ਹਲਕਾ ਰਾਮਪੁਰਾ ਫੂਲ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਜਦ ਕਾਂਗਰਸ ਦੇ ਸਾਬਕਾ ਪੰਚਾਇਤ ਮੈਂਬਰ ਮੀਨਾ ਸਿੰਘ ਆਪਣੇ ਸਾਥੀਆਂ ਅਤੇ ਆਮ ਆਦਮੀ ਪਾਰਟੀ ਨਾਲ ਸਬੰਧਤ 35 ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ l ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸਾਬਕਾ ਮੈਂਬਰ ਮੀਨਾ ਸਿੰਘ ਜਸਪਾਲ ਸਿੰਘ ਪਾਲੀ ਗੁਰਲਾਲ ਸਿੰਘ ਲਖਵੀਰ ਸਿੰਘ ਜਗਜੀਤ ਸਿੰਘ ਹਰਭਜਨ ਸਿੰਘ ਗੁਰਦੀਪ ਕੌਰ ਸੁਖਜੀਤ ਕੌਰ ਰਜਨੀ ਕੌਰ ਰਾਣੀ ਕੌਰ ਗਗਨਦੀਪ ਕੌਰ ਕਰਮਜੀਤ ਕੌਰ ਰਮਨਦੀਪ ਕੌਰ ਮਨਜੀਤ ਕੌਰ ਵੀਰਪਾਲ ਕੌਰ ਸਰਬਜੀਤ ਕੌਰ ਅਮਨਦੀਪ ਕੌਰ ਸਰਬਜੀਤ ਕੌਰ ਜਸਵਿੰਦਰ ਕੌਰ ਲਵਪ੍ਰੀਤ ਸਿੰਘ ਸੁੱਖਾ ਸਿੰਘ ਸਵਰਨ ਸਿੰਘ ਧਰਮਪ੍ਰੀਤ ਸਿੰਘ ਸੀਰਾ ਸਿੰਘ ਸੰਦੀਪ ਸਿੰਘ ਮੰਦਰ ਸਿੰਘ ਰੇਸ਼ਮ ਸਿੰਘ ਸੰਤਾ ਸਿੰਘ ਜੁਗਰਾਜ ਸਿੰਘ ਮੱਖਣ ਸਿੰਘ ਚਮਕੌਰ ਸਿੰਘ ਕੌਰੀ ਗੁਰਚਰਨ ਸਿੰਘ ਸੁਖਮੰਦਰ ਸਿੰਘ ਧੀਰਾ ਅਤੇ ਬਲਵਿੰਦਰ ਸਿੰਘ ਆਦਿ ਨੂੰ ਜੀ ਆਇਆਂ ਕਿਹਾ ਤੇ ਪਾਰਟੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ l
ਮਲੂਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਪੂਰਾ ਮਾਣ ਸਤਿਕਾਰ ਮਿਲੇਗਾ l ਮਲੂਕਾ ਨੇ ਕਿਹਾ ਕਿ ਸੂਬਾ ਸਰਕਾਰ ਦੀ ਵਾਅਦਾ ਖਿਲਾਫ਼ੀ ਤੋਂ ਨਾਰਾਜ਼ ਲੋਕ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ l ਉਨ੍ਹਾਂ ਕਿਹਾ ਕਿ ਮਾਲ ਮੰਤਰੀ ਵੱਲੋਂ ਹਲਕੇ ਦਾ ਵਿਕਾਸ ਨਾ ਕਰਵਾਏ ਜਾਣ ਤੋਂ ਵੀ ਨਾਰਾਜ਼ ਲੋਕ ਕਾਂਗਰਸ ਤੋਂ ਪੱਲਾ ਝਾੜ ਰਹੇ ਹਨ l ਮਲੂਕਾ ਨੇ ਦਾਅਵਾ ਕੀਤਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕਈ ਵੱਡੇ ਆਗੂ ਵੀ ਉਨ੍ਹਾਂ ਦੇ ਸੰਪਰਕ ਵਿੱਚ ਹਨ ਜੋ ਆਉਣ ਵਾਲੇ ਦਿਨਾਂ ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੋਣ ਜਾ ਰਹੇ ਹਨ l
ਇਸ ਮੌਕੇ ਸਾਬਕਾ ਚੇਅਰਮੈਨ ਗਗਨਦੀਪ ਸਿੰਘ ਗਰੇਵਾਲ ਕੌਂਸਲਰ ਮੋਹਣ ਸਿੰਘ ਭਗਤਾ ਸਾਬਕਾ ਪ੍ਰਧਾਨ ਰਾਕੇਸ਼ ਗੋਇਲ ਸੁਖਜਿੰਦਰ ਸਿੰਘ ਖਾਨਦਾਨ ਹਰਦੇਵ ਸਿੰਘ ਗੋਗੀ ਬਰਾੜ ਜਗਸੀਰ ਸਿੰਘ ਪੰਨੂ ਸੁਲੱਖਣ ਵੜਿੰਗ ਡਾ ਪ੍ਰਨੀਤ ਕੌਰ ਪਿਆਰਾ ਸਿੰਘ ਲਾਲੀ ਪੰਚ ਰਘਵੀਰ ਸਿੰਘ ਪਿੰਦਰ ਪ੍ਰਧਾਨ ਅਤੇ ਦਲਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਵਰਕਰ ਹਾਜ਼ਰ ਸਨ l ਪ੍ਰੈੱਸ ਨੂੰ ਇਹ ਜਾਣਕਾਰੀ ਜ਼ਿਲ੍ਹਾ ਪ੍ਰੈੱਸ ਸਕੱਤਰ ਰਤਨ ਸ਼ਰਮਾ ਮਲੂਕਾ ਵੱਲੋਂ ਦਿੱਤੀ ਗਈ l
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP, Punjab Congress, Punjab Election 2022, Shiromani Akali Dal