Home /News /punjab /

22 ਸਾਲਾ ਅਮਨਦੀਪ ਦੀ ਫਲਾਇੰਗ ਟ੍ਰੇਨਿੰਗ ਦੌਰਾਨ ਮੌਤ, MLA ਕੰਵਰ ਸੰਧੂ ਨੇ ਚੁੱਕੀ ਆਵਾਜ਼

ਇੱਕ ਸਾਧਾਰਨ ਘਰ ਨਾਲ ਤਾਲੁਕ ਰੱਖਣ ਵਾਲੀ ਅਮਨਦੀਪ ਦਿੱਲੀ ਵਿਖੇ ਫਲਾਇੰਗ ਦਾ ਕੋਰਸ ਕਰਨ ਤੋਂ ਬਾਅਦ ਹੈਦਰਾਬਾਦ ਵਿਖੇ ਟਰੇਨਿੰਗ ਲੈ ਰਹੀ ਸੀ। ਅਮਨ ਦਾ ਸੁਪਨਾ ਛੇਤੀ ਹੀ ਆਸਮਾਨ ਵਿੱਚ ਉਡਾਰੀ ਮਾਰਨ ਦਾ ਸੀ। ਪਰ ਇੱਕ ਹਾਦਸੇ ਵਿੱਚ ਫਲਾਇੰਗ ਦੌਰਾਨ ਹੀ ਉਨ੍ਹਾਂ ਦੀ ਮੌਤ ਹੋ ਗਈ।

  • Share this:

    ਖਰੜ ਦੀ ਛੱਜੂਮਾਜਰਾ ਕਾਲੋਨੀ ਦੇ ਇੱਕ ਘਰ ਦੀ ਹੋਣਹਾਰ 22 ਸਾਲਾ ਕੁੜੀ ਅਮਨਦੀਪ ਕੌਰ ਦੀ ਹੈਦਰਾਬਾਦ ਵਿਖੇ ਇੱਕ ਘਟਨਾ ਵਿੱਚ ਮੌਤ ਹੋ ਗਈ। ਇੱਕ ਸਾਧਾਰਨ ਘਰ ਨਾਲ ਤਾਲੁਕ ਰੱਖਣ ਵਾਲੀ ਅਮਨਦੀਪ ਦਿੱਲੀ ਵਿਖੇ ਫਲਾਇੰਗ ਦਾ ਕੋਰਸ ਕਰਨ ਤੋਂ ਬਾਅਦ ਹੈਦਰਾਬਾਦ ਵਿਖੇ ਟਰੇਨਿੰਗ ਲੈ ਰਹੀ ਸੀ। ਅਮਨ ਦਾ ਸੁਪਨਾ ਛੇਤੀ ਹੀ ਆਸਮਾਨ ਵਿੱਚ ਉਡਾਰੀ ਮਾਰਨ ਦਾ ਸੀ। ਪਰ ਇੱਕ ਹਾਦਸੇ ਵਿੱਚ ਫਲਾਇੰਗ ਦੌਰਾਨ ਹੀ ਉਨ੍ਹਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਘਰ ਵਿੱਚ ਮਾਤਮ ਦਾ ਮਾਹੌਲ ਹੈ।

    ਉੱਥੇ ਹੀ ਖਰੜ ਤੋਂ ਵਿਧਾਇਕ ਕੰਵਰ ਸੰਧੂ ਅਮਨਦੀਪ ਕੌਰ ਦੇ ਘਰ ਪਹੁੰਚੇ ਤੇ ਉਨ੍ਹਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸੰਧੂ ਨੇ ਦੱਸਿਆ ਕਿ ਇਸ ਹੌਣਹਾਰ ਕੁੜੀ ਦੀ ਮੌਤ ਫਲਾਇੰਗ ਦੀ ਟਰੇਨਿੰਗ ਦੇ ਰਹੀ ਕੰਪਨੀ ਦੀ ਲਾਪਰਵਾਹੀ ਕਰਕੇ ਹੋਈ ਹੈ। ਜਿਸ ਸਮੇਂ ਫਲਾਇੰਗ ਦੀ ਟਰੇਨਿੰਗ ਚੱਲ ਰਹੀ ਸੀ ਉਸ ਸਮੇਂ ਇੱਕ ਹਦਾਇਤ ਅਧਿਕਾਰੀ ਦਾ ਨਾਲ ਹੋਣਾ ਜ਼ਰੂਰੀ ਹੁੰਦਾ ਹੈ। ਪਰ ਫਲਾਇੰਗ ਦੇ ਸਮੇਂ ਜੋ ਅਧਿਕਾਰੀ ਨਾਲ ਸੀ ਉਸਦੇ ਕੋਲ ਲੋੜੀਦਾ ਤਜ਼ਰਬਾ ਹਾਸਲ ਨਹੀਂ ਸੀ। ਇਸ ਕਰਕੇ ਫਲਾਇੰਗ ਕੰਪਨੀ ਦੀ ਜਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ।

    First published:

    Tags: Punjab