ਬੱਸਾਂ ਵਿਚ ਲੱਚਰ ਤੇ ਭੜਕਾਊ ਗਾਣੇ ਚਲਾਉਣ ਵਾਲਿਆਂ ਦੀ ਸ਼ਾਮਤ, 212 ਬੱਸਾਂ ਦੇ ਚਲਾਨ

ਬੱਸਾਂ ਵਿਚ ਲੱਚਰ ਤੇ ਭੜਕਾਊ ਗਾਣੇ ਚਲਾਉਣ ਵਾਲਿਆਂ ਦੀ ਸ਼ਾਮਤ, 212 ਬੱਸਾਂ ਦੇ ਚਲਾਨ

  • Share this:
    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੱਸਾਂ ਵਿਚ ਲੱਚਰ ਤੇ ਭੜਕਾਊ ਗਾਣੇ ਲਾਉਣ ਬਾਰੇ ਦਿੱਤੀ ਸਖਤ ਚਿਤਾਵਨੀ ਤੋਂ ਬਾਅਦ ਟਰਾਂਸਪੋਰਟ ਵਿਭਾਗ ਨੇ ਵੱਡੀ ਸਰਗਰਮੀ ਵਿਖਾਈ ਹੈ। ਟਰਾਂਸਪੋਰਟ ਵਿਭਾਗ ਨੇ ਬੱਸਾਂ 'ਚ ਨਸ਼ਿਆਂ ਅਤੇ ਹਥਿਆਰਾਂ ਨੂੰ ਉਤਸ਼ਾਹਤ ਕਰਨ ਵਾਲੇ ਵੀਡੀਓ/ਆਡੀਓ ਕਲਿੱਪ ਚਲਾਉਣ 'ਤੇ ਰੋਕ ਲਾਉਣ ਲਈ ਪੰਜ ਦਿਨਾ ਵਿਸ਼ੇਸ਼ ਮੁਹਿੰਮ ਚਲਾਈ।

    ਮੁਹਿੰਮ ਦੌਰਾਨ 509 ਬੱਸਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 212 ਬੱਸਾਂ ਅਜਿਹੇ ਨਿਯਮਾਂ ਦੀ ਉਲੰਘਣਾ ਕਰਦੀਆਂ ਪਾਈਆਂ ਗਈਆਂ ਅਤੇ ਇਨ੍ਹਾਂ ਦੇ ਚਲਾਨ ਕੱਟੇ ਗਏ। ਬੁਲਾਰੇ ਨੇ ਅੱਗੇ ਦੱਸਿਆ ਕਿ ਅਜਿਹੀਆਂ ਮੁਹਿੰਮਾਂ ਭਵਿੱਖ ਵਿਚ ਵੀ ਜ਼ੋਰਦਾਰ ਢੰਗ ਨਾਲ ਚਲਾਈਆਂ ਜਾਣਗੀਆਂ ਅਤੇ ਐੱਸਡੀਐੱਮਜ਼ ਅਤੇ ਆਰਟੀਏ ਦੇ ਸਕੱਤਰ ਨੂੰ ਪਹਿਲਾਂ ਹੀ ਇਸ ਮੁੱਦੇ ਨੂੰ ਆਪਣੀ ਰੋਜ਼ਾਨਾ ਚੈਕਿੰਗ ਦੌਰਾਨ ਤਰਜੀਹ ਦੇ ਆਧਾਰ 'ਤੇ ਹੱਲ ਕਰਨ ਲਈ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਨੂੰ ਇਸ ਸਬੰਧੀ ਮਹੀਨਾਵਾਰ ਰਿਪੋਰਟ ਭੇਜਣ ਲਈ ਵੀ ਕਿਹਾ ਗਿਆ ਹੈ।

    Published by:Gurwinder Singh
    First published:
    Advertisement
    Advertisement