ਖਾਣਾ ਖਾ ਰਹੇ ਪਰਿਵਾਰ ਉਤੇ ਘਰ ਦੀ ਛੱਤ ਡਿੱਗੀ, 3 ਮੌਤਾਂ

News18 Punjab
Updated: August 18, 2019, 12:47 PM IST
share image
ਖਾਣਾ ਖਾ ਰਹੇ ਪਰਿਵਾਰ ਉਤੇ ਘਰ ਦੀ ਛੱਤ ਡਿੱਗੀ, 3 ਮੌਤਾਂ

  • Share this:
  • Facebook share img
  • Twitter share img
  • Linkedin share img
ਖੰਨਾ ਨੇੜਲੇ ਪਿੰਡ ਹੋਲ 'ਚ ਭਾਰੀ ਮੀਂਹ ਕਾਰਨ ਇਕ ਘਰ ਦੀ ਛੱਤ ਡਿੱਗਣ ਕਾਰਨ ਇਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਰਾਤ ਨੂੰ ਪਰਿਵਾਰ ਖਾਣਾ ਖਾ ਰਿਹਾ ਸੀ। ਹਾਦਸੇ ਸਮੇਂ ਕਮਰੇ ਵਿਚ ਪਰਿਵਾਰ ਦੇ ਚਾਰ ਜੀਅ ਮੌਜੂਦ ਸਨ, ਜਿਨ੍ਹਾਂ ਵਿਚੋਂ 3 ਦੀ ਮੌਤ ਹੋ ਗਈ ਜਦ ਕਿ ਇਕ 12 ਸਾਲ ਦੀ ਬੱਚੀ ਦੀ ਜਾਨ ਬਚ ਗਈ।

ਪਤਾ ਲੱਗਾ ਹੈ ਕਿ ਇਹ ਹਾਦਸਾ ਘਰ ਉਤੇ ਬਿਜਲੀ ਡਿੱਗਣ ਕਾਰਨ ਵਾਪਰਿਆ। ਛੱਤ ਡਿੱਗਣ ਕਾਰਨ ਪਤੀ, ਪਤਨੀ ਤੇ 10 ਸਾਲਾਂ ਦੇ ਬੱਚੇ ਦੀ ਮੌਤ ਹੋ ਗਈ। ਜਦੋਂ ਕਿ ਪਿੰਡ ਦੇ ਲੋਕਾਂ ਦੀ ਹਿੰਮਤ ਕਾਰਨ ਇਕ ਬੱਚੇ ਦੀ ਜਾਨ ਬਚ ਗਈ। 12 ਸਾਲ ਦੀ ਬੱਚੀ ਨੇ ਦੱਸਿਆ ਕਿ ਉਹ ਘਰ ਵਿਚ ਖਾਣਾ ਖਾ ਰਹੇ ਸਨ। ਉਹ ਆਪਣੀ ਮਾਂ ਕੋਲ ਬੈਠੀ ਸੀ।

ਇੰਨੇ ਵਿਚ ਅਚਾਨਕ ਛੱਤ ਉਨ੍ਹਾਂ ਉਤੇ ਆ ਡਿੱਗੀ। ਪਿੰਡ ਦੇ ਲੋਕਾਂ ਨੇ ਪਰਿਵਾਰ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਮਲਬੇ ਹੇਠ ਆਉਣ ਕਾਰਨ ਸੁਰਜੀਤ ਸਿੰਘ, ਬਲਜਿੰਦਰ ਕੌਰ ਤੇ 10 ਸਾਲ ਦੇ ਬੱਚੇ ਗੁਰਕੀਰਤ ਸਿੰਘ ਦੀ ਮੌਕੇ ਉਤੇ ਹੀ ਮੌਤ ਹੋ ਗਈ। ਜਦ ਕਿ 12 ਸਾਲ ਦੀ ਬੱਚੀ ਸਿਮਰਨਜੀਤ ਕੌਰ ਨੂੰ ਬਚਾ ਲਿਆ ਗਿਆ।
First published: August 18, 2019
ਹੋਰ ਪੜ੍ਹੋ
ਅਗਲੀ ਖ਼ਬਰ