ਚੰਡੀਗੜ੍ਹ ਦੇ ਸੈਕਟਰ-30-ਸੀ ਸਥਿਤ ਭਾਰਤ ਸਰਕਾਰ ਦੇ ਟ੍ਰਾਈਬਜ਼ ਇੰਡੀਆ ਸਟੋਰ ਵਿੱਚ ਗਾਹਕ ਬਣ ਕੇ ਦਾਖ਼ਲ ਹੋਈਆਂ ਤਿੰਨ ਔਰਤਾਂ ਵੱਲੋਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਔਰਤਾਂ ਨੇ ਸਟੋਰ ਵਿੱਚ ਕੰਮ ਕਰਦੀ ਮਹਿਲਾ ਮੁਲਾਜ਼ਮ ਦਾ ਪਰਸ ਚੋਰੀ ਕਰ ਲਿਆ।
ਟ੍ਰਾਈਬਜ਼ ਸਟੋਰ ਦੇ ਮੁਲਾਜ਼ਮ ਮਨੀਸ਼ ਨੇ ਦੱਸਿਆ ਕਿ ਐਸਸੀਓ ਨੰਬਰ-40 ਵਿੱਚ ਦੁਕਾਨ ਹੈ। ਇਸ ਵਿੱਚਰ ਮੈਨੇਜਰ ਸਮੇਤ ਕੁੱਲ ਚਾਰ ਮੁਲਾਜ਼ਮ ਹਨ। ਵੀਰਵਾਰ ਨੂੰ ਤਿੰਨ ਔਰਤਾਂ ਆਈਆਂ ਅਤੇ ਸਾਮਾਨ ਦੇਖਣ ਲੱਗ ਪਈਆਂ। ਇਸ ਸਮੇਂ ਮੈਨੇਜਰ ਤੋਂ ਇਲਾਵਾ ਸਿਰਫ਼ ਦੋ ਮੁਲਾਜ਼ਮ ਹਾਜ਼ਰ ਸਨ। ਮੁਲਜ਼ਮ ਔਰਤਾਂ ਨੇ ਕੁਝ ਹੀ ਸਮੇਂ ਵਿੱਚ ਮੌਕਾ ਦੇਖ ਕੇ ਮਹਿਲਾ ਕਰਮਚਾਰੀ ਡੈਚਨ ਦਾ ਬੈਗ ਚੋਰੀ ਕਰ ਲਿਆ। ਸ਼ਾਮ 6 ਵਜੇ ਮਹਿਲਾ ਮੁਲਾਜ਼ਮ ਨੇ ਦੇਖਿਆ ਕਿ ਪਰਸ ਗਾਇਬ ਸੀ। ਜਿਸ ਤੋਂ ਬਾਅਦ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ਤੋਂ ਬਾਅਦ ਚੋਰੀ ਦਾ ਮਾਮਲਾ ਸਾਹਮਣੇ ਆਇਆ।
ਮਹਿਲਾ ਮੁਲਾਜ਼ਮ ਜੋ ਕਿ ਮੂਲ ਰੂਪ ਵਿੱਚ ਲੇਹ ਦੀ ਰਹਿਣ ਵਾਲੀ ਹੈ। ਉਸ ਦੇ ਪਰਸ ਵਿੱਚ 20 ਹਜ਼ਾਰ ਦੀ ਨਕਦੀ, ਏਟੀਐਮ, ਪੈੱਨ ਅਤੇ ਆਧਾਰ ਕਾਰਡ ਸੀ। ਇਸ ਦੇ ਨਾਲ ਹੀ ਸੂਚਨਾ 'ਤੇ ਪਹੁੰਚੀ ਇੰਡਸਟਰੀਅਲ ਏਰੀਆ ਥਾਣਾ ਪੁਲਿਸ ਨੇ ਮਹਿਲਾ ਮੁਲਾਜ਼ਮ ਦੀ ਸ਼ਿਕਾਇਤ ਦੇ ਆਧਾਰ 'ਤੇ ਸੀਸੀਟੀਵੀ ਕੈਮਰੇ 'ਚ ਕੈਦ ਤਿੰਨ ਔਰਤਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦੋਸ਼ੀ ਮਹਿਲਾ ਦੀ ਭਾਲ ਕਰ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Crime news, Police