ਨਾਮਜ਼ਦਗੀਆਂ ਦੇ ਤੀਜੇ ਦਿਨ 32 ਉਮੀਦਵਾਰਾਂ ਨੇ ਦਾਖਲ ਕੀਤੇ ਕਾਗ਼ਜ਼


Updated: April 24, 2019, 7:19 PM IST
ਨਾਮਜ਼ਦਗੀਆਂ ਦੇ ਤੀਜੇ ਦਿਨ 32 ਉਮੀਦਵਾਰਾਂ ਨੇ ਦਾਖਲ ਕੀਤੇ ਕਾਗ਼ਜ਼

Updated: April 24, 2019, 7:19 PM IST
ਲੋਕ ਸਭਾ ਚੋਣਾਂ 2019 ਸਬੰਧੀ ਨਾਮਜ਼ਦਗੀਆਂ ਭਰਨ ਦੇ ਤੀਜੇ ਦਿਨ ਅੱਜ ਪੰਜਾਬ ਦੇ ਵੱਖ-ਵੱਖ ਲੋਕ ਸਭਾ ਹਲਕਿਆਂ ਲਈ 32 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਲੋਕ ਸਭਾ ਹਲਕਾ 01-ਗੁਰਦਾਸਪੁਰ ਤੋਂ ਆਜ਼ਾਦ ਉਮੀਦਵਾਰ ਅਮਨਦੀਪ ਸਿੰਘ ਘੋਤਰਾ, ਲੋਕ ਸਭਾ ਹਲਕਾ 02-ਅੰਮ੍ਰਿਤਸਰ ਤੋਂ ਆਜ਼ਾਦ ਉਮੀਦਵਾਰ ਸ਼ਾਮ ਲਾਲ ਗੰਡੀਵਿੰਡ, ਆਜ਼ਾਦ ਉਮੀਦਵਾਰ ਸੰਜੀਵ ਕੁਮਾਰ ਅਤੇ ਆਜ਼ਾਦ ਉਮੀਦਵਾਰ ਮਹਿੰਦਰ ਸਿੰਘ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ।

ਇਸ ਤੋਂ ਇਲਾਵਾ ਲੋਕ ਸਭਾ ਹਲਕਾ 03-ਖਡੂਰ ਸਾਹਿਬ ਲਈ ਹਿੰਦੁਸਤਾਨ ਸ਼ਕਤੀ ਸੈਨਾ ਦੇ ਸੰਤੋਖ ਸਿੰਘ, ਆਜ਼ਾਦ ਉਮੀਦਵਾਰ ਪਰਮਜੀਤ ਸਿੰਘ, ਆਜ਼ਾਦ ਉਮੀਦਵਾਰ ਉਂਕਾਰ ਸਿੰਘ, ਆਜ਼ਾਦ ਉਮੀਦਵਾਰ ਹਰਜੀਤ ਕੌਰ ਅਤੇ ਸ਼ਿਵ ਸੈਨਾ ਸਟੀਫਨ ਭੱਟੀ ਵੱਲੋਂ, ਲੋਕ ਸਭਾ ਹਲਕਾ 04-ਜਲੰਧਰ ਲਈ ਅੰਬੇਦਕਰ ਨੈਸ਼ਨਲ ਕਾਂਗਰਸ ਦੀ ਉਰਮਿਲਾ ਅਤੇ ਭਾਰਤ ਪ੍ਰਭਾਤ ਪਾਰਟੀ ਦੇ ਗੁਰਪਾਲ ਸਿੰਘ, ਲੋਕ ਸਭਾ ਹਲਕਾ 05-ਹੁਸ਼ਿਆਰਪੁਰ (ਐਸ.ਸੀ.) ਲਈ ਬਹੁਜਨ ਸਮਾਜ ਪਾਰਟੀ ਦੇ ਖ਼ੁਸ਼ੀ ਰਾਮ ਅਤੇ ਰਣਜੀਤ ਕੁਮਾਰ, ਲੋਕ ਸਭਾ ਹਲਕਾ 06-ਅਨੰਦਪੁਰ ਸਾਹਿਬ ਤੋਂ ਜਨਰਲ ਸਮਾਜ ਪਾਰਟੀ ਦੇ ਹਰਨੇਕ ਸਿੰਘ, ਲੋਕ ਸਭਾ ਹਲਕਾ 07-ਲੁਧਿਆਣਾ ਲਈ ਆਜ਼ਾਦ ਉਮੀਦਵਾਰ ਰਵਿੰਦਰ ਪਾਲ ਸਿੰਘ, ਆਜ਼ਾਦ ਉਮੀਦਵਾਰ ਜਸਦੀਪ ਸਿੰਘ ਅਤੇ ਪੀਪਲ ਪਾਰਟੀ ਆਫ ਇੰਡੀਆ (ਸੈਕੂਲਰ) ਦੇ ਦਲਜੀਤ ਸਿੰਘ ਵੱਲੋਂ, ਲੋਕ ਸਭਾ ਹਲਕਾ 08-ਫ਼ਤਿਹਗੜ੍ਹ ਸਾਹਿਬ (ਐਸ.ਸੀ) ਲਈ ਆਜ਼ਾਦ ਉਮੀਦਵਾਰ ਕੁਲਦੀਪ ਸਿੰਘ ਅਤੇ ਆਜ਼ਾਦ ਉਮੀਦਵਾਰ ਵਿਜੈ ਰਾਣੀ, ਲੋਕ ਸਭਾ ਹਲਕਾ 09-ਫ਼ਰੀਦਕੋਟ ਲਈ ਕਾਂਗਰਸ ਪਾਰਟੀ ਦੇ ਮੁਹੰਮਦ ਸਦੀਕ, ਲੋਕ ਸਭਾ ਹਲਕਾ 10-ਫ਼ਿਰੋਜ਼ਪੁਰ ਲਈ ਆਜ਼ਾਦ ਉਮੀਦਵਾਰ ਮਨੋਜ ਕੁਮਾਰ, ਲੋਕ ਸਭਾ ਹਲਕਾ 11-ਬਠਿੰਡਾ ਲਈ ਸੋਸ਼ਲਿਸਟ ਪਾਰਟੀ (ਇੰਡੀਆ) ਦੇ ਬਲਜਿੰਦਰ ਕੁਮਾਰ, ਸਮਾਜ ਅਧਿਕਾਰ ਕਲਿਆਣ ਪਾਰਟੀ ਦੇ ਭੁਪਿੰਦਰ ਸਿੰਘ, ਬਹੁਜਨ ਮੁਕਤੀ ਪਾਰਟੀ ਦੇ ਜਗਸੀਰ ਸਿੰਘ ਅਤੇ ਸੋਸ਼ਲਿਸਟ ਯੂਨਿਟੀ ਸੈਂਟਰ ਆਫ ਇੰਡੀਆ (ਕਮਿਊਨਿਸਟ) ਦੇ ਸਵਰਨ ਸਿੰਘ, ਲੋਕ ਸਭਾ ਹਲਕਾ 12-ਸੰਗਰੂਰ ਤੋਂ ਭਾਰਤੀ ਸ਼ਕਤੀ ਚੇਤਨਾ ਪਾਰਟੀ ਦੇ ਵਿਜੈ ਅਗਰਵਾਲ, ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਿਸਸਟ-ਲੈਨਿਨਸਿਟ) (ਲਿਬਰੇਸ਼ਨ) ਦੇ ਗੁਰਦਿਆਲ ਸਿੰਘ ਅਤੇ ਕਾਂਗਰਸ ਪਾਰਟੀ ਦੇ ਕੇਵਲ ਸਿੰਘ ਢਿੱਲੋਂ ਅਤੇ ਕਰਨ ਇੰਦਰ ਸਿੰਘ ਢਿੱਲੋਂ ਵੱਲੋਂ ਅਤੇ ਲੋਕ ਸਭਾ ਹਲਕਾ 13-ਪਟਿਆਲਾ ਲਈ ਆਜ਼ਾਦ ਉਮੀਦਵਾਰ ਰਾਜੇਸ਼ ਕੁਮਾਰ, ਹਿੰਦੁਸਤਾਨ ਸ਼ਕਤੀ ਸੈਨਾ ਦੇ ਸ਼ਮਾਕਾਂਤ ਪਾਂਡੇ, ਆਜ਼ਾਦ ਉਮੀਦਵਾਰ ਹਰਭਜਨ ਸਿੰਘ ਵਿਰਕ ਅਤੇ ਆਜ਼ਾਦ ਉਮੀਦਵਾਰ ਪਰਮਿੰਦਰ ਕੁਮਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ।

ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਦੇ ਪਹਿਲੇ ਦੋ ਦਿਨ 24 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ ਅਤੇ ਅੱਜ ਦੀਆਂ 32 ਨਾਮਜ਼ਦਗੀਆਂ ਨੂੰ ਮਿਲਾ ਕੇ ਕੁਲ ਨਾਮਜ਼ਦਗੀਆਂ 56 ਹੋ ਗਈਆਂ ਹਨ।
First published: April 24, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...
  • I agree to receive emails from NW18

  • I promise to vote in this year's elections no matter what the odds are.

    Please check above checkbox.

  • SUBMIT

Thank you for
taking the pledge

Vote responsibly as each vote
counts and makes a difference

Click your email to know more

Disclaimer:

Issued in public interest by HDFC Life. HDFC Life Insurance Company Limited (Formerly HDFC Standard Life Insurance Company Limited) (“HDFC Life”). CIN: L65110MH2000PLC128245, IRDAI Reg. No. 101 . The name/letters "HDFC" in the name/logo of the company belongs to Housing Development Finance Corporation Limited ("HDFC Limited") and is used by HDFC Life under an agreement entered into with HDFC Limited. ARN EU/04/19/13618
T&C Apply. ARN EU/04/19/13626