ਲੁਧਿਆਣਾ ’ਚ ਨੌਕਰੀ ਦੇਣ ਦੇ ਬਹਾਨੇ ਤਿੰਨ ਭੈਣਾਂ ਨਾਲ ਕੀਤਾ ਜਬਰਜਨਾਹ, ਮਾਮਲਾ ਦਰਜ..

ਲੁਧਿਆਣਾ ਦੀ ਧਾਗਾ ਫੈਕਟਰੀ ’ਚ ਨੌਕਰੀ ਦੇਣ ਦੇ ਬਹਾਨੇ ਤਿੰਨ ਭੈਣਾਂ ਨੂੰ ਬੁਲਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਤਿੰਨਾਂ ਨਾਲ ਦੋ ਵਿਅਕਤੀਆਂ ਨੇ ਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਲੁਧਿਆਣਾ ’ਚ ਨੌਕਰੀ ਦੇਣ ਦੇ ਬਹਾਨੇ ਤਿੰਨ ਭੈਣਾਂ ਨਾਲ ਕੀਤਾ ਜਬਰਜਨਾਹ, ਮਾਮਲਾ ਦਰਜ..

ਲੁਧਿਆਣਾ ’ਚ ਨੌਕਰੀ ਦੇਣ ਦੇ ਬਹਾਨੇ ਤਿੰਨ ਭੈਣਾਂ ਨਾਲ ਕੀਤਾ ਜਬਰਜਨਾਹ, ਮਾਮਲਾ ਦਰਜ..

 • Share this:
  ਲੁਧਿਆਣਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕੁੱਝ ਵਿਅਕਤੀ ਨੇ ਤਿੰਨ ਭੈਣਾਂ ਨੂੰ ਨੌਕਰੀ ਦੇਣ ਦੇ ਬਹਾਨੇ ਬੁਲਾਕੇ ਉਨ੍ਹਾਂ ਨਾ ਦਰਿੰਦਗੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਹਿੰਦੀ ਅਖ਼ਬਾਰ ਭਾਸਕਰ ਦੇ ਅਨੁਸਾਰ ਲੁਧਿਆਣਾ ਦੀ ਧਾਗਾ ਫ਼ੈਕਟਰੀ ’ਚ ਨੌਕਰੀ ਦੇਣ ਦੇ ਬਹਾਨੇ ਤਿੰਨ ਭੈਣਾਂ ਨੂੰ ਬੁਲਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਤਿੰਨਾਂ ਨਾਲ ਦੋ ਵਿਅਕਤੀਆਂ ਨੇ ਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

  ਕੰਮ ਦਾ ਬਹਾਨਾ ਦੇ ਕੇ ਬੁਲਾਇਆ ਸੀ ਲੁਧਿਆਣਾ


  ਇਸ ਮਾਮਲੇ ਤੇ ਪੀੜਤ ਲੜਕੀਆਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਨ੍ਹਾਂ ਨੂੰ ਲੁਧਿਆਣਾ ਦੀ ਇੱਕ ਧਾਗਾ ਫ਼ੈਕਟਰੀ ਨੌਕਰੀ ਦਾ ਝਾਂਸਾ ਦੇ  ਬੁਲਾਇਆ ਸੀ। ਪਰ ਫ਼ੈਕਟਰੀ ’ਚ ਪਹੁੰਚਣ ਤੋਂ ਬਾਅਦ ਮੁਲਜ਼ਮ ਤਿੰਨਾਂ ਨੂੰ ਇੱਕ ਰਿਸ਼ਤੇਦਾਰ ਦੇ ਘਰ ਲੈ ਗਏ ਜਿੱਥੇ ਉਨ੍ਹਾਂ ਨਾਲ ਘਿਣੌਨੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਤੋਂ ਇਲਾਵਾ ਮੁਲਜ਼ਮਾਂ ਨੇ ਤਿੰਨਾਂ ਲੜਕੀਆਂ ਕੋਲੋਂ 35 ਹਜ਼ਾਰ ਰੁਪਏ ਦੀ ਨਕਦੀ, ਇੱਕ ਚਾਂਦੀ ਇੱਕ ਸੋਨੇ ਦੀ ਅੰਗੂਠੀ ਨੂੰ ਵੀ ਲੈ ਲਿਆ। ਤਿੰਨਾਂ ਨਾਲ ਘਿਣੌਨੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮਾਂ ਨੇ ਤਿੰਨਾਂ ਨੂੰ ਫ਼ੈਕਟਰੀ ਸਾਹਮਣੇ ਛੱਡ ਕੇ ਚੱਲੇ ਗਏ।

  ਪੀੜਤ ਲੜਕੀ ਨੇ ਦੱਸੀ ਸਾਰੀ ਘਟਨਾ


  ਮਿਲੀ ਜਾਣਕਾਰੀ ਦੇ ਅਨੁਸਾਰ ਪੀੜਤ ਲੜਕੀ ਚੋਂ ਇੱਕ ਘਰ ਚ ਕੰਮ ਕਰਦੀ ਹੈ। ਉਸ ਦੀ ਦੋ ਛੋਟੀ ਭੈਣਾਂ ਵੀ ਹਨ। ਲੜਕੀਆਂ ਦੇ ਪਿੰਡ ਦੇ ਇੱਕ ਰਾਜਾ ਨਾਂ ਦੇ ਵਿਅਕਤੀ ਨੇ ਕਿਹਾ ਕਿ ਲੁਧਿਆਣਾ ਦੀ ਇੱਕ ਫ਼ੈਕਟਰੀ ’ਚ ਲਗਵਾ ਦਿੱਤਾ ਹੈ। ਜਿੱਥੇ ਉਨ੍ਹਾਂ ਨਾਲ ਰਿਸ਼ਤੇਦਾਰ ਦੇ ਘਰ ’ਚ ਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਤੋਂ ਬਾਅਦ ਤਿੰਨਾਂ ਨੂੰ ਫ਼ੈਕਟਰੀ ਦੇ ਸਾਹਮਣੇ ਛੱਡ ਕੇ ਚੱਲੇ ਗਏ। ਪੀੜਤ ਲੜਕੀਆਂ ਨੇ ਇਸ ਦੀ ਜਾਣਕਾਰੀ ਆਪਣੇ ਪਰਿਵਾਰ ਨੂੰ ਦਿੱਤੀ। ਫ਼ਿਲਹਾਲ ਪੁਲਿਸ ਨੇ ਪੀੜਤਾਂ ਦੇ ਬਿਆਨਾਂ ਦੇ ਆਧਾਰ ਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
  First published: