ਪੰਜਾਬ ਵਿਚ 3859 ਪੁਲਿਸ ਕਰਮਚਾਰੀਆਂ ਨੇ ਲਗਵਾਇਆ ਟੀਕਾ

News18 Punjabi | News18 Punjab
Updated: February 5, 2021, 9:18 PM IST
share image
ਪੰਜਾਬ ਵਿਚ 3859 ਪੁਲਿਸ ਕਰਮਚਾਰੀਆਂ ਨੇ ਲਗਵਾਇਆ ਟੀਕਾ
ਪੁਲਿਸ ਕਮਿਸ਼ਨਰ (ਸੀ.ਪੀ.) ਲੁਧਿਆਣਾ ਰਾਕੇਸ਼ ਅਗਰਵਾਲ ਕੋਵਿਡ ਵੈਕਸੀਨ ਲਗਵਾਉਂਦੇ ਹੋਏ।

ਮੁਹਿੰਮ ਦੇ ਚੌਥੇ ਦਿਨ ਏ.ਡੀ.ਜੀ.ਪੀ., 3 ਆਈ.ਜੀ.ਪੀ ਅਤੇ 4 ਐਸ.ਐਸ.ਪੀਜ਼ ਸਮੇਤ 1900 ਪੁਲਿਸ ਕਰਮੀਆਂ ਨੇ ਲਗਵਾਇਆ ਟੀਕਾ

  • Share this:
  • Facebook share img
  • Twitter share img
  • Linkedin share img
ਚੰਡੀਗੜ : ਕੋਵਿਡ -19 ਟੀਕਾਕਰਣ ਮੁਹਿੰਮ ਤਹਿਤ ਮਹਿਜ਼ 4 ਦਿਨਾਂ ਵਿੱਚ ਟੀਕਾ ਲਗਵਾਉਣ ਵਾਲੇ ਪੰਜਾਬ ਪੁਲਿਸ ਕਰਮਚਾਰੀਆਂ ਦੀ ਕੁੱਲ ਗਿਣਤੀ 3859 ਤੱਕ ਪਹੁੰਚ ਗਈ ਹੈ। ਰਾਜ ਭਰ ਵਿਚ ਅੱਜ ਕੁੱਲ 1900 ਪੁਲਿਸ ਮੁਲਾਜ਼ਮਾਂ ਵਲੋਂ ਟੀਕਾ ਲਗਵਾਇਆ ਗਿਆ। ਇਕੋ ਦਿਨ ਵਿਚ 372 ਪੁਲਿਸ ਕਰਮਚਾਰੀਆਂ ਨੂੰ ਟੀਕਾ ਲਗਵਾਉਣ ਵਾਲਾ ਲੁਧਿਆਣਾ ਪੁਲਿਸ ਕਮਿਸ਼ਨਰੇਟ ਮੋਹਰੀ ਰਿਹਾ।

ਮੁਹਿੰਮ ਦੇ ਚੌਥੇ ਦਿਨ ਟੀਕਾ ਲਗਵਾਉਣ ਵਾਲੇ ਸੀਨੀਅਰ ਅਧਿਕਾਰੀਆਂ ਵਿਚ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਏਡੀਜੀਪੀ) ਕਾਨੂੰਨ ਤੇ ਵਿਵਸਥਾ ਈਸਵਰ ਸਿੰਘ, ਇੰਸਪੈਕਟਰ ਜਨਰਲ ਆਫ ਪੁਲਿਸ (ਆਈਜੀਪੀ) ਕਾਨੂੰਨ ਤੇ ਵਿਵਸਥਾ ਅਜੇ ਕੁਮਾਰ ਪਾਂਡੇ, ਵਿਜੀਲੈਂਸ ਬਿਊਰੋ ਦੇ ਦੋ ਆਈਜੀਪੀਜ਼ ਲਕਸਮੀ ਕਾਂਤ ਯਾਦਵ ਅਤੇ ਵਿਭੂ ਰਾਜ ਤੋਂ ਇਲਾਵਾ ਚਾਰ ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸਐਸਪੀ) ਅਤੇ ਚਾਰ ਕਮਾਂਡੈਂਟ ਸ਼ਾਮਲ ਸਨ। ਬੀਤੇ ਦਿਨ ਪੁਲਿਸ ਕਮਿਸ਼ਨਰ (ਸੀ.ਪੀ.) ਲੁਧਿਆਣਾ ਰਾਕੇਸ਼ ਅਗਰਵਾਲ ਸਮੇਤ 419 ਮੁਲਾਜ਼ਮਾਂ ਦੀ ਕੋਵਿਡ ਵੈਕਸੀਨ ਕੀਤੀ ਗਈ।

ਡੀ.ਜੀ.ਪੀ. ਦਿਨਕਰ ਗੁਪਤਾ ਨੇ ਉਹਨਾਂ ਸਾਰੇ ਪੁਲਿਸ ਕਰਮੀਆਂ ਦੀ ਸਲਾਘਾ ਕੀਤੀ ਜੋ ਸਵੈ-ਇੱਛਾ ਨਾਲ ਖੁਦ ਨੂੰ ਅਤੇ ਆਪਣੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਟੀਕਾ ਲਗਵਾਉਣ ਲਈ ਅੱਗੇ ਆਏ।
ਜਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੰਗਲਵਾਰ ਨੂੰ ਪੁਲਿਸ ਹੈੱਡਕੁਆਰਟਰ ਵਿਖੇ ਫਰੰਟਲਾਈਨ ਵਰਕਰਾਂ ਲਈ ਕੋਵਿਡ-19 ਟੀਕਾਕਰਣ ਮੁਹਿੰਮ ਦੇ ਦੂਜੇ ਪੜਾਅ ਦੀ ਸੁਰੂਆਤ ਕੀਤੀ ਗਈ ਸੀ।
Published by: Ashish Sharma
First published: February 5, 2021, 9:18 PM IST
ਹੋਰ ਪੜ੍ਹੋ
ਅਗਲੀ ਖ਼ਬਰ