25 ਸਾਲਾ ਨੌਜਵਾਨ ਲੜਕੀ ਦੀ ਭੇਦਭਰੇ ਹਾਲਾਤਾਂ 'ਚ ਮੋਤ, ਦੋ ਹਿਰਾਸਤ 'ਚ...

News18 Punjabi | News18 Punjab
Updated: January 29, 2020, 12:58 PM IST
share image
25 ਸਾਲਾ ਨੌਜਵਾਨ ਲੜਕੀ ਦੀ ਭੇਦਭਰੇ ਹਾਲਾਤਾਂ 'ਚ ਮੋਤ, ਦੋ ਹਿਰਾਸਤ 'ਚ...
25 ਸਾਲਾਂ ਨੌਜਵਾਨ ਲੜਕੀ ਦੀ ਭੇਦਭਰੇ ਹਾਲਾਤਾਂ 'ਚ ਮੋਤ, ਦੋ ਹਿਰਾਸਤ 'ਚ...

  • Share this:
  • Facebook share img
  • Twitter share img
  • Linkedin share img
ਤਰਨ ਤਾਰਨ ਦੀ ਥਾਣਾ ਸਦਰ ਦੀ ਪੁਲੀਸ ਨੇ ਇੱਕ 25 ਸਾਲਾਂ ਨੌਜਵਾਨ ਲੜਕੀ ਦੀ ਭੇਦਭਰੀ ਹਾਲਾਤ ਵਿੱਚ ਮੋਤ ਹੋਣ ਦੇ ਸਬੰਧ ਵਿੱਚ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਲੜਕੀ ਦੇ ਭਰਾ ਦੇ ਬਿਆਨਾਂ ਤੇ ਹੱਤਿਆ ਸਮੇਤ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਮਿਰਤਕ ਲੜਕੀ ਦੇ ਭਰਾ ਨਛੱਤਰ ਸਿੰਘ ਨੇ ਦੱਸਿਆ ਕਿ ਮੇਰੀ ਭੈਣ ਸੰਦੀਪ ਕੌਰ ਦਾ ਵਰਿਆਮ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਨੀਲੇਵਾਲ ਥਾਣਾ ਜੀਰਾ ਨਾਲ ਨਜਾਇਜ਼ ਸਬੰਧ ਸਨ ਜਿਸਦੇ ਚੱਲਦੇ ਵਰਿਆਮ ਦਾ ਸਾਡੇ ਘਰੇ ਆਉਣ ਜਾਣ ਸੀ ਜਿਸ ਨੂੰ ਪਰਿਵਾਰਕ ਮੈਂਬਰ ਪਸੰਦ ਨਹੀਂ ਕਰਦੇ ਸਨ ਜਦ ਅਸੀਂ ਆਪਣੀ ਭੈਣ ਦਾ ਰਿਸ਼ਤਾ ਕਿੱਤੇ ਹੋਰ ਕਰਨਾ ਚਾਹਿਆ ਤਾਂ ਵਰਿਆਮ ਸਿੰਘ ਸਾਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਸੀ ਜਿਸ ਦੌਰਾਨ ਮੇਰੀ ਭੈਣ ਸੰਦੀਪ ਕੌਰ ਘਰੇ ਪੇਪਰ ਦੇਣ ਦਾ ਕਹਿ ਕੇ ਆਈ ਪਤਾ ਲਗਾ ਕਿ ਜਿਸ ਨੂੰ ਵਰਿਆਮ ਸਿੰਘ ਤੇ ਮਜਿੰਦਰ  ਨਾਲ ਲੈ ਆਏ ਅਤੇ ਉਸ ਨੂੰ ਕਸਬਾ ਗੋਇੰਦਵਾਲ ਸਾਹਿਬ ਦੇ ਕਿਸੇ ਧਾਰਮਿਕ ਸਥਾਨ ਤੇ ਰੱਖ ਕੇ ਉਸ ਨਾਲ ਗਲਤ ਕੰਮ ਕੀਤਾ ਅਤੇ ਉਸ ਨੂੰ ਨਸ਼ੇ ਦੀ ਓਵਰ ਡੋਜ ਦਾ ਟੀਕਾ ਲਗਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਵਿੱਚ ਵਰਿਆਮ ਸਿੰਘ ਦੇ ਭਰਾ ਮਨਜਿੰਦਰ ਸਿੰਘ ਨੇ ਉਸ ਦਾ ਸਾਥ ਦਿੱਤਾ।

ਜ਼ਿਕਰਯੋਗ ਹੈ ਕਿ ਜਦ ਵਰਿਆਮ ਸਿੰਘ ਅਤੇ ਮਨਜਿੰਦਰ ਸਿੰਘ ਨੇ ਸੰਦੀਪ ਕੌਰ ਦੀ ਹਾਲਤ ਵਿਗੜਦੀ ਦੇਖੀ ਤਾਂ ਉਸ ਨੂੰ ਕਸਬਾ ਗੋਇੰਦਵਾਲ ਸਾਹਿਬ ਤੋਂ ਤਰਨਤਾਰਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਸਟੀ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰ ਨੇ ਸੰਦੀਪ ਕੌਰ ਨੂੰ ਮਿਰਤਕ ਐਲਾਨ ਦਿੱਤਾ ਗਿਆ।ਜਿਸ ਤੋਂ ਬਾਅਦ ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਨੇ ਸ਼ੱਕੀ ਹਲਾਤਾਂ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਵਰਿਆਮ ਸਿੰਘ ਅਤੇ ਮਨਜਿੰਦਰ ਸਿੰਘ ਨੂੰ ਹਿਰਾਸਤ ਵਿੱਚ ਲਿਆ ਹੈ।
ਮਿਰਤਕ ਸੰਦੀਪ ਕੌਰ ਦੀ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।ਐਸਐਚਓ ਹਰਿੰਦਰ ਸਿੰਘ ਨੇ ਦੱਸਿਆ ਕਿ ਮਿਰਤਕ ਲੜਕੀ ਦੇ ਭਰਾ ਨਛੱਤਰ ਸਿੰਘ ਨੇ ਬਿਆਨਾਂ ਤੇ ਕਤਲ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ।ਇਸ ਭੇਦਭਰੇ ਹਾਲਾਤਾਂ ਹੋਈ ਮੌਤ ਦੇ ਮਾਮਲੇ ਵਿੱਚ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।ਮੁਲਜਮ ਪੁਲੀਸ ਦੀ ਗਿਰਫਤ ਵਿੱਚ ਹਨ।

 
First published: January 29, 2020
ਹੋਰ ਪੜ੍ਹੋ
ਅਗਲੀ ਖ਼ਬਰ