ਬੰਦੂਕ ਦੀ ਨੋਕ 'ਤੇ ਨੌਜਵਾਨ ਕੋਲੋਂ ਲੁੱਟੇ ਢਾਈ ਲੱਖ ਰੁਪਏ

News18 Punjab
Updated: September 12, 2018, 4:19 PM IST
ਬੰਦੂਕ ਦੀ ਨੋਕ 'ਤੇ ਨੌਜਵਾਨ ਕੋਲੋਂ ਲੁੱਟੇ ਢਾਈ ਲੱਖ ਰੁਪਏ
ਪੀੜਿਤ ਗੁਰਵਿੰਦਰ ਸਿੰਘ
News18 Punjab
Updated: September 12, 2018, 4:19 PM IST
Raj Babar

ਜਗਰਾਓਂ ਦੇ ਲਾਲ ਪੈਲੇਸ ਦੇ ਕੋਲ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਸ ਮੁਹੱਲੇ ਵਿੱਚ ਤਿੰਨ ਮੋਟਰਸਾਈਕਲ ਸਵਾਰਾਂ ਨੇ ਇੱਕ 24 ਸਾਲ ਦੇ ਨੌਜਵਾਨ ਗੁਰਵਿੰਦਰ ਸਿੰਘ ਨੂੰ ਪਿਸਤੌਲ ਦੀ ਨੋਕ ਤੇ ਰੋਕ ਉਸ ਨਾਲ ਮਾਰਕੁੱਟ ਕੀਤੀ ਤੇ ਉਸ ਤੋਂ ਢਾਈ ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਦਰਅਸਲ ਲੁੱਟ ਦਾ ਸ਼ਿਕਾਰ ਹੋਇਆ ਨੌਜਵਾਨ ਇੱਕ ਪ੍ਰਾਈਵੇਟ ਕੰਪਨੀ ਸੀਐਮਏ ਵਿੱਚ ਕਲੈਕਸ਼ਨ ਦਾ ਕੰਮ ਕਰਦਾ ਹੈ ਤੇ ਇਕੱਠੀ ਕੀਤੀ ਗਈ ਰਕਮ ਨੂੰ ਬੈਂਕ ਵਿੱਚ ਜਮ੍ਹਾਂ ਕਰਵਾਉਣ ਜਾ ਰਿਹਾ ਸੀ ਕਿ ਅਚਾਨਕ ਇੱਕ ਹੀ ਬਾਈਕ ਉੱਤੇ ਸਵਾਰ ਤਿੰਨ ਨੌਜਵਾਨਾਂ ਨੇ ਉਸਨੂੰ ਰੋਕਿਆ ਤੇ ਪਿਸਤੌਲ ਕੱਢ ਕੇ ਗੋਲੀ ਮਾਰਨ ਦੀ ਧਮਕੀ ਦਿੰਦੇ ਹੋਏ ਉਸ ਨਾਲ ਕੁੱਟਮਾਰ ਕਰਨ ਲੱਗੇ ਤੇ ਫਿਰ ਤੋਂ ਉਸਦਾ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਬੈਗ ਵਿੱਚ ਢਾਈ ਲੱਖ ਰੁਪਏ, ਕੁੱਝ ਚੈੱਕ ਬੁਕਾਂ ਤੇ ਕੁੱਝ ਬੈਂਕਾਂ ਦੇ ਏਟੀਐਮ ਦੀਆਂ ਚਾਬੀਆਂ ਵੀ ਸਨ ਜੋ ਏਟੀਐਮ ਵਿੱਚ ਕੈਸ਼ ਪਾਉਣ ਵਾਲੀਆਂ ਵੈਨਾਂ ਨੂੰ ਲੱਗਦੀਆਂ ਸਨ ਕਿਉਂਕਿ ਇਹ ਕੰਪਨੀ ਏਟੀਐਮ ਵਿੱਚ ਕੈਸ਼ ਪਾਉਣ ਦਾ ਵੀ ਕੰਮ ਕਰਦੀ ਹੈ।

ਮੌਕੇ ਉੱਤੇ ਪਹੁੰਚੀ ਪੁਲਿਸ ਨੇ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮੁਹੱਲੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਨੂੰ ਖੰਗਾਲ ਰਹੀ ਹੈ ਤਾਂ ਜੋ ਲੁਟੇਰਿਆਂ ਸੰਬੰਧੀ ਕੋਈ ਸੁਰਾਗ ਹੱਥ ਲੱਗ ਜਾਵੇ। ਪਰ ਪੁਲਿਸ ਨੂੰ ਮੋਟਰਸਾਈਕਲ ਦੇ ਅੱਧੇ ਨੰਬਰ ਤੋਂ ਇਲਾਵਾ ਹੋਰ ਕੁੱਝ ਹੱਥ ਨਹੀਂ ਲੱਗਿਆ। ਬਾਕੀ ਜਗਰਾਓਂ ਡੀਐਸਪੀ ਪ੍ਰਭਜੋਤ ਕੌਰ ਜਲਦ ਹੀ ਲੁਟੇਰਿਆਂ ਨੂੰ ਫੜਨ ਦਾ ਦਾਅਵਾ ਕਰ ਰਹੀ ਹੈ।
First published: September 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...