
ਮੋਗਾ : ਨੌਜਵਾਨ ਦੀ ਬੋਰੀ 'ਚ ਪਈ ਲਾਸ਼ ਮਿਲੀ, ਪਿਤਾ ਨੇ ਕਿਹਾ-ਸਾਧਾਂ ਦੀ ਬਸਤੀ 'ਚ ਚਿੱਟਾ ਲੈਣ ਗਿਆ ਸੀ...
ਮੋਗਾ ਦੇ ਮਹਿਮੇ ਵਾਲਾ ਰੋਡ ‘ਤੇ ਇੱਕ 30 ਸਾਲਾ ਨੌਜਵਾਨ ਦੀ ਬੋਰੀ ਵਿੱਚ ਲਾਸ਼ ਮਿਲੀ ਹੈ। ਨੋਜਵਾਨ ਨੂੰ ਨਸ਼ੇ ਦੀ ਲਤ ਲੱਗੀ ਹੋਈ ਸੀ। ਪਰਿਵਾਰ ਮੁਤਾਬਿਕ ਉਹ ਚਾਰ ਦਿਨ ਪਹਿਲਾਂ ਨਸ਼ਾ ਲੈਣ ਲਈ ਸਾਧਾਂ ਵਾਲੀ ਬਸਤੀ ਗਿਆ ਸੀ ਅਤੇ ਉਥੋਂ ਦੇਰ ਰਾਤ ਉਸ ਦੀ ਲਾਵਾਰਿਸ ਸਵਿਫਟ ਕਾਰ ਮਿਲੀ ਸੀ। ਪਰਿਵਾਰ ਨੇ ਕਿਹਾ ਕਿ ਪੁਲੀਸ ਨੇ ਸ਼ਿਕਾਇਤ ਦਰਜ ਨਹੀਂ ਕੀਤੀ। ਮਾਮਲਾ ਦਰਜ ਕਰਵਾਉਣ ਲਈ ਪਰਿਵਾਰ ਵਾਲਿਆਂ ਨੇ ਧਾਣੇ ਅੱਗੇ ਧਰਨਾ ਲਗਾਇਆ। ਨੌਜਵਾਨ ਦਾ ਇੱਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ।
ਮ੍ਰਿਤਕ ਨੌਜਵਾਨ ਦੇ ਪਿਤਾ ਨੇ ਕਿਹਾ ਉਸਦਾ ਬੇਟਾ ਚਿੱਟਾ ਦਾ ਨਸ਼ਾ ਕਰਨ ਦਾ ਆਦੀ ਸੀ। ਉਹ ਸਾਧਾਂ ਦੀ ਬਸਤੀ ਵਿੱਚ ਚਿੱਟਾ ਲੈਣ ਗਿਆ ਸੀ। ਜਿੱਥੇ ਉਸਨੂੰ ਮਾਰ ਕੇ ਲਾਸ਼ ਬੋਰੀ ਵਿੱਚ ਬੰਦ ਕਰ ਕੇ ਨਹਿਰ ਵਿੱਚ ਸੁੱਟ ਆਏ ਸਨ।
ਪਿਤਾ ਨੇ ਪੁਲਿਸ ਉੱਤੇ ਇਲਜ਼ਾਮ ਲਾਏ ਕੇ ਬੇਟੇ ਦੀ ਲਾਪਤਾ ਦੀ ਰਿਪੋਰਟ ਦਰਜ ਨਹੀਂ ਕੀਤੀ ਗਈ ਬਲਕਿ ਉਲਟਾ ਥਾਣੇ ਦੇ ਐਸਐਚਓ ਨੇ ਉਸਨੂੰ ਜ਼ਲੀਲ ਕੀਤਾ।
ਉਨ੍ਹਾਂ ਨੇ ਕਿਹਾ ਕਿ ਚਿੱਟਾ ਵੀ ਇੰਨਾਂ ਦੇ ਏਰੀਏ ਵਿੱਚ ਵਿਕਦਾ ਹੈ ਤੇ ਗੱਡੀ ਵੀ ਇੰਨਾ ਦੇ ਏਰੀਏ ਵਿੱਚ ਹੀ ਖੜ੍ਹੀ ਮਿਲੀ। ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਮੈਨੂੰ ਘੁੰਮਣਘੇਰੀ ਵਿੱਚ ਪਾ ਕੇ ਪਹਿਲਾਂ ਤੋਂ ਹੀ ਦੁਖੀ ਹੋਣ ਤੋਂ ਬਾਵਜੂਦ ਹੋਰ ਪਰੇਸ਼ਾਨ ਕੀਤਾ ਗਿਆ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।