• Home
 • »
 • News
 • »
 • punjab
 • »
 • 4 CHILDREN DIE AFTER DRINKING DIRTY WATER IN DHEHA COLONY RAJPURA

ਰਾਜਪੁਰਾ ਦੀ ਢੇਹਾ ਕਾਲੋਨੀ 'ਚ ਗੰਦਾ ਪਾਣੀ ਪੀਣ ਨਾਲ 4 ਬੱਚਿਆਂ ਦੀ ਮੌਤ

9 ਨਿੱਜੀ ਹਸਪਤਾਲ ਵਿੱਚ ਦਾਖਲ   ਅਤੇ  6 ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ

ਹਸਪਤਾਲ ਵਿਚ ਜੇਰੇ ਇਲਾਜ ਬੱਚੇ

 • Share this:
  ਅਮਰਜੀਤ ਸਿੰਘ ਪੰਨੂ

  ਰਾਜਪੁਰਾ -  ਰਾਜਪੁਰਾ ਦੀ  ਡੇਹਾ ਕਲੋਨੀ  ਗੰਦਾ ਪਾਣੀ ਪੀਣਾ  ਚਾਰ ਬੱਚਿਆਂ ਦੀ ਮੌਤ  9 ਬੱਚੇ  ਨਿੱਜੀ ਹਸਪਤਾਲ ਵਿੱਚ ਅਤੇ  6ਬੱਚੇ  ਸਿਵਲ ਹਸਪਤਾਲ ਰਾਜਪੁਰਾ ਵਿੱਚ ਜ਼ੇਰੇ ਇਲਾਜ  ਹਨ।  ਰਾਜਪੁਰਾ ਦੇ  ਇਸ ਕਲੋਨੀ ਦੇ ਲੋਕ  ਪੀਣ ਵਾਲੇ ਪਾਣੀ ਤੋਂ  ਕਾਫ਼ੀ ਪ੍ਰੇਸ਼ਾਨ  ਹਨ ਕਿਉਂਕਿ  ਪਾਣੀ  ਗੰਧਲਾ ਆ ਰਿਹਾ  ਜਿਸ ਕਾਰਨ  ਇਨ੍ਹਾਂ ਲੋਕਾਂ ਨੂੰ  ਪ੍ਰੇਸ਼ਾਨੀ ਦਾ ਸਾਹਮਣਾ ਕਰਨਾ  ਪੈ ਰਿਹਾ ਹੈ।   ਜ਼ਿਲ੍ਹਾ ਪਟਿਆਲਾ  ਈ ਡੀ ਸੀ  ਗੁਰਪ੍ਰੀਤ ਸਿੰਘ ਥਿੰਦ ਵੱਲੋਂ ਵੀ  ਇਸ ਕਲੋਨੀ ਦਾ  ਦੌਰਾ ਕੀਤਾ  ਇੱਥੇ ਰਾਜਪੁਰਾ ਦੇ  ਐਸਡੀਓ  ਸੰਜੀਵ ਕੁਮਾਰ  ਵੱਲੋਂ ਵੀ  ਕਾਲੋਨੀ ਵਿੱਚ  ਪਹੁੰਚ ਕੇ  ਦੁਖੀ ਪਰਿਵਾਰਾਂ ਨਾਲ  ਦੁੱਖ ਸਾਂਝਾ ਕੀਤਾ। ਇਸ ਕਲੋਨੀ ਵਿੱਚ  ਮ੍ਰਿਤਕਾਂ ਵਿੱਚ  ਸਾਕਸ਼ੀ ਤਿੰਨ ਸਾਲਾ ਲੜਕੀ , ਰਮਨਦੀਪ ਲੜਕਾ 9 ਸਾਲ , ਸਾਨੀਆ ਲੜਕੀ ਪੰਜ ਸਾਲਾ , ਚਾਹਤ  ਲੜਕੀ  13  ਦੀ ਗੰਦਾ ਪਾਣੀ ਪੀਣ ਨਾਲ  ਮੌਤ ਹੋ ਗਈ।

  ਰਾਜਪੁਰਾ ਦੇ  ਨਿੱਜੀ ਹਸਪਤਾਲ ਵਿੱਚ  ਜ਼ੇਰੇ ਇਲਾਜ  ਪਾਰਸੀ  ਤਿੰਨ ਸਾਲਾ , ਮੰਨਤ  ਡੇਢ ਸਾਲਾ,  ਸੁਨੀਤਾ  ਛਿਆਲੀ ਸਾਲਾ,  ਸੱਜਣਾ ਤੀਹ ਸਾਲਾ,  ਜੰਨਤ ਮੰਨਤ  ਲੜਕੀਆਂ  ਨਾਬਾਲਗ ਹਨ। ਇਹ ਸਾਰੇ  ਲੜਕੇ ਲੜਕੀਆਂ  ਦਸ ਸਾਲ ਤੋਂ  ਘੱਟ ਉਮਰ ਦੇ ਹਨ।  ਰਾਜਪੁਰਾ  ਸਿਵਲ ਹਸਪਤਾਲ ਵਿੱਚ  ਜ਼ੇਰੇ ਇਲਾਜ  ਅਰੁਣ ਛੇ ਸਾਲਾ ਲੜਕਾ, ਛੇ ਸਾਲਾ ਲੜਕੀ  ਸੁਨੈਨਾ ਛੇ ਸਾਲਾ ਲੜਕੀ , ਸਿਮਰਨ  ਅਠਾਰਾਂ ਸਾਲਾ ਲੜਕੀ,  ਰੂਮੀ  ਪੰਜ ਸਾਲਾ ਲੜਕੀ,  ਜੈ  ਅਠਾਈ ਸਾਲਾ  ਲੜਕਾ  ਜ਼ੇਰੇ ਇਲਾਜ ਹੈ । ਡਾਕਟਰਾਂ ਦੇ  ਦੱਸਣ ਅਨੁਸਾਰ  ਸਾਰਿਆਂ ਨੂੰ  ਲੂਜ ਮੋਸ਼ਨ  ਲੱਗੇ ਹਨ  ਜਿਨ੍ਹਾਂ ਬੱਚਿਆਂ ਦੀ  ਮੌਤ ਹੋਈ ਹੈ  ਉਹ ਵੀ  ਇਸੇ ਕਾਰਨ ਹੀ ਹੋਈ।

  ਗੁਰਪ੍ਰੀਤ ਸਿੰਘ  ਏਡੀਸੀ ਪਟਿਆਲਾ  ਦੱਸਿਆ ਇਸ ਕਲੋਨੀ ਵਿੱਚ  ਗੰਦੇ ਪਾਣੀ ਦੀਆਂ  ਸ਼ਿਕਾਇਤਾਂ ਮਿਲੀਆਂ  ਹਨ। ਇਨ੍ਹਾਂ ਦਾ  ਪਾਣੀ ਦਾ ਸੈਂਪਲ  ਲੈ ਲਿਆ ਗਿਆ ਇਹ ਰਿਪੋਰਟ ਆਉਣ ਤੇ  ਪਤਾ ਲੱਗੇਗਾ  ਜਿਨ੍ਹਾਂ ਬੱਚਿਆਂ ਦੇ  ਮੌਤ ਹੋਈ ਹੈ  ਪ੍ਰਸ਼ਾਸਨ ਵੱਲੋਂ  ਪੁਖ਼ਤਾ ਪ੍ਰਬੰਧ ਕੀਤੇ ਗਏ। ਸੰਜੀਵ ਕੁਮਾਰ  ਐਸਡੀਐਮ ਰਾਜਪੁਰਾ  ਵੀ ਇਸ ਕਲੋਨੀ  ਵਿੱਚ ਪਹੁੰਚੇ ਕਲੋਨੀ ਵਾਸੀ  ਭਰੋਸਾ ਦਿੱਤਾ  ਤੁਹਾਡੀ  ਹਰ ਕਿਸਮ ਦੀ  ਮੱਦਦ ਕੀਤੀ  ਜਾਵੇਗੀ।

  ਤਰੁਨ ਕੁਮਾਰ  ਡਾ ਸਿਵਲ ਹਸਪਤਾਲ  ਰਾਜਪੁਰਾ ਨੇ  ਦੱਸਿਆ ਗਿਆ  ਇਸ ਕਲੋਨੀ  ਗੰਦੇ ਪਾਣੀ ਨਾਲ  ਕਾਫੀ ਲੋਕਾਂ ਨੂੰ ਲੂਜ ਮੋਸ਼ਨ ਲੱਗੇ  ਉਨ੍ਹਾਂ ਦਾ ਇਲਾਜ  ਇੱਕ ਕਈ ਲੋਕ  ਹਸਪਤਾਲ ਵਿੱਚ  ਜ਼ੇਰੇ ਇਲਾਜ ਹਨ  4ਬੱਚਿਆਂ ਦੀ  ਮੌਤ ਹੋ ਗਈ ਹੈ।
  Published by:Ashish Sharma
  First published: