ਰਾਜਪੁਰਾ-ਕਾਲਕਾ ਰੋੜ ਉਤੇ 3 ਕਿੱਲੋਮੀਟਰ ਲੰਬਾ ਜਾਮ ਲੱਗਿਆ

ਮੋਟਰ ਵਹੀਕਲ ਐਕਟ, 1988: ਚਲਾਨ ਕੀ ਹੁੰਦਾ ਹੈ? ਚਲਾਨ ਬਾਰੇ ਸਾਰੀ ਜਾਣਕਾਰੀ ਲਈ ਪੜ੍ਹੋ

 • Share this:
  ਅਮਰਜੀਤ ਸਿੰਘ ਪੰਨੂ

  ਰਾਜਪੁਰਾ ਦੇ ਕਾਲਕਾ ਰੋਡ ਉਤੇ 3 ਕਿਲੋਮੀਟਰ ਤੋਂ ਵੱਧ ਲੰਮਾ ਜਾਮ ਲੱਗਿਆ ਹੋਇਆ ਹੈ। ਪੁਲਿਸ ਵੱਲੋਂ ਕਾਫੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਤਿਉਹਾਰਾਂ ਦੇ ਦਿਨਾਂ ਵਿੱਚ ਲੋਕ ਘਰਾਂ ਵਿੱਚੋਂ ਰਾਜਪੁਰਾ ਦੇ ਰੇਲਵੇ ਓਵਰਬ੍ਰਿਜ ਤੋਂ ਹੀ ਟਾਊਨ ਜਾਂਦੇ ਹਨ ਜਿੱਥੇ ਮੇਨ ਬਜਾਰ ਹੈ। ਰਾਜਪੁਰਾ ਦੇ ਰੇਲਵੇ ਅੰਡਰਬ੍ਰਿਜ ਦੀ 3 ਮਹੀਨੇ ਤੋਂ ਉਸਾਰੀ ਚੱਲ ਰਹੀ ਹੈ ਅਤੇ ਇਹ ਰਸਤਾ ਵੀ ਮੁਕੰਮਲ ਤੌਰ ਉਤੇ ਬੰਦ ਕੀਤਾ ਹੋਇਆ ਹੈ।

  ਹੁਣ ਰੇਲਵੇ ਵਿਭਾਗ ਵਲੋਂ ਆਈ. ਸੀ. ਐਲ. ਫਾਟਕ ਵੀ ਬੰਦ ਕਰ ਦਿੱਤਾ ਹੈ ਕਿਉਂਕਿ ਰੇਲਵੇ ਲਾਈਨਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ ਜਿਸ ਕਾਰਨ ਸਾਰੇ ਰਾਜਪੁਰਾ ਦੀ ਟਰੈਫਿਕ ਰਾਜਪੁਰਾ ਦੇ ਰੇਲਵੇ ਓਵਰਬ੍ਰਿਜ ਤੋਂ ਲੰਘਣ ਕਾਰਨ ਜਾਮ ਲੱਗਿਆ ਹੋਇਆ ਹੈ ਜਿਸ ਤੋਂ ਲੋਕ ਕਾਫੀ ਪ੍ਰੇਸ਼ਾਨ ਹਨ। ਲੋਕ ਕਈ ਕਈ ਘੰਟਿਆਂ ਤੋਂ ਜਾਮ ਵਿੱਚ ਫਸੇ ਹੋਏ ਹਨ। ਕਈ ਲੋਕ ਰੇਲਵੇ ਲਾਈਨਾਂ ਵਿਚੋਂ ਵੀ ਮੋਟਰ ਸਾਈਕਲ ਬੜੀ ਮੁਸ਼ਕਲ ਨਾਲ ਲੰਘਾ ਰਹੇ ਹਨ।

  ਰਾਹਗੀਰ ਦਿਲੀਪ ਕੁਮਾਰ ਨੇ ਦਸਿਆ ਕਿ ਅਸੀਂ ਕਾਫੀ ਸਮੇਂ ਤੋਂ ਜਾਮ ਵਿੱਚ ਫਸੇ ਹੋਏ ਹਾਂ ਕਿਉਂਕਿ ਰਾਜਪੁਰਾ ਦਾ ਰੇਲਵੇ ਫਾਟਕ ਅਤੇ ਰੇਲਵੇ ਅੰਡਰਬ੍ਰਿਜ ਦੀ ਉਸਾਰੀ ਦਾ ਕੰਮ ਚਲ ਰਿਹਾ ਹੈ ਅਤੇ ਆਈ.ਸੀ. ਐਲ. ਫਾਟਕ ਨੇੜੇ ਰੇਲਵੇ ਵਿਭਾਗ ਵੱਲੋਂ ਰੇਲਵੇ ਲਾਈਨਾਂ ਦੀ ਮਿੱਟੀ ਦੀ ਛਿਨਾਈ ਦਾ ਕੰਮ ਚਲ ਰਿਹਾ ਹੈ।

  ਮਨਜੀਤ ਸਿੰਘ ਟਰੈਫਿਕ ਇੰਚਾਰਜ ਰਾਜਪੁਰਾ ਨੇ ਦਸਿਆ ਕਿ ਰਾਜਪੁਰਾ ਦੇ ਰੇਲਵੇ ਫਾਟਕ ਉਤੇ ਰੇਲਵੇ ਵਿਭਾਗ ਵੱਲੋਂ ਲਾਈਨਾਂ ਦੀ ਮੁਰੰਮਤ ਚੱਲ ਰਹੀ ਹੈ ਅਤੇ ਰਾਜਪੁਰਾ ਰੇਲਵੇ ਅੰਡਰਬ੍ਰਿਜ ਦੀ 3 ਮਹੀਨੇ ਤੋਂ ਉਸਾਰੀ ਦਾ ਕੰਮ ਚੱਲ ਰਿਹਾ ਹੈ ਜਿਸ ਕਾਰਨ ਰਸਤਾ ਬੰਦ ਕੀਤਾ ਹੋਇਆ ਹੈ। ਪੁਲਿਸ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਰਾਜਪੁਰਾ ਵਾਸੀਆ ਨੂੰ ਜਾਮ ਤੋਂ ਮੁਕਤੀ ਦਵਾਈ ਜਾ ਸਕੇ।
  Published by:Gurwinder Singh
  First published: