ਕੈਨੇਡਾ ਤੋਂ 3 ਪੰਜਾਬੀ ਨੌਜਵਾਨ ਡਿਪੋਰਟ, ਝਗੜੇ ਵਿਚ ਸ਼ਾਮਲ ਹੋਣ ਲੱਗੇ ਸਨ ਦੋਸ਼
News18 Punjab
Updated: November 20, 2019, 3:18 PM IST

ਕੈਨੇਡਾ ਤੋਂ 3 ਪੰਜਾਬੀ ਨੌਜਵਾਨ ਡਿਪੋਰਟ, ਝਗੜੇ ਵਿਚ ਸ਼ਾਮਲ ਹੋਣ ਲੱਗੇ ਸਨ ਦੋਸ਼
ਤਿੰਨ ਹੋਰ ਨੌਜਵਾਨਾਂ ਉਤੇ ਡਿਪੋਰਟ ਹੋਣ ਦੀ ਤਲਵਾਰ ਲਟਕ ਰਹੀ ਹੈ। ਅਗਸਤ ਮਹੀਨੇ ਬ੍ਰਿਟਿਸ਼ ਕੋਲੰਬੀਆ ਵਿਚ ਸ਼ਾਪਿੰਗ ਮਾਲ ਵਿਚ ਝੜਪ ਹੋਈ ਸੀ।
- news18-Punjabi
- Last Updated: November 20, 2019, 3:18 PM IST
ਕੈਨੇਡਾ ਤੋਂ 3 ਪੰਜਾਬੀ ਨੌਜਵਾਨਾਂ ਨੂੰ ਡਿਪੋਰਟ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਕੈਨੇਡਾ ਦੇ ਸਰੀ ਵਿਚ ਅਗਸਤ ਮਹੀਨੇ ਵਿਚ ਹੋਈ ਝੜਪ ਮਾਮਲੇ ਵਿਚ ਡਿਪੋਰਟ ਕੀਤੇ ਗਏ ਹਨ। ਇਸ ਤੋਂ ਇਲਾਵਾ ਤਿੰਨ ਹੋਰ ਨੌਜਵਾਨਾਂ ਉਤੇ ਡਿਪੋਰਟ ਹੋਣ ਦੀ ਤਲਵਾਰ ਲਟਕ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਅਗਸਤ ਮਹੀਨੇ ਬ੍ਰਿਟਿਸ਼ ਕੋਲੰਬੀਆ ਵਿਚ ਸ਼ਾਪਿੰਗ ਮਾਲ ਵਿਚ ਝੜਪ ਹੋਈ ਸੀ।
ਇਸ ਮਾਮਲੇ ਵਿਚ 3 ਨੌਜਵਾਨਾਂ ਨੂੰ ਕੈਨੇਡਾ ਤੋਂ ਬਾਹਰ ਦਾ ਰਸਤਾ ਵਿਖਾਇਆ ਗਿਆ ਹੈ। ਇਸ ਤੋਂ ਇਲਾਵਾ ਕੈਨੇਡਾ ਪੁਲਿਸ 3 ਹੋਰ ਨੌਜਵਾਨਾਂ ਬਾਰੇ ਵੀ ਜਾਂਚ ਕਰ ਰਹੀ ਹੈ। ਜਿਨ੍ਹਾਂ ਨੂੰ ਦੋਸ਼ੀ ਪਾਏ ਜਾਣ ਉਤੇ ਵਾਪਸ ਭੇਜਿਆ ਜਾ ਸਕਦਾ ਹੈ। ਦੱਸ ਦਈਏ ਕੈਨੇਡਾ ਵਿਚ ਪੜ੍ਹਨ ਗਏ ਪੰਜਾਬੀ ਨੌਜਵਾਨਾਂ ਵਿਚਾਲੇ ਝੜਪ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ।
ਇਸ ਦੀਆਂ ਸ਼ਿਕਾਇਤਾਂ ਲਗਾਤਾਰ ਪੁਲਿਸ ਨੂੰ ਮਿਲ ਰਹੀਆਂ ਹਨ। ਫੈਡਰਲ ਚੋਣਾਂ ਤੋਂ ਬਾਅਦ ਕੈਨੇਡਾ ਸਰਕਾਰ ਵੱਲੋਂ ਪਰਵਾਸੀ ਨੌਜਵਾਨਾਂ ਪ੍ਰਤੀ ਸਖਤੀ ਵਾਲਾ ਰਵੱਈਆ ਅਪਣਾਇਆ ਹੋਇਆ ਹੈ।

Loading...

Loading...