ਚਰਨਜੀਵ ਕੌਸ਼ਲ
ਸੰਗਰੂਰ : ਰੇਲਵੇ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸੰਗਰੂਰ ਰੇਲਵੇ ਸਟੇਸ਼ਨ 'ਤੇ ਟਰੇਨ ਤੋਂ ਉਤਰੇ ਵਿਅਕਤੀ ਕੋਲੋਂ 40 ਕਿਲੋ ਚਾਂਦੀ ਬਰਾਮਦ ਹੋਈ ਹੈ। ਬੀਤੇ ਦਿਨ ਤੜਕੇ 3 ਵਜੇ ਸੰਗਰੂਰ ਰੇਲਵੇ ਸਟੇਸ਼ਨ 'ਤੇ ਗਸ਼ਤ ਦੌਰਾਨ ਮੁਲਜ਼ਮ ਪੁਲਿਸ ਨੂੰ ਦੇਖ ਕੇ ਘਬਰਾ ਗਿਆ, ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲਈ ਤਾਂ ਮੁਲਜ਼ਮ ਕੋਲੋਂ 40 ਕਿਲੋ ਚਾਂਦੀ ਬਰਾਮਦ ਹੋਈ। ਮੁਲਜ਼ਮ ਆਪਣੇ ਬੈਗ ਅਤੇ ਜੈਕੇਟ ਵਿੱਚ ਛੁਪਾ ਕੇ 40 ਕਿਲੋ ਚਾਂਦੀ ਲੈ ਕੇ ਆ ਰਿਹਾ ਸੀ, ਵੱਡੀਆਂ-ਵੱਡੀਆਂ ਇੱਟਾਂ ਅਤੇ ਛੋਟੇ-ਛੋਟ ਦਾਣਿਆਂ ਵਿੱਚ ਮਿਲੀ ਚਾਂਦੀ ਦਾ ਕੁੱਲ ਵਜ਼ਨ 40 ਕਿਲੋ ਹੈ।
ਸੰਗਰੂਰ ਰੇਲਵੇ ਪੁਲੀਸ ਨੇ 40 ਕਿਲੋ ਚਾਂਦੀ ਨੂੰ ਜ਼ਬਤ ਕਰ ਕੇ ਆਬਕਾਰੀ ਵਿਭਾਗ ਦੀ ਟੀਮ ਨੂੰ ਸੂਚਿਤ ਕੀਤਾ। ਪੁਲਿਸ ਨੇ ਮੁਲਜ਼ਮ ਦੇ ਖਿਲਾਫ ਕਾਰਵਾਈ ਕੀਤੀ ਹੈ ਅਤੇ ਆਬਕਾਰੀ ਵਿਭਾਗ ਦੇ ਏ.ਟੀ.ਓ ਅੱਗੇ ਪੇਸ਼ ਕਰੇਗੀ।
ਮੁਲਜ਼ਮ ਨੇ ਦੱਸਿਆ ਕਿ ਮੈਂ ਰੋਹਤਕ ਤੋਂ ਚਾਂਦੀ ਲੈ ਕੇ ਆਇਆ ਹਾਂ ਅਤੇ ਇੱਥੇ ਮੇਰਾ ਚਾਂਦੀ ਦਾ ਕੰਮ ਚੱਲ ਰਿਹਾ ਹੈ। ਉਸ ਨੇ ਦੱਸਿਆ ਕਿ ਮੈਂ ਵੀ ਇਸੇ ਤਰ੍ਹਾਂ 2400000 ਦੇ ਕਰੀਬ ਨਕਦੀ ਆਪਣੇ ਨਾਲ ਲੈ ਕੇ ਗਿਆ ਸੀ ਅਤੇ ਆਉਂਦੇ ਸਮੇਂ ਮੈਂ 40 ਕਿਲੋ ਚਾਂਦੀ ਲੈ ਕੇ ਆਇਆ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Excise duty, Indian Railways, Police, Sangrur, Silver