ਚੰਡੀਗੜ੍ਹ ਵਿਚ 40 ਸਾਲਾ ਵਿਅਕਤੀ ਦਾ ਹੋਇਆ ਕਤਲ

News18 Punjabi | News18 Punjab
Updated: June 2, 2020, 1:25 PM IST
share image
ਚੰਡੀਗੜ੍ਹ ਵਿਚ 40 ਸਾਲਾ ਵਿਅਕਤੀ ਦਾ ਹੋਇਆ ਕਤਲ
ਚੰਡੀਗੜ੍ਹ ਵਿਚ 40 ਸਾਲਾ ਵਿਅਕਤੀ ਦਾ ਹੋਇਆ ਕਤਲ

  • Share this:
  • Facebook share img
  • Twitter share img
  • Linkedin share img
ਚੰਡੀਗੜ੍ਹ ਦੇ ਮਨੀਮਾਜਰਾ ਵਿਚ ਇਕ 40 ਸਾਲਾ ਵਿਅਕਤੀ ਦੀ ਖੂਨ ਨਾਲ ਲਥਪਥ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਮ੍ਰਿਤਕ ਵਿਅਕਤੀ ਪੁਲਿਸ ਸਟੇਸ਼ਨ ਦੇ ਪਿੱਛੇ ਗੋਡਾ ਨਗਰ ਵਿਚ ਕਿਰਾਏ ਉੱਤੇ ਰਹਿੰਦਾ ਸੀ। ਗੁਆਢੀ ਨੇ ਦਰਵਾਜੇ ਨੂੰ ਖੂਨ ਲੱਗਿਆ ਦੇਖ ਕੇ ਹੀ ਪੁਲਿਸ ਨੂੰ ਫੋਨ ਕੀਤਾ ਹੈ।



ਪੁਲਿਸ ਨੇ ਸੂਚਨਾ ਮਿਲਦੇ ਸਾਰ ਹੀ ਮੌਕੇ ਉੱਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ ਅਤੇ ਲਾਸ਼ ਨੂੰ ਕਬਜੇ ਵਿਚ ਲੈ ਲਿਆ ਹੈ। ਮ੍ਰਿਤਕ ਦੇ ਸਿਰ ਅਤੇ ਸ਼ਰੀਰ ਦੇ ਹੇਠਲੇ ਹਿੱਸੇ ਉੱਤੇ ਸੱਟਾਂ ਦੇ ਗਹਿਰੇ ਨਿਸ਼ਾਨ ਲੱਗੇ ਹਨ। ਪੁਲਿਸ ਨੇ ਕਿਹਾ ਹੈ ਕਿ ਮੁੱਢਲੀ ਜਾਂਚ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਜਾਵੇਗਾ।
First published: June 2, 2020, 1:02 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading