• Home
  • »
  • News
  • »
  • punjab
  • »
  • 262 CARTONS OF HARYANA LIQUOR RECOVERED FROM CANTER AT TALWANDI SABO ACCUSED ABSCONDING

ਤਲਵੰਡੀ ਸਾਬੋ : ਕੈਂਟਰ 'ਚੋਂ 262 ਡੱਬੇ ਹਰਿਆਣਾ ਦੀ ਸ਼ਰਾਬ ਬਰਾਮਦ, ਕਥਿਤ ਦੋਸ਼ੀ ਫਰਾਰ

ਤਲਵੰਡੀ ਸਾਬੋ : ਕੈਂਟਰ 'ਚੋਂ 262 ਡੱਬੇ ਹਰਿਆਣਾ ਦੀ ਸ਼ਰਾਬ ਬਰਾਮਦ

  • Share this:
Munish Garg

ਪੰਜਾਬ ਪੁਲਿਸ ਵੱਲੋਂ ਨਸ਼ ਖਿਲਾਫ ਚਲਾਈ ਮੁਹਿੰਮ ਤਹਿਤ ਬਠਿੰਡਾ ਸੀਆਈਏ ਸਟਾਫ ਵੱਲੋ ਤਲਵੰਡੀ ਸਾਬੋ ਇਲਾਕੇ ਵਿੱਚੋ ਕੈਂਟਰ ਟਾਟਾ 407 ਵਿੱਚੋ 262 ਡੱਬੇ ਹਰਿਆਣਾ ਸਰਾਬ ਫੜਣ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਕਥਿਤ ਦੋਸੀ ਖਿਲਾਫ ਥਾਣਾ ਤਲਵੰਡੀ ਸਾਬੋ ਵਿਖੇ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਬਠਿੰਡਾ ਸੀਆਈਏ ਸਟਾਫ 2 ਦੇ ਏਐਸਆਈ ਗੁਰਪ੍ਰੀਤ ਸਿੰਘ ਨੇ ਗੁਪਤ ਸੂਚਨਾ ਦੇ ਅਧਾਰ ਉਤੇ ਤਲਵੰਡੀ ਸਾਬੋ ਦੇ ਰੋੜੀ ਰੋਡ ਤੋਂ ਕੈਟਰ ਟਾਟਾ 407 ਬਰਾਮਦ ਕੀਤਾ, ਜਿਸ ਵਿੱਚ 124 ਡੱਬੇ ਸਰਾਬ ਠੇਕਾ ਦੇਸੀ ਮਾਰਕਾ ਫਸਟ ਚੁਆਇਸ ਹਰਿਆਣਾ,74 ਡੱਬੇ ਸਰਾਬ ਠੇਕਾ ਦੇਸੀ ਮਾਰਕਾ ਸ਼ਹਿਨਾਈ ਹਰਿਆਣਾ ਅਤੇ 64ਡੱਬੇ ਸ਼ਰਾਬ ਠੇਕਾ ਦੇਸੀ ਮਾਰਕਾ ਸਾਹੀ ਹਰਿਆਣਾ ਬਾਰਮਦ ਕੀਤੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਥਿਤ ਦੋਸੀ ਮੰਗਤ ਰਾਮ, ਵਾਸੀ ਦੋਲਤਪੁਰ ਨਵਾਂ ਜ਼ਿਲ੍ਹਾ ਮੋਗਾ ਫਰਾਰ ਹੋ ਗਿਆ, ਜਿਸ ਦੀ ਜਲਦੀ ਹੀ ਗ੍ਰਿਫਤਾਰੀ ਕੀਤੀ ਜਾਵੇਗੀ।ਕਥਿਤ ਦੋਸੀ ਖਿਲਾਫ ਥਾਣਾ ਤਲਵੰਡੀ ਸਾਬੋ ਵਿਖੇ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।
Published by:Ashish Sharma
First published: