ਬਰਨਾਲਾ 'ਚ ਦਲਿਤ ਪਰਿਵਾਰ ਦੀ 4 ਸਾਲਾ ਬੱਚੀ ਨਾਲ ਬਲਾਤਕਾਰ

ਪਿੰਡ ਦਾਨਗੜ ਵਿਖੇ ਐਸਸੀ ਪਰਿਵਾਰ ਦੀ 4 ਸਾਲਾ ਬੱਚੀ ਨਾਲ ਗੁਆਂਢ ’ਚ ਰਹਿਣ ਵਾਲੇ ਲੜਕੇ ਨੇ ਬਲਾਤਕਾਰ ਕੀਤਾ

4 ਸਾਲਾ ਬੱਚੀ ਨਾਲ ਗੁਆਂਢ ’ਚ ਰਹਿਣ ਵਾਲੇ ਲੜਕੇ ਨੇ ਬਲਾਤਕਾਰ ਕੀਤਾ

4 ਸਾਲਾ ਬੱਚੀ ਨਾਲ ਗੁਆਂਢ ’ਚ ਰਹਿਣ ਵਾਲੇ ਲੜਕੇ ਨੇ ਬਲਾਤਕਾਰ ਕੀਤਾ

  • Share this:
ਬਰਨਾਲਾ ਜ਼ਿਲੇ ਦੇ ਪਿੰਡ ਦਾਨਗੜ ਵਿਖੇ ਦਲਿਤ ਪਰਿਵਾਰ ਦੀ 4 ਸਾਲਾ ਬੱਚੀ ਨਾਲ ਬਲਾਤਕਾਰ ਦੀ ਘਟਨਾ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਹੀ ਇੱਕ 17 ਸਾਲਾ ਨਾਬਾਲਿਗ ਲੜਕੇ ਵਲੋਂ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ। ਪੁਲਿਸ ਪ੍ਰਸ਼ਾਸ਼ਨ ਵਲੋਂ ਲੜਕੀ ਦਾ ਮੈਡੀਕਲ ਚੈਕਅੱਪ ਕਰਵਾਇਆ ਜਾ ਰਿਹਾ ਹੈ। ਜਦੋਂਕਿ ਸਬੰਧਤ ਥਾਣਾ ਧਨੌਲਾ ਦੀ ਪੁਲਿਸ ਵਲੋਂ ਦੋਸ਼ੀ ਵਿਰੁੱਧ ਵੀ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦਾਨਗੜ ਦੇ ਸਰਪੰਚ ਗੁਲਾਬ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਅੱਜ ਬਹੁਤ ਮੰਦਭਾਗੀ ਬਲਾਤਕਾਰ ਦੀ ਘਟਨਾ ਵਾਪਰੀ ਹੈ। ਪਿੰਡ ਦੇ ਹੀ ਇੱਕ ਗਰੀਬ ਪਰਿਵਾਰ ਦੀ 4 ਸਾਲਾ ਬੱਚੀ ਨਾਲ ਉਸਦੇ ਗੁਆਂਢ ’ਚ ਰਹਿੰਦੇ 17 ਸਾਲਾ ਲੜਕੇ ਵਲੋਂ ਬਲਾਤਕਾਰ ਕੀਤਾ ਗਿਆ ਹੈ। ਪਿੰਡ ਦੀ ਪੰਚਾਇਤ ਪੂਰਨ ਤੌਰ ’ਤੇ ਲੜਕੀ ਪਰਿਵਾਰ ਦੇ ਨਾਲ ਹੈ। ਦੋਸ਼ੀ ਲੜਕੇ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਤਾਂ ਕਿ ਜੋ ਅੱਗੇ ਤੋਂ ਅਜਿਹੀ ਮੰਦਭਾਗੀ ਘਟਨਾ ਨਾ ਵਾਪਰ ਸਕੇ।ਉਧਰ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਰਨਾਲਾ ਦੇ ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਪਿੰਡ ਦਾਨਗੜ ਵਿਖੇ ਐਸਸੀ ਪਰਿਵਾਰ ਦੀ 4 ਸਾਲਾ ਬੱਚੀ ਨਾਲ ਗੁਆਂਢ ’ਚ ਰਹਿਣ ਵਾਲੇ ਇੱਕ ਨੌਜਵਾਨ ਵਲੋਂ ਬਲਾਤਕਾਰ ਕੀਤਾ ਗਿਆ ਹੈ। ਪੁਲਿਸ ਵਲੋਂ ਬੱਚੀ ਦਾ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਜਾ ਰਿਹਾ ਹੈ। ਹਾਲ ਦੀ ਘੜੀ ਬੱਚੀ ਦੀ ਹਾਲਤ ਸਥਿਰ ਹੈ। ਉਹਨਾਂ ਦੱਸਿਆ ਕਿ ਪੁਲਿਸ ਵਲੋਂ ਦੋਸ਼ੀ ਵਿਰੁੱਧ ਪੌਸਕੋ ਐਕਟ, ਬਲਾਤਕਾਰ ਅਤੇ ਐਸਸੀ ਐਕਟ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ਼ ਕਰ ਲਿਆ ਗਿਆ ਹੈ। ਫ਼ਿਲਹਾਲ ਦੋਸ਼ੀ ਪੁਲਿਸ ਦੀ ਹਿਰਾਸਤ ਤੋਂ ਬਾਹਰ ਹੈ। ਪੁਲਿਸ ਟੀਮਾਂ ਦੋਸ਼ੀ ਨੂੰ ਫ਼ੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Published by:Ashish Sharma
First published: