Home /News /punjab /

ਫ਼ਤਹਿਗੜ੍ਹ ਸਾਹਿਬ : ਔਰਤਾਂ ਤੋਂ ਵਾਲੀਆਂ ਖੋਹਣ ਅਤੇ ATM ਕਾਰਡ ਚੋਰੀ ਕਰਨ ਦੇ ਮਾਮਲਿਆਂ 'ਚ ਲੋੜੀਂਦੇ 3 ਕਾਬੂ

ਫ਼ਤਹਿਗੜ੍ਹ ਸਾਹਿਬ : ਔਰਤਾਂ ਤੋਂ ਵਾਲੀਆਂ ਖੋਹਣ ਅਤੇ ATM ਕਾਰਡ ਚੋਰੀ ਕਰਨ ਦੇ ਮਾਮਲਿਆਂ 'ਚ ਲੋੜੀਂਦੇ 3 ਕਾਬੂ

ਫ਼ਤਹਿਗੜ੍ਹ ਸਾਹਿਬ : ਔਰਤਾਂ ਤੋਂ ਵਾਲੀਆਂ ਖੋਹਣ ਅਤੇ ATM ਕਾਰਡ ਚੋਰੀ ਕਰਨ ਦੇ ਮਾਮਲਿਆਂ 'ਚ ਲੋੜੀਂਦੇ 3 ਕਾਬੂ

ਫ਼ਤਹਿਗੜ੍ਹ ਸਾਹਿਬ : ਔਰਤਾਂ ਤੋਂ ਵਾਲੀਆਂ ਖੋਹਣ ਅਤੇ ATM ਕਾਰਡ ਚੋਰੀ ਕਰਨ ਦੇ ਮਾਮਲਿਆਂ 'ਚ ਲੋੜੀਂਦੇ 3 ਕਾਬੂ

Crime news-ਵਾਰਦਾਤ ਨੂੰ ਅੰਜ਼ਾਮ ਦੇ ਕੇ ਭੱਜੇ ਕਥਿਤ ਨੌਜਵਾਨ ਸੰਦੀਪ ਸਿੰਘ ਅਤੇ ਪ੍ਰਗਟ ਸਿੰਘ ਵਾਸੀਆਨ ਪਿੰਡ ਚੌਂਦਾ(ਮਲੇਰਕੋਟਲਾ) ਨੂੰ ਪੁਲਿਸ ਪਾਰਟੀ ਵੱਲੋਂ ਆਮ ਖਾਸ ਬਾਗ ਨਜ਼ਦੀਕ ਕਾਬੂ ਕਰ ਲਿਆ ਗਿਆ। ਜਿਨਾਂ ਕੋਲੋਂ ਵਾਰਦਾਤ 'ਚ ਵਰਤਿਆ ਗਿਆ ਮੋਟਰਸਾਈਕਲ ਅਤੇ ਖੋਹੀ ਹੋਈ ਵਾਲੀ ਵੀ ਬਰਾਮਦ ਕਰ ਲਈ ਗਈ ਹੈ।

ਹੋਰ ਪੜ੍ਹੋ ...
 • Share this:

  ਫ਼ਤਹਿਗੜ੍ਹ ਸਾਹਿਬ : ਥਾਣਾ ਫ਼ਤਹਿਗੜ੍ਹ ਸਾਹਿਬ ਅਤੇ ਚੌਂਕੀ ਸਰਹਿੰਦ ਮੰਡੀ ਦੀ ਪੁਲਿਸ ਵੱਲੋਂ ਔਰਤਾਂ ਤੋਂ ਵਾਲੀਆਂ ਖੋਹਣ ਅਤੇ ਏ.ਟੀ.ਐਮ. ਕਾਰਡ ਚੋਰੀ ਕਰਨ ਦੇ ਮਾਮਲਿਆਂ 'ਚ ਲੋੜੀਂਦੇ 3 ਵਿਅਕਤੀਆਂ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਫ਼ਤਹਿਗੜ੍ਹ ਸਾਹਿਬ ਦੇ ਐਸ.ਐਚ.ਓ. ਇੰਸਪੈਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਗੁਰਮੇਲ ਕੌਰ ਨਾਮਕ ਔਰਤ ਨੇ ਸ਼ਿਕਾਇਤ ਦਰਜ ਕਰਵਾਉਂਦਿਆਂ ਦੱਸਿਆ ਕਿ ਉਹ ਗੁਰੂਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਘਰ ਨੂੰ ਵਾਪਸ ਜਾ ਰਹੀ ਸੀ ਤਾਂ ਬਿਨਾਂ ਨੰਬਰੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਦੋ ਨੌਜਵਾਨ ਉਸਦੇ ਕੰਨ 'ਚ ਪਾਈ ਵਾਲੀ ਖੋਹ ਕੇ ਭੱਜ ਗਏ ਜਿਸ 'ਤੇ ਉਨਾਂ ਤੁਰੰਤ ਨਾਕਾਬੰਦੀ ਕਰਵਾ ਕੇ ਸ਼ੱਕੀ ਵਹੀਕਲਾਂ ਦੀ ਜਾਂਚ ਸ਼ੁਰੂ ਕਰਵਾਈ।

  ਉਕਤ ਵਾਰਦਾਤ ਨੂੰ ਅੰਜ਼ਾਮ ਦੇ ਕੇ ਭੱਜੇ ਕਥਿਤ ਨੌਜਵਾਨ ਸੰਦੀਪ ਸਿੰਘ ਅਤੇ ਪ੍ਰਗਟ ਸਿੰਘ ਵਾਸੀਆਨ ਪਿੰਡ ਚੌਂਦਾ(ਮਲੇਰਕੋਟਲਾ) ਨੂੰ ਪੁਲਿਸ ਪਾਰਟੀ ਵੱਲੋਂ ਆਮ ਖਾਸ ਬਾਗ ਨਜ਼ਦੀਕ ਕਾਬੂ ਕਰ ਲਿਆ ਗਿਆ। ਜਿਨਾਂ ਕੋਲੋਂ ਵਾਰਦਾਤ 'ਚ ਵਰਤਿਆ ਗਿਆ ਮੋਟਰਸਾਈਕਲ ਅਤੇ ਖੋਹੀ ਹੋਈ ਵਾਲੀ ਵੀ ਬਰਾਮਦ ਕਰ ਲਈ ਗਈ ਹੈ।

  ਇੱਕ ਵੱਖਰੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਚ.ਓ. ਇੰਸਪੈਕਟਰ ਸੰਦੀਪ ਸਿੰਘ ਦੱਸਿਆ ਕਿ ਬੀਤੇ ਕੱਲ ਸਰਹਿੰਦ ਮੰਡੀ ਚੌਂਕੀ ਦੀ ਪੁਲਿਸ ਨੂੰ ਬਲਵੀਰ ਸਿੰਘ ਨਾਮਕ ਵਿਅਕਤੀ ਨੇ ਸ਼ਿਕਾਇਤ ਦਿੱਤੀ ਸੀ ਕਿ ਕਿਸੇ ਵਿਅਕਤੀ ਨੇ ਉਸਦਾ ਏ.ਟੀ.ਐਮ.ਕਾਰਡ ਬਦਲ ਕੇ ਸਰਹਿੰਦ ਮੰਡੀ ਸਥਿਤ ਐਸ.ਬੀ.ਆਈ. ਦੀ ਏ.ਟੀ.ਐਮ. ਮਸ਼ੀਨ 'ਚੋਂ ਉਸਦੇ ਖਾਤੇ 'ਚੋਂ 15 ਹਜ਼ਾਰ ਰੁਪਏ ਦੀ ਰਕਮ ਕਢਵਾ ਲਈ ਹੈ ਜਿਸ 'ਤੇ ਸਰਹਿੰਦ ਮੰਡੀ ਚੌਂਕੀ ਦੇ ਇੰਚਾਰਜ ਥਾਣੇਦਾਰ ਮਨਦੀਪ ਸਿੰਘ ਵੱਲੋਂ ਸ਼ੱਕੀ ਵਿਅਕਤੀਆਂ ਦੀ ਪੁੱਛਗਿੱਛ ਸ਼ੁਰੂ ਕੀਤੀ ਗਈ।

  ਪੁਲਿਸ ਪਾਰਟੀ ਵੱਲੋਂ ਸ਼ੱਕ ਦੇ ਆਧਾਰ 'ਤੇ ਕਥਿਤ ਨੌਜਵਾਨ ਸੁਮਿਤ ਕੁਮਾਰ ਵਾਸੀ ਲੁਧਿਆਣਾ ਨੂੰ ਰੋਕਿਆ ਗਿਆ ਜੋ ਕਿ ਕਿਸੇ ਹੋਰ ਬੈਂਕ ਦੇ ਏ.ਟੀ.ਐਮ. 'ਚੋਂ ਪੈਸੇ ਕਢਵਾਉਣ ਦੀ ਫਿਰਾਕ 'ਚ ਘੁੰਮ ਰਿਹਾ ਸੀ ਜਿਸ ਕੋਲੋਂ ਤਲਾਸ਼ੀ ਦੌਰਾਨ ਵੱਖ-ਵੱਖ ਬੈਂਕਾਂ ਦੇ ਏ.ਟੀ.ਐਮ. ਕਾਰਡ ਬਰਾਮਦ ਹੋਏ ਜਿਸ ਨੂੰ ਪੁਲਿਸ ਪਾਰਟੀ ਵੱਲੋਂ ਥਾਣਾ ਫ਼ਤਹਿਗੜ੍ਹ ਸਾਹਿਬ ਵਿਖੇ ਮੁਕੱਦਮੇ 'ਚ ਗ੍ਰਿਫਤਾਰ ਕਰ ਲਿਆ ਗਿਆ।

  Published by:Sukhwinder Singh
  First published:

  Tags: Crime news, Fatehgarh Sahib