ਸੰਗਰੂਰ ਵਿਚ ਸਕੂਲ ਵੈਨ ਨੂੰ ਲੱਗੀ ਅੱਗ, 4 ਬੱਚੇ ਜਿਊਂਦੇ ਸੜੇ

News18 Punjabi | News18 Punjab
Updated: February 15, 2020, 4:33 PM IST
share image
ਸੰਗਰੂਰ ਵਿਚ ਸਕੂਲ ਵੈਨ ਨੂੰ ਲੱਗੀ ਅੱਗ, 4 ਬੱਚੇ ਜਿਊਂਦੇ ਸੜੇ
ਸੰਗਰੂਰ ਵਿਚ ਸਕੂਲ ਵੈਨ ਨੂੰ ਲੱਗੀ ਅੱਗ, 4 ਬੱਚੇ ਜਿਊਂਦੇ ਸੜੇ

  • Share this:
  • Facebook share img
  • Twitter share img
  • Linkedin share img


ਸੰਗਰੂਰ ਜਿਲ੍ਹੇ ਦੇ ਲੌਂਗੋਵਾਲ ਵਿਚ ਇੱਕ ਪ੍ਰਾਈਵੇਟ ਸਕੂਲ ਦੀ ਵੈਨ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ 4 ਬੱਚਿਆਂ ਦੇ ਜਿਊਂਦੇ ਸੜਨ ਦੀ ਖਬਰ ਹੈ। ਜਦ ਕਿ 8 ਹੋਰ ਬੱਚਿਆਂ ਨੂੰ ਨੇੜਲੇ ਖੇਤਾਂ 'ਚ ਕੰਮ ਕਰਦੇ ਲੋਕਾਂ ਨੇ ਬਚਾ ਲਿਆ ਹੈ। ਦੋ ਬੱਚੇ ਇਕੋ ਪਰਿਵਾਰ ਦੇ ਸਨ। ਬੱਚਿਆਂ ਦੀ ਉਮਰ 4 ਤੋਂ 5 ਸਾਲ ਤੱਕ ਦੱਸੀ ਜਾ ਰਹੀ ਹੈ। ਹਾਦਸਾ ਇੰਨਾ ਭਿਆਨਕ ਸੀ ਬੱਚੇ ਪੂਰੇ ਤਰ੍ਹਾਂ ਸੜ ਗਏ।

ਘਟਨਾ ਵਾਲੀ ਥਾਂ ਉਤੇ ਮੌਜੂਦ ਕੁਝ ਲੋਕਾਂ ਨੇ ਦੱਸਿਆ ਕਿ ਸਕੂਲ ਵਾਲੇ ਇਕ ਦਿਨ ਪਹਿਲਾਂ ਹੀ ਵੈਨ ਖਰੀਦ ਕੇ ਲਿਆਏ ਸਨ। ਇਕ ਰਾਹਗੀਰ ਨੇ ਦੱਸਿਆ ਕਿ ਵੈਨ ਨੂੰ ਕਾਫੀ ਦੇਰ ਤੋਂ ਅੱਗ ਲੱਗੀ ਹੋਈ ਸੀ ਪਰ ਡਰਾਈਵਰ ਨੇ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ। ਉਸ ਨੇ ਅੱਗੇ ਮੋਟਰਸਾਈਕਲ ਕਰ ਕੇ ਵੈਨ ਰੋਕੀ ਤੇ ਕੁਝ ਬੱਚਿਆਂ ਨੂੰ ਬਾਹਰ ਕੱਢਿਆ ਪਰ ਇਸ ਤੋਂ ਬਾਅਦ ਅੱਗ ਤੇਜ਼ ਹੋ ਗਈ ਤੇ ਵੇਖਦੇ ਵੇਖਦੇ ਬੱਚੇ ਪੂਰੀ ਤਰ੍ਹਾਂ ਸੜ ਗਏ।
ਇਕ ਖਬਰ ਮਿਲਣ ਪਿੱਛੋਂ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ ਤੇ ਮਾਪੇ ਸਕੂਲ ਵਿਚ ਫੋਨ ਕਰਕੇ ਆਪਣੇ ਬੱਚਿਆਂ ਦੀ ਖੈਰ ਸੁੱਖ ਪੁੱਛ ਰਹੇ ਹਨ। ਮੌਕੇ ਉਤੇ ਪੁੱਜੀ ਪੁਲਿਸ ਤੇ ਇਲਾਕੇ ਦੇ ਲੋਕ ਬਚਾਅ ਕਾਰਜਾਂ ਵਿਚ ਲੱਗੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਬੱਸ ਵਿਚ 12 ਬੱਚੇ ਸਵਾਰ ਸਨ। ਇਹ ਵੈਨ ਇੱਥੋਂ ਦੀ ਸਿੱਧ ਸਮਾਧਾਂ ਰੋਡ 'ਤੇ ਸਥਿਤ ਸਿਮਰਨ ਪਬਲਿਕ ਸਕੂਲ ਦੀ ਦੱਸੀ ਜਾ ਰਹੀ ਹੈ, ਜੋ ਬੱਚਿਆਂ ਨੂੰ ਛੁੱਟੀ ਹੋਣ ਉਪਰੰਤ ਲੌਂਗੋਵਾਲ ਵੱਲ ਘਰਾਂ 'ਚ ਛੱਡਣ ਲਈ ਜਾ ਰਹੀ ਸੀ।

First published: February 15, 2020, 3:40 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading