Home /News /punjab /

ਨਾਭਾ ਜੇਲ ਫ਼ਿਰ ਸੁਰਖੀਆਂ 'ਚ: ਪਲਾਸਟਿਕ ਦੇ ਲਿਫਾਫੇ 'ਚ ਲਪੇਟੇ ਧਰਤੀ 'ਚ ਦੱਬੇ ਹੋਏ ਮੋਬਾਇਲ ਫੋਨ ਬਰਾਮਦ

ਨਾਭਾ ਜੇਲ ਫ਼ਿਰ ਸੁਰਖੀਆਂ 'ਚ: ਪਲਾਸਟਿਕ ਦੇ ਲਿਫਾਫੇ 'ਚ ਲਪੇਟੇ ਧਰਤੀ 'ਚ ਦੱਬੇ ਹੋਏ ਮੋਬਾਇਲ ਫੋਨ ਬਰਾਮਦ

ਮਹਿਲਾ ਕੈਦੀਆਂ ਦੀ ਮਾਹਵਾਰੀ ਸਬੰਧੀ ਸਵੱਛਤਾ ਨੂੰ ਯਕੀਨੀ ਬਣਾਉਣ ਲਈ ਵਿਲੱਖਣ ਅਤੇ ਨੇਕ ਉਪਰਾਲਾ

ਮਹਿਲਾ ਕੈਦੀਆਂ ਦੀ ਮਾਹਵਾਰੀ ਸਬੰਧੀ ਸਵੱਛਤਾ ਨੂੰ ਯਕੀਨੀ ਬਣਾਉਣ ਲਈ ਵਿਲੱਖਣ ਅਤੇ ਨੇਕ ਉਪਰਾਲਾ

 • Share this:

  ਨਾਭਾ ਜੇਲ੍ਹ ਚੋ ਮਿਲੇ ਮੋਬਾਈਲ ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ - ਇਕ ਤਾਜਾ ਘਟਨਾ ਨੇ ਹੜਕੰਪ ਮਚਾ ਦਿੱਤਾ ਹੈ ਜਾਂ ਇਹ ਵੀ ਕਿਹਾ ਜਾ ਸਕਦਾ ਹੈ ਜੇਲ ਅਧਿਕਾਰੀਆਂ ਦੇ ਸਖਤ ਬੰਦੋਬਸਤ ਵਾਲੇ ਦਾਅਵੇ ਫੌਕੇ ਸਾਬਤ ਹੋ ਗਏ - ਵੈਸੇ ਸੋਚਣ ਵਾਲੀ ਗੱਲ ਹੈ ਕਿ ਤਾਜ਼ਾ ਤਾਜ਼ਾ ਮਿਲੀ ਨਸੀਹਤ ਤੋਂ ਬਾਅਦ ਜੇਲ੍ਹ ਕਰਮਚਾਰੀਆਂ ਨੇ ਕੋਈ ਸਬਕ ਕਿਊ ਨਹੀਂ ਲਿਆ - ਤੇ ਜਾ ਫਿਰ ਮਸਲਾ ਵਿੱਚੋ ਕੁਝ ਹੋਰ ਹੈ ਇਹ ਜਾਂਚ ਦਾ ਵਿਸ਼ਾ ਹੈ

  ਬਹਰਹਾਲ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੀ ਬੈਰਕ ਨੰਬਰ-2 'ਚ ਤਲਾਸ਼ੀ ਦੌਰਾਨ 3 ਮੋਬਾਇਲ ਫੋਨ ਬਿਨਾਂ ਸਿਮ ਦੇ ਬਰਾਮਦ ਕੀਤੇ ਗਏ ਹਨ। ਇਹ ਮੋਬਾਇਲ ਫੋਨ ਸੁਰੱਖਿਆ ਜ਼ੋਨ ਵਾਲੀ ਕੰਧ ਵਿਚਕਾਰ ਬਿਜਲੀ ਦੇ ਬਕਸੇ ਦੇ ਕੋਲ ਧਰਤੀ 'ਚ ਦੱਬੇ ਹੋਏ ਪਲਾਸਟਿਕ ਦੇ ਲਿਫਾਫੇ 'ਚ ਲਪੇਟੇ ਹੋਏ ਬਰਾਮਦ ਕੀਤੇ ਗਏ। ਇਹ ਫੋਨ ਕਿਸ ਦੇ ਸਨ ਅਤੇ ਕੌਣ ਇਨ੍ਹਾਂ ਦੀ ਵਰਤੋਂ ਕਰ ਰਿਹਾ ਸੀ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।

  ਇਸ ਮੌਕੇ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਸ਼ਰੀਫ ਮੁਹੰਮਦ ਨੇ ਇੱਕ ਲਿਖਤੀ ਪੱਤਰ ਨਾਭਾ ਸਦਰ ਪੁਲਸ ਨੂੰ ਦਿੱਤਾ, ਜਿਸ ਦੌਰਾਨ ਨਾਭਾ ਸਦਰ ਪੁਲਸ ਨੇ ਨਾ ਮਾਲੂਮ ਹਵਾਲਾਤੀ/ਕੈਦੀਆਂ ਦੇ ਖਿਲਾਫ 52-A ਪ੍ਰਿਜ਼ਨ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬਹਰਹਾਲ ਜਾਂਚ ਤੋਂ ਬਾਅਦ ਸਾਫ ਹੋਵੇਗਾ ਕਿ ਫੋਨ ਅੰਦਰ ਕਿੰਵੇ ਗਏ ਕੌਣ ਜਿੰਮੇਵਾਰ ਹੈ - ਫੋਨ ਕਿਸਦੇ ਸਨ ਤੇ ਵਰਤੋਂ ਕੌਣ ਕਰਦਾ ਸੀ।

  Published by:Anuradha Shukla
  First published:

  Tags: Jail, Mobile phone, Nabha