ਦੋਰਾਹਾ ਵਿਚ ਇਕ ਲੜਕੇ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ। ਮ੍ਰਿਤਕ ਦੀ ਪਹਿਚਾਣ ਰੇਵਲ ਸਿੰਘ ਉਮਰ ਤਕਰੀਬਨ 35 ਸਾਲ ਜੋ ਕਿ ਆਪਣੇ ਪਿਤਾ ਨਾਲ ਮਠਿਆਈ ਦੀ ਦੁਕਾਨ ਵਿਚ ਹੱਥ ਵਟਾਉਂਦਾ ਸੀ ਅਤੇ ਉਹ ਕੋਰੋਨਾ ਵਾਇਰਸ ਕਾਰਨ ਲਗੇ ਹੋਏ ਕਰਫਿਉ ਕਰਕੇ ਮਾਨਸਿਕ ਤਣਾਉ ਵਿੱਚ ਚੱਲ ਰਿਹਾ ਸੀ। ਦੋਰਾਹਾ ਦੇ ਐਸਐਚਓ ਅਨੁਸਾਰ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।ਦੱਸਿਆ ਜਾ ਰਿਹਾ ਹੈ ਕਿ ਲੜਕਾ ਮਾਨਸਿਕ ਤੌਰ ਉਤੇ ਦੁੱਖੀ ਸੀ ਇਸ ਕਰਕੇ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Suicide