• Home
  • »
  • News
  • »
  • punjab
  • »
  • 4TH CLASS STUDENT DIES OF HEATSTROKE RAJA WARING DEMANDS SCHOOL HOLIDAYS

ਚੌਥੀ ਜਮਾਤ ਦੇ ਵਿਦਿਆਰਥੀ ਦੀ ਗਰਮੀ ਨਾਲ ਮੌਤ, ਰਾਜਾ ਵੜਿੰਗ ਵੱਲੋਂ ਸਕੂਲਾਂ 'ਚ ਛੁੱਟੀਆਂ ਦੀ ਮੰਗ

ਚੌਥੀ ਜਮਾਤ ਦੇ ਵਿਦਿਆਰਥੀ ਦੀ ਗਰਮੀ ਨਾਲ ਮੌਤ, ਰਾਜਾ ਵੜਿੰਗ ਵੱਲੋਂ ਸਕੂਲਾਂ 'ਚ ਛੁੱਟੀਆਂ ਦੀ ਮੰਗ (ਫਾਇਲ਼ ਪੋਟੋ)

  • Share this:
    ਜ਼ਿਲ੍ਹਾ ਸੰਗਰੂਰ ਦੇ ਪਿੰਡ ਧੁਲੱਟ, ਲੌਂਗੋਵਾਲ ਦੇ ਰਹਿਣ ਵਾਲੇ ਚੌਥੀ ਜਮਾਤ ਦੇ ਵਿਦਿਆਰਥੀ ਮਹਿਕਪ੍ਰੀਤ ਸਿੰਘ ਦੀ ਗਰਮੀ ਕਾਰਨ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਕੂਲੋਂ ਪਰਤਦਿਆਂ ਹੀ ਉਸ ਨੂੰ ਬੁਖਾਰ ਹੋ ਗਿਆ ਸੀ। ਗਰਮੀ ਕਾਰਨ ਉਸ ਨੂੰ ਉਲਟੀਆਂ ਅਤੇ ਦਸਤ ਲੱਗ ਗਏ ਤੇ ਇਲਾਜ ਲਈ ਚੰਡੀਗੜ੍ਹ ਲਿਜਾਂਦੇ ਸਮੇਂ ਮੌਤ ਹੋ ਗਈ।

    ਉਧਰ, ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਇਸ ਉਤੇ ਦੁੱਖ ਪ੍ਰਗਟ ਕਰਦੇ ਹੋਏ ਅਤਿ ਦੀ ਗਰਮੀ ਵਿਚ ਸਕੂਲਾਂ ਵਿਚ ਛੁੱਟੀਆਂ ਕਰਨ ਦੀ ਮੰਗ ਕੀਤੀ ਹੈ।

    ਉਨ੍ਹਾਂ ਨੇ ਇਸ ਸਬੰਧੀ ਟਵੀਟ ਕੀਤਾ ਹੈ-''4 ਸਾਲਾ ਮਹਿਕਪ੍ਰੀਤ ਸਿੰਘ ਦੀ ਹੀਟ ਸਟ੍ਰੋਕ ਕਾਰਨ ਹੋਈ ਦਰਦਨਾਕ ਮੌਤ ਤੋਂ ਦੁਖੀ ਹਾਂ। ਇਸ ਅਸਹਿ ਨੁਕਸਾਨ ਦਾ ਸਾਹਮਣਾ ਕਰ ਰਹੇ ਦੁਖੀ ਪਰਿਵਾਰ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ।

    ਆਓ ਆਪਾਂ ਆਪਣੇ ਬੱਚਿਆਂ ਪ੍ਰਤੀ ਸੰਵੇਦਨਸ਼ੀਲ ਹੋਈਏ  @BhagwantMann ਜੀ ਅਤੇ ਉਨ੍ਹਾਂ ਨੂੰ ਅੱਤਿ ਦੀ ਗਰਮੀ ਤੋਂ ਬਚਾਉਣ ਲਈ ਗਰਮੀਆਂ ਦੀਆਂ ਛੁੱਟੀਆਂ ਪਹਿਲਾਂ ਕਰੀਏ।


    ਦੱਸਣਯੋਗ ਹੈ ਮਹਿਕਪ੍ਰੀਤ ਪਿੰਡ ਪੱਤੀ ਜੈਦ ਦੇ ਸਰਕਾਰੀ ਸਕੂਲ ਵਿੱਚ ਚੌਥੀ ਜਮਾਤ ਵਿੱਚ ਪੜ੍ਹਦਾ ਸੀ।

    ਬੱਚੇ ਦੇ ਪਿਤਾ ਪਰਗਟ ਸਿੰਘ ਅਨੁਸਾਰ ਮਹਿਕਪ੍ਰੀਤ ਸਕੂਲ ਗਿਆ ਸੀ ਅਤੇ ਉਸ ਤੋਂ ਬਾਅਦ ਘਰ ਆ ਕੇ ਬਿਮਾਰ ਹੋ ਗਿਆ, ਗਰਮੀ ਕਾਰਨ ਉਸ ਨੂੰ ਉਲਟੀਆਂ ਅਤੇ ਦਸਤ ਲੱਗ ਗਏ।

    ਬੱਚੇ ਨੂੰ ਬਹੁਤ ਜ਼ਿਆਦਾ ਬੀਮਾਰ ਹੋਣ ਕਾਰਨ ਪਰਿਵਾਰ ਦੀ ਤਰਫੋਂ ਸੰਗਰੂਰ ਹਸਪਤਾਲ ਲਿਜਾਇਆ ਗਿਆ ਅਤੇ ਉੱਥੇ ਜਾਂਚ ਕਰਨ ਉਪਰੰਤ ਡਾਕਟਰਾਂ ਨੇ ਬੱਚੇ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਰੈਫਰ ਕਰ ਦਿੱਤਾ ਅਤੇ ਚੰਡੀਗੜ੍ਹ ਲਿਜਾਂਦੇ ਸਮੇਂ ਬੱਚੇ ਦੀ ਮੌਤ ਹੋ ਗਈ।
    Published by:Gurwinder Singh
    First published: