Home /News /punjab /

3900 ਦੀ ਥਾਲੀ, 2500 ਦਾ ਜੂਸ 3 ਮਹੀਨਿਆਂ 'ਚ 60 ਲੱਖ ਦਾ ਖਾਣਾ, EX CM ਚੰਨੀ ਬਾਰੇ RTI 'ਚ ਹੋਏ ਵੱਡੇ ਖੁਲਾਸੇ

3900 ਦੀ ਥਾਲੀ, 2500 ਦਾ ਜੂਸ 3 ਮਹੀਨਿਆਂ 'ਚ 60 ਲੱਖ ਦਾ ਖਾਣਾ, EX CM ਚੰਨੀ ਬਾਰੇ RTI 'ਚ ਹੋਏ ਵੱਡੇ ਖੁਲਾਸੇ

3900 ਦੀ ਥਾਲੀ, 2500 ਦਾ ਜੂਸ 3 ਮਹੀਨਿਆਂ 'ਚ 60 ਲੱਖ ਦਾ ਖਾਣਾ, EX CM ਚੰਨੀ ਬਾਰੇ RTI 'ਚ ਹੋਏ ਵੱਡੇ ਖੁਲਾਸੇ

3900 ਦੀ ਥਾਲੀ, 2500 ਦਾ ਜੂਸ 3 ਮਹੀਨਿਆਂ 'ਚ 60 ਲੱਖ ਦਾ ਖਾਣਾ, EX CM ਚੰਨੀ ਬਾਰੇ RTI 'ਚ ਹੋਏ ਵੱਡੇ ਖੁਲਾਸੇ

ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਲਈ ਲਈ 3900 ਪਲੇਟ ਅਤੇ ਤਾਜ ਹੋਟਲ ਤੋਂ 2500 ਦਾ ਜੂਸ ਮੰਗਵਾਇਆ ਗਿਆ। ਚੋਣ ਜ਼ਾਬਤੇ ਤੋਂ ਬਾਅਦ ਚੰਨੀ ਨੇ ਇਕ ਰਾਤ ਦੀ ਪਾਰਟੀ ਲਈ 8 ਲੱਖ ਖਰਚ ਕੀਤੇ ਹਨ।  ਆਮ ਲੋਕਾਂ ਲਈ 70 ਰੁਪਏ ਦੇ ਖਾਣੇ ਦੇ ਹਿਸਾਬ ਨਾਲ ਆਰਡਰ ਮਿਲਦਾ ਸੀ। ਨਿਊਜ਼ 18 ਕੋਲ ਹੋਟਲ ਦੇ ਬਿੱਲ ਅਤੇ ਖਰਚਿਆਂ ਦੇ ਦਸਤਾਵੇਜ਼ ਹਨ।

ਹੋਰ ਪੜ੍ਹੋ ...
  • Share this:

ਚੰਡੀਗੜ੍ਹ-  ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸ਼ਾਹੀ ਖਾਣੇ ਬਾਰੇ ਆਰਟੀਆਈ ਰਾਹੀਂ ਵੱਡਾ ਖੁਲਾਸਾ ਹੋਇਆ ਹੈ। ਆਰਟੀਆਈ ਵਿੱਚ ਪਤਾ ਲੱਗਾ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਦੇ ਤੌਰ 'ਤੇ 3 ਮਹੀਨਿਆਂ 'ਚ ਖਾਣੇ 'ਤੇ 60 ਲੱਖ ਖਰਚ ਕੀਤੇ ਹਨ। ਪੰਜਾਬ ਸਰਕਾਰ ਨੇ 3 ਮਹੀਨਿਆਂ 'ਚ ਸਾਬਕਾ ਸੀਐਮ ਚੰਨੀ ਦੇ ਭੋਜਨ ਉਤੇ   60 ਲੱਖ ਖਰਚ ਕੀਤੇ ਹਨ।

ਜਾਣਕਾਰੀ ਅਨੁਸਾਰ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਲਈ ਲਈ 3900 ਪਲੇਟ ਅਤੇ ਤਾਜ ਹੋਟਲ ਤੋਂ 2500 ਦਾ ਜੂਸ ਮੰਗਵਾਇਆ ਗਿਆ। ਲਗਾਤਾਰ 3 ਮਹੀਨਿਆਂ ਤੋਂ 70 ਲੋਕਾਂ ਦੇ ਖਾਣੇ ਦਾ ਬਿੱਲ ਸਰਕਾਰੀ ਖਰਚੇ 'ਤੇ ਆਇਆ ਹੈ।  ਆਰਟੀਆਈ ਵਿੱਚ ਦੱਸਿਆ ਹੈ ਕਿ 70 ਲੋਕ 3 ਮਹੀਨਿਆਂ ਤੋਂ ਲਗਾਤਾਰ ਖਾਣਾ ਆਰਡਰ ਕਰਦੇ ਸਨ। ਇਸ ਤੋਂ ਇਲਾਵਾ  ਚੋਣ ਜ਼ਾਬਤੇ ਤੋਂ ਬਾਅਦ ਚੰਨੀ ਨੇ ਇਕ ਰਾਤ ਦੀ ਪਾਰਟੀ ਲਈ 8 ਲੱਖ ਖਰਚ ਕੀਤੇ ਹਨ।  ਆਮ ਲੋਕਾਂ ਲਈ 70 ਰੁਪਏ ਦੇ ਖਾਣੇ ਦੇ ਹਿਸਾਬ ਨਾਲ ਆਰਡਰ ਮਿਲਦਾ ਸੀ। ਨਿਊਜ਼ 18 ਕੋਲ ਹੋਟਲ ਦੇ ਬਿੱਲ ਅਤੇ ਖਰਚਿਆਂ ਦੇ ਦਸਤਾਵੇਜ਼ ਹਨ।

ਇਸ ਬਾਰੇ ਜਦੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦਾਸਤਾਨ-ਏ-ਸ਼ਹਾਦਤ ਦੇ ਆਪਣੇ ਬੇਟੇ ਦੇ ਵਿਆਹ 'ਚ 1.47 ਕਰੋੜ ਰੁਪਏ ਐਡਜਸਟ ਕਰਨ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਸ ਨੇ ਦੱਸਿਆ ਕਿ ਉਹ ਘਰ ਦਾ ਸਾਦਾ ਖਾਣਾ ਖਾਂਦਾ ਹੈ। ਕਦੇ ਮਾਸ ਨਹੀਂ ਖਾਧਾ ਤੇ ਕਦੇ ਸ਼ਰਾਬ ਵੀ ਨਹੀਂ ਪੀਤੀ।

ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ 3 ਮਹੀਨਿਆਂ ਲਈ ਮੁੱਖ ਮੰਤਰੀ ਬਣਾਇਆ ਸੀ, ਪਰ ਮੌਜੂਦਾ ਪੰਜਾਬ ਸਰਕਾਰ ਮਹਿਸੂਸ ਕਰਦੀ ਹੈ ਕਿ ਇਸ ਸਮੇਂ ਦੌਰਾਨ ਉਸ ਨੇ ਕੀ ਕੀਤਾ ਹੈ, ਇਸ ਨੂੰ ਪਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਦਲੇ ਦੀ ਨੀਤੀ ਨਾਲ ਸਾਜ਼ਿਸ਼ ਰਚ ਰਹੀ ਹੈ। ਚੰਨੀ ਨੇ ਸਪੱਸ਼ਟ ਕੀਤਾ ਕਿ ਉਹ ਸਾਰੇ ਦੋਸ਼ਾਂ ਅਤੇ ਸਾਜ਼ਿਸ਼ਾਂ ਦਾ ਆਪਣੇ ਦਮ 'ਤੇ ਸਾਹਮਣਾ ਕਰਨਗੇ ਅਤੇ ਜਨਤਾ ਅਤੇ ਹੋਰਾਂ ਨੂੰ ਨਾਲ ਲੈ ਕੇ ਵਿਰੋਧ ਨਹੀਂ ਕਰਨਗੇ।

Published by:Ashish Sharma
First published:

Tags: Charanjit Singh Channi, Punjab Congress, RTI query