• Home
  • »
  • News
  • »
  • punjab
  • »
  • 22 YEAR OLD RAPED IN CAR SHO TAKES NO ACTION SUSPENDED IN MOHALI

ਰੇਪ ਕੇਸ 'ਚ ਕਾਰਵਾਈ ਨਾ ਕਰਨ 'ਤੇ ਥਾਣੇ ਦਾ SHO ਮੁਅੱਤਲ

ਰੇਪ ਕੇਸ 'ਚ ਕਾਰਵਾਈ ਨਾ ਕਰਨ 'ਤੇ ਥਾਣੇ ਦਾ SHO ਮੁਅੱਤਲ(ਸੰਕੇਤਕ ਫੋਟੋ)

ਰੇਪ ਕੇਸ 'ਚ ਕਾਰਵਾਈ ਨਾ ਕਰਨ 'ਤੇ ਥਾਣੇ ਦਾ SHO ਮੁਅੱਤਲ(ਸੰਕੇਤਕ ਫੋਟੋ)

  • Share this:
    ਰੇਪ ਕੇਸ 'ਚ ਕਾਰਵਾਈ ਨਾ ਕਰਨ ਦੇ ਚਲਦੇ ਮੋਹਾਲੀ ਦੇ ਸੋਹਾਣਾ ਥਾਣੇ ਦਾ SHO ਦਲਜੀਤ ਸਿੰਘ ਮੁਅੱਤਲ ਕਰ ਦਿੱਤਾ। ਸੋਹਾਣਾ ਥਾਣੇ ਪਹੁੰਚੀ ਪੀੜਤਾ ਦੀ ਗੱਲ ਨਾ ਸੁਣਨ ਦਾ ਇਲਜ਼ਾਮ ਹੈ। ਹਿਮਾਚਲ ਦੀ 22 ਸਾਲਾ ਕੁੜੀ ਨਾਲ  ਰੇਪ ਹੋਇਆ ਸੀ।

    ਜਾਣਕਾਰੀ ਮੁਤਾਬਿਕ ਬੀਤੇ ਦਿਨੀਂ ਇੱਕ 22 ਸਾਲਾਂ ਲੜਕੀ ਨੂੰ ਇੱਕ ਕਾਰ ਸਵਾਰ ਨੇ ਲਿਫਟ ਦੇਣ ਦੇ ਬਹਾਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਪੀੜਤਾ ਨੇ ਖੁਦ ਥਾਣੇ ਪੁੱਜਕੇ ਪੂਰੀ ਘਟਨਾ ਸੋਹਾਨਾ ਦੇ ਐਸਐੱਚਓ ਦਿਲਜੀਤ ਸਿੰਘ ਗਿੱਲ ਨੂੰ ਦਿੱਤੀ। ਪਰ ਉਕਤ SHO ਨੇ ਇਸਨੂੰ ਨਜ਼ਰਅੰਦਾਜ਼ ਜਾਂਚ ਚ ਲਾਹਪਰਵਾਹੀ ਵਰਤੀ। ਕਾਰਵਾਈ ਨਾ ਹੋਣ 'ਤੇ ਪੀੜਤਾ ਵੱਲੋਂ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਗਈ। ਜਿਸ ਤੋਂ ਬਾਅਦ SSP ਵੱਲੋਂ ਕਾਰਵਾਈ ਕਰਦਿਆਂ ਸੋਹਾਣਾ ਥਾਣੇ ਦੇ ਐਸਐੱਚਓ ਨੂੰ ਸਸਪੈਂਡ ਕਰ ਦਿੱਤਾ ਗਿਆ। ਮੁਲਜ਼ਮ ਨੌਜਵਾਨ ਨੂੰ ਜਲਦ ਗ੍ਰਿਫਤਾਰ ਕਰਨ ਦੀ ਗੱਲ ਕਹੀ ਜਾ ਰਹੀ ਹੈ।
    First published: