Home /News /punjab /

ਸ਼ਹੀਦਾਂ ਦੀ ਧਰਤੀ 'ਤੇ ਜਾ ਰਹੇ ਹੋ..ਕੀ ਤੁਸੀਂ ਇੱਥੇ ਮੌਜੂਦ ਹਰ ਸਥਾਨ ਦੇ ਇਤਿਹਾਸ ਬਾਰੇ ਜਾਣਦੇ ਹੋ...

ਸ਼ਹੀਦਾਂ ਦੀ ਧਰਤੀ 'ਤੇ ਜਾ ਰਹੇ ਹੋ..ਕੀ ਤੁਸੀਂ ਇੱਥੇ ਮੌਜੂਦ ਹਰ ਸਥਾਨ ਦੇ ਇਤਿਹਾਸ ਬਾਰੇ ਜਾਣਦੇ ਹੋ...

ਫਤਿਹਗੜ੍ਹ ਸਾਹਿਬ 'ਚ ਅੱਜ ਤੋਂ ਹੋਈ 3 ਦਿਨਾ ਸ਼ਹੀਦੀ ਜੋੜ ਮੇਲ ਦੀ ਸ਼ੁਰੂਆਤ....ਵੱਡੀ ਗਿਣਤੀ 'ਚ ਨਤਮਸਤਕ ਹੋ ਰਹੀ ਸੰਗਤ....ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁੱਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕੀਤਾ ਜਾ ਰਿਹਾ ਹੈ।  ਪਰ ਕੀ ਤੁਸੀਂ ਇੱਥੇ ਮੌਜੂਦ ਵੱਖ-ਵੱਖ ਸਥਾਨਾਂ ਬਾਰੇ ਜਾਣਦੇ ਹੋ?

ਫਤਿਹਗੜ੍ਹ ਸਾਹਿਬ 'ਚ ਅੱਜ ਤੋਂ ਹੋਈ 3 ਦਿਨਾ ਸ਼ਹੀਦੀ ਜੋੜ ਮੇਲ ਦੀ ਸ਼ੁਰੂਆਤ....ਵੱਡੀ ਗਿਣਤੀ 'ਚ ਨਤਮਸਤਕ ਹੋ ਰਹੀ ਸੰਗਤ....ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁੱਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕੀਤਾ ਜਾ ਰਿਹਾ ਹੈ। ਪਰ ਕੀ ਤੁਸੀਂ ਇੱਥੇ ਮੌਜੂਦ ਵੱਖ-ਵੱਖ ਸਥਾਨਾਂ ਬਾਰੇ ਜਾਣਦੇ ਹੋ?

ਫਤਿਹਗੜ੍ਹ ਸਾਹਿਬ 'ਚ ਅੱਜ ਤੋਂ ਹੋਈ 3 ਦਿਨਾ ਸ਼ਹੀਦੀ ਜੋੜ ਮੇਲ ਦੀ ਸ਼ੁਰੂਆਤ....ਵੱਡੀ ਗਿਣਤੀ 'ਚ ਨਤਮਸਤਕ ਹੋ ਰਹੀ ਸੰਗਤ....ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁੱਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕੀਤਾ ਜਾ ਰਿਹਾ ਹੈ। ਪਰ ਕੀ ਤੁਸੀਂ ਇੱਥੇ ਮੌਜੂਦ ਵੱਖ-ਵੱਖ ਸਥਾਨਾਂ ਬਾਰੇ ਜਾਣਦੇ ਹੋ?

ਹੋਰ ਪੜ੍ਹੋ ...
  • Share this:

ਸ਼ਹੀਦਾਂ ਦੀ ਧਰਤੀ ਸ੍ਰੀ ਫਤਹਿਗੜ੍ਹ ਸਾਹਿਬ ਦਾ ਨਾਂ ਇਤਿਹਾਸ ਚ ਸੁਨਹਿਰੀ ਪੰਨਿਆਂ ਨਾਲ ਲਿਖਿਆ ਗਿਆ... ਜਿੱਥੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਵਜ਼ੀਰ ਖਾਂ ਵੱਲੋਂ ਜਿਉਂਦਾ ਨੀਹਾਂ 'ਚ ਚਿਣ ਕੇ ਸ਼ਹੀਦ ਕੀਤਾ ਗਿਆ। ਅੱਜ ਉਸ ਮੁਕੱਦਸ ਧਰਤੀ ਨੂੰ ਸਿਜਦਾ ਕਰਨ ਲਈ ਲਈ ਲੱਖਾਂ ਦੀ ਗਿਣਤੀ 'ਚ ਸੰਗਤ ਪਹੁੰਚਦੀ ਹੈ। ਗੁਰਦੁਆਰਾ ਫਤਹਿਗੜ੍ਹ ਸਾਹਿਬ ਦਸਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁੱਜਰ ਕੌਰ, ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੀ ਧਰਮ ਹਿਤ ਦਿੱਤੀ ਅਦੁੱਤੀ-ਸ਼ਹਾਦਤ ਦੀ ਅਮਰ ਯਾਦਗਾਰ ਵਜੋਂ ਸ਼ੁਭਾਇਮਾਨ ਹੈ।

ਕਲਗੀਧਰ ਪਾਤਸ਼ਾਹ ਦੇ ਛੋਟੇ ਬਹਾਦਰ ਸਪੂਤ ਸ੍ਰੀ ਅਨੰਦਪੁਰ ਸਾਹਿਬ ਦੀ ਭਿਆਨਕ ਜੰਗ ਸਮੇਂ ਮਾਤਾ ਗੁਜਰੀ ਸਮੇਤ, ਗੁਰਦੁਆਰਾ ਪਰਿਵਾਰ ਵਿਛੋੜਾ ਦੇ ਸਥਾਨ ਤੋਂ ਖਾਲਸਾਈ ਪਰਿਵਾਰ ਨਾਲੋਂ ਵਿਛੜ ਗਏ..... ਇਤਿਹਾਸ ਮੁਤਾਬਕ ਗੁਰੂ ਸਾਹਿਬ ਦਾ ਰਸੋਈਏ ਗੰਗੂ ਬ੍ਰਾਹਮਣ ਦੀ ਗੱਦਾਰੀ ਕਾਰਨ ਛੋਟੇ ਸਾਹਿਜ਼ਾਦਿਆਂ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਨੇ ਗ੍ਰਿਫਤਾਰ ਕਰ ਲਿਆ।

ਸਾਹਿਬਜ਼ਾਦਿਆਂ ਨੂੰ ਸਿੱਖ ਧਰਮ ਨੂੰ ਛੱਡਣ ਤੇ ਇਸਲਾਮ ਕਬੂਲ਼ ਕਰਨ ਲਈ ਕਿਹਾ ਗਿਆ। ਕਿਸੇ ਲਾਲਚ-ਡਰਾਵੇ ਨੂੰ ਨਾ ਮੰਨਣ ਵਾਲੇ ਸਾਹਿਬਜ਼ਾਦਿਆਂ ਨੂੰ ਜ਼ਾਲਮਾਂ ਨੇ ਜਿਉਂਦਾ ਨੀਹਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ। ਵਿਸ਼ਵ ਇਤਿਹਾਸ ਦਾ ਇਹ ਲਾਸਾਨੀ ਸ਼ਹੀਦੀ ਸਾਕਾ 13 ਪੋਹ, 1761 ਬਿਕਰਮੀ ਸੰਮਤ ਵਿਚ ਵਾਪਰਿਆ।

ਇਤਿਹਾਸਕਾਰਾਂ ਮੁਤਾਬਕ ਦੇਸ਼ ਕੌਮ ਤੇਂ ਜਾਨਾਂ ਵਾਰਨ ਸਮੇਂ ਛੋਟੇ ਸਾਹਿਬਜ਼ਾਦਿਆਂ ਦੀ ਉਮਰ ਮਹਿਜ਼ 6 ਸਾਲ ਤੇ 9 ਸਾਲ ਸੀ। ਜਦ ਇਹ ਦੁਖਦਾਈ ਖਬਰ ਮਾਤਾ ਗੁਜਰੀ ਨੂੰ ਮਿਲੀ ਤਾਂ ਉਹ ਇਹ ਸਦਮਾ ਨਾ ਸਹਾਰਦੇ ਹੋਏ ਗੁਰੂ ਚਰਨਾਂ 'ਚ ਜਾ ਬਿਰਾਜੇ। ਜਿਨ੍ਹਾਂ ਦੀ ਯਾਦ 'ਚ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਨਾਲ-2 ਗੁਰਦੁਆਰਾ ਭੋਰਾ ਸਾਹਿਬ, ਗੁਰਦੁਆਰਾ ਬੁਰਜ ਮਾਤਾ ਗੁਜਰੀ ਜੀ, ਗੁਰਦੁਆਰਾ ਬਿਬਾਨਗੜ੍ਹ, ਗੁ: ਥੜਾ ਸਾਹਿਬ ਪਾਤਸ਼ਾਹੀ ਛੇਵੀਂ, ਗੁ. ਸ਼ਹੀਦ ਗੰਜ ਤੇ ਗੁ. ਜੋਤੀ ਸਰੂਪ ਸਾਹਿਬ ਸੁਸ਼ੋਭਿਤ ਹੈ।

ਇਸਦੇ ਨਾਲ ਹੀ ਇੱਥੇ ਗੁਰਦੁਆਰਾ ਮੋਤੀ ਰਾਮ ਮਹਿਰਾ ਸਥਿਤ ਹੈ। ਮੋਤੀ ਰਾਮ ਮਹਿਰਾ ਨੇ ਠੰਡੇ ਬੁਰਜ ਚ ਕੈਦ ਮਾਤਾ ਗੁਜਰੀ ਨਾਲ ਕੈਦ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਦੀ ਸੇਵਾ ਨਿਭਾਈ ਸੀ। ਜਿਨ੍ਹਾਂ ਦੇ ਪਰਿਵਾਰ ਨੂੰ ਸੂਬਾ ਸਰਹੰਦ ਵੱਲੋਂ ਕੋਹਲੂ 'ਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ। ਗੁ. ਜੋਤੀ ਸਰੂਪ ਉਹ ਪਵਿੱਤਰ ਸਥਾਨ ਹੈ। ਜਿੱਥੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਤੇ ਮਾਤਾ ਮਾਤਾ ਗੁੱਜਰ ਕੌਰ ਜੀ ਦਾ ਅੰਤਿਮ ਸਸਕਾਰ ਕੀਤਾ ਗਿਆ।

ਸਰਹੰਦ ਦੇ ਅਮੀਰ ਦੀਵਾਨ ਟੋਡਰ ਮੱਲ ਨੇ ਵਜ਼ੀਰ ਖਾਂ ਕੋਲ ਸਾਹਿਬਜ਼ਾਦਿਆਂ ਦਾ ਸਸਕਾਰ ਕਰਨ ਲਈ ਫ਼ਰਿਆਦ ਕੀਤੀ। ਤਾਂ ਸੂਬਾ ਸਰਹੰਦ ਨੇ ਉਸਨੂੰ ਸਸਕਾਰ ਲਈ ਜ਼ਮੀਨ ਮੁੱਲ ਖਰੀਦਣ ਲਈ ਕਿਹਾ। ਜਿਨ੍ਹਾਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਸਸਕਾਰ ਲਈ ਸੋਨੇ ਦੀ ਮੋਹਰਾਂ ਖੜ੍ਹੀਆਂ ਕਰਕੇ ਦੁਨੀਆ ਦੀ ਸਭ ਤੋਂ ਕੀਮਤੀ ਜ਼ਮੀਨ ਖਰੀਦੀ। ਸਸਕਾਰ ਵਾਲੀ ਥਾਂ ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਸ਼ੁਸੋਭਿਤ ਹੈ....

ਇਸ ਪਾਵਨ ਅਸਥਾਨ ਤੇ ਹਰ ਸਾਲ 11-12-13 ਪੋਹ ਨੂੰ ਲੱਖਾਂ ਸ਼ਰਧਾਲੂ ਨਤਮਸਤਕ ਹੋਣ ਲਈ ਪੁੱਜਦੇ ਨੇ। ਸ੍ਰੀ ਫਤਿਹਗੜ੍ਹ ਸਾਹਿਬ ਨੂੰ ਆਉਂਦੇ ਚਾਰੋਂ ਰਸਤਿਆਂ ਤੇ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਚ ਆਵਾਜ਼ ਚੁੱਕਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ, ਮੋਤੀ ਰਾਮ ਮਹਿਰਾ, ਦੀਵਾਨ ਟੋਡਰ ਮੱਲ ਤੇ ਨਵਾਬ ਸ਼ੇਰ ਖ਼ਾਨ ਮਲੇਰਕੋਟਲਾ ਦੇ ਨਾਂ ਤੇ ਯਾਦਗਾਰੀ ਗੇਟ ਬਣਾਏ ਹਨ।

ਕਈ ਸ਼ਾਇਰਾਂ ਨੇ ਇਸ ਲਾਸਾਨੀ ਸ਼ਹਾਦਤ ਨੂੰ ਆਪਣੇ ਸ਼ਬਦਾਂ ਚ ਬਿਆਨ ਕੀਤਾ : 'ਮਾਏਂ ਤੇਰੇ ਪੋਤਰੇ ਸ਼ਹੀਦੀ ਪਾ ਗਏ, ਨੀਹਾਂ ਵਿਚ ਆਖਰੀ ਫਤਹਿ ਬੁਲਾ ਗਏ'

ਕਵਿਤਾ

ਲਾੜੀ ਮੌਤ ਨੂੰ ਵਿਆਹੁਣ ਚੱਲੇ

ਆਪਾ ਨੀਹਾਂ 'ਚ ਚਿਣਵਾਉਣ ਚੱਲੇ

ਲਾੜੀ ਮੌਤ ਨੂੰ ਵਿਆਹੁਣ ਚੱਲੇ

ਗ਼ਲ ਵਿਚ ਗਾਤਰੇ

ਸਿਰਾਂ 'ਤੇ ਸੋਹਣ ਦਸਤਾਰਾਂ,

ਚਿਹਰੇ 'ਤੇ ਨੂਰ ਵੇਖ ਕੇ

ਆਲਮ ਝੁਕ ਗਿਆ ਸਾਰਾ

ਇਤਿਹਾਸ ਵੱਖਰਾ ਰਚਾਉਣ ਚੱਲੇ

ਲਾੜੀ ਮੌਤ ਨੂੰ ...

ਰਤਾ ਤਰਸ ਨਾ ਆਇਆ

ਜਲਾਦਾਂ ਨੂੰ,

ਕਰੀਂ ਮਨਜ਼ੂਰ ਅੱਲ੍ਹਾ

ਬੱਚਿਆਂ ਦੀਆਂ ਫ਼ਰਿਆਦਾਂ ਨੂੰ

ਜ਼ਾਲਮ ਜ਼ੁਲਮ ਦੀ ਹੱਦ ਮੁਕਾਉਣ ਚੱਲੇ

ਲਾੜੀ ਮੌਤ ਨੂੰ ...

ਜੈਕਾਰਿਆਂ ਦੀ ਗੂੰਜ ਨਾਲ

ਜਹਾਨ ਹਿੱਲ ਗਿਆ ਸਾਰਾ,

ਹੌਸਲਾ ਤਕ ਸਾਹਿਬਜ਼ਾਦਿਆਂ ਦਾ

ਮੁਗ਼ਲਾਂ ਦਾ ਵਧ ਗਿਆ ਪਾਰਾ

ਸਿੱਖੀ ਸਿਦਕ ਨਿਭਾਉਣ ਚੱਲੇ

ਲਾੜੀ ਮੌਤ ਨੂੰ...

ਧਰਮ ਨਾ ਛੱਡਿਆ

ਦੌਲਤਾਂ, ਸ਼ੋਹਰਤਾਂ ਨੂੰ ਠੁਕਰਾਇਆ,

ਦਾਦੀ ਅਤੇ ਪਿਤਾ ਦੀ

ਸਿੱਖਿਆ 'ਤੇ ਅਮਲ ਕਮਾਇਆ

ਬਾਦਸ਼ਾਹਤ ਨੂੰ ਠੁਕਰਾਉਣ ਚੱਲੇ

ਲਾੜੀ ਮੌਤ ਨੂੰ...

ਜ਼ੋਰਾਵਰ ਸਿੰਘ ਤੇ ਫ਼ਤਹਿ ਸਿੰਘ ਨੇ

ਪੁੱਛਿਆ ਸਰਹੰਦ ਦੀਵਾਰ ਨੂੰ,

ਸੋਹਲ ਜੇਹੀਆਂ ਜਿੰਦਾਂ ਦਾ

ਕੀ ਤੂੰ ਦਰਦ ਸਹਾਰ ਲੂੰ

ਕੰਕਰ ਵੀ ਕੁਰਲਾਉਣ ਲੱਗੇ

ਲਾੜੀ ਮੌਤ ਨੂੰ ...

ਆਪਾ ਨੀਹਾਂ 'ਚ ਚਿਣਵਾਉਣ ਚੱਲੇ

ਲਾੜੀ ਮੌਤ ਨੂੰ ਵਿਆਹੁਣ ਚੱਲੇ।

                                                                                                                             ਸੋਹਣ ਸਿੰਘ ਸੋਨੀ, ਪਟਿਆਲਾ

Published by:Sukhwinder Singh
First published:

Tags: Char sahibzade, Fatehgarh Sahib, Pilgrims, Sikh