• Home
 • »
 • News
 • »
 • punjab
 • »
 • 5 ACCUSED ARRESTED AFTER POLICE SOLVING MOTHER SON MURDER CASE MANSA

Mansa : ਮਾਂ-ਪੁੱਤ ਦੇ ਕਤਲ ਕੇਸ ਦੀ ਗੁੱਥੀ ਸੁਲਝਾ ਕੇ 5 ਨੂੰ ਕੀਤਾ ਕਾਬੂ, ਸਕੇ ਭਰਾ ਨੇ ਹੀ ਦਿੱਤੀ ਸੀ ਸੁਪਾਰੀ..

Crime News : ਮਾਨਸਾ ਦੇ ਪਿੰਡ ਮੂਸਾ ਵਿਖੇ ਮਾਂ ਅਤੇ ਪੁੱਤ ਦੇ ਹੋੋਏ ਦੂਹਰੇ ਕਤਲ ਕੇਸ ਦੇ ਅਨਟਰੇਸ ਮੁਕੱਦਮਾ ਨੂੰ ਮਾਨਸਾ ਪੁਲਿਸ ਦੀ ਟੀਮ ਨੇ ਕਤਲ ਮਾਮਲਾ ਸੁਲਝਾ ਲਿਆ ਹੈ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦੋਹਰੇ ਕਤਲ ਕੇਸ ਵਿੱਚ ਪੁਲਿਸ ਵੱਲੋਂ ਫੜੇ ਗਏ ਪੰਜ ਮੁਲਜ਼ਮ।

 • Share this:
  ਬਲਦੇਵ ਸ਼ਰਮਾ

  ਮਾਨਸਾ : ਮਾਨਸਾ ਪੁਲਿਸ ਨੇ ਦੂਹਰੇ ਅੰਨੇ ਕਤਲ ਕੇਸ ਦੀ ਗੁੱਥੀ ਸੁਲਝਾ ਕੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਇਦਾਦ ਦੇ ਲਾਲਚ ਵਿੱਚ ਸਕੇ ਪੁੱਤਰ ਨੇ ਸੁਪਾਰੀ ਦੇ ਕੇ ਮਾਂ ਤੇ ਪੁੱਤ ਦਾ ਕਤਲ ਕੀਤਾ ਸੀ। ਮਾਨਸਾ ਦੇ ਸੀਨੀਅਰ ਕਪਤਾਨ ਪੁਲਿਸ ਆਈ.ਪੀ.ਐਸ. ਦੀਪਕ ਪਾਰੀਕ ਨੇ ਪ੍ਰੈਸ ਕਾਨਫਰੰਸ ਦੌੌਰਾਨ ਦੱਸਿਆ ਕਿ ਮਾਨਸਾ ਪੁਲਿਸ ਵੱਲੋੋਂ ਮਿਤੀ 06-01-2022 ਨੂੰ ਥਾਣਾ ਸਦਰ ਮਾਨਸਾ ਦੇ ਪਿੰਡ ਮੂਸਾ ਵਿਖੇ ਮਾਂ ਅਤੇ ਪੁੱਤ ਦੇ ਹੋੋਏ ਦੂਹਰੇ ਕਤਲ ਕੇਸ ਦੇ ਅਨਟਰੇਸ ਮੁਕੱਦਮਾ ਨੂੰ ਮਾਨਸਾ ਪੁਲਿਸ ਦੀ ਟੀਮ ਨੇ ਕਤਲ ਮਾਮਲਾ ਸੁਲਝਾ ਲਿਆ ਹੈ ਅਤੇ ਦੋਸ਼ੀਆਂ ਨੂੰ ਗਿ੍ਰਫਤਾਰ ਕਰ ਲਿਆ ਹੈ। ਇਸ ਟੀਮ ਵਿੱਚ ਕਪਤਾਨ ਪੁਲਿਸ (ਡੀ.) ਮਾਨਸਾ, ਸਹਾਇਕ ਕਪਤਾਨ ਪੁਲਿਸ (ਸ:ਡ:) ਬੁਢਲਾਡਾ, ਡੀ.ਐਸ.ਪੀ. ਮਾਨਸਾ, ਡੀ.ਐਸ.ਪੀ. (ਡੀ.) ਮਾਨਸਾ, ਮੁੱਖ ਅਫਸਰ ਥਾਣਾ ਸਦਰ ਮਾਨਸਾ, ਇੰਚਾਰਜ ਸੀ.ਆਈ.ਏ.-1 ਮਾਨਸਾ ਅਤੇ ਇੰਚਾਰਜ ਸਾਈਬਰ ਸੈਲ ਐਸ.ਆਈ. ਸਮਨਦੀਪ ਕੌੌਰ ਸਮੇਤ ਟੀਮ ਸ਼ਾਮਲ ਹਨ।

  ਦੋਸ਼ੀਆਂ ਦੀ ਗ੍ਰਿਫ਼ਤਾਰੀ ਵਿੱਚ ਸੀ.ਆਈ.ਏ.-1 ਮਾਨਸਾ ਦੇ ਇਚਾਰਜ ਐਸ.ਆਈ. ਪ੍ਰਿਤਪਾਲ ਸਿੰਘ ਦਾ ਬਹੁਤ ਵੱਡਾ ਯੋੋਗਦਾਨ ਰਿਹਾ ਹੈ। ਮੁਕੱਦਮਾਂ ਵਿੱਚ 5 ਮੁਲਜਿਮ ਕੁਲਵਿੰਦਰ ਸਿੰਘ ਉਰਫ ਕਾਕਾ ਪੁੱਤਰ ਜਰਨੈਲ ਸਿੰਘ ਵਾਸੀ ਮੂਸਾ ਹਾਲ ਮਾਨਸਾ, ਅਕਬਰ ਖਾਨ ਉਰਫ ਆਕੂ ਪੁੱਤਰ ਦਾਰਾ ਸਿੰਘ ਵਾਸੀ ਮਾਨਸਾ, ਜਗਸੀਰ ਸਿੰਘ ਉਰਫ ਜੱਗਾ ਪੁੱਤਰ ਗੁਰਚਰਨ ਸਿੰਘ ਵਾਸੀ ਹੀਰੇਵਾਲਾ, ਜਸਕਰਨ ਉਰਫ ਜੱਸੀ ਪੁੱਤਰ ਸੋੋਹਣ ਸਿੰਘ ਅਤੇ ਰਸਨਦੀਪ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਉਰਫ ਬੂਟਾ ਵਾਸੀਅਨ ਨੰਦਗੜ ਹਾਲ ਮਾਨਸਾ ਨੂੰ ਨਾਮਜਦ ਕਰਕੇ ਗਿ੍ਰਫਤਾਰ ਕੀਤਾ ਗਿਆ ਹੈ, ਜਿਹਨਾਂ ਪਾਸੋੋਂ ਮੌੌਕਾ ਪਰ ਇੱਕ ਸਵਿਫਟ ਕਾਰ ਨੰ:ਪੀਬੀ.03ਬੀ.ਈ-5858 ਸਮੇਤ ਮਾਰੂ ਹਥਿਆਰ 1 ਗੰਡਾਸਾ ਅਤੇ 1 ਛੁਰੀ ਦੀ ਬਰਾਮਦਗੀ ਕੀਤੀ ਗਈ ਹੈ। ਇਹ ਦੂਹਰਾ ਕਤਲ ਜਾਇਦਾਦ ਦੇ ਲਾਲਚ ਵਿੱਚ ਸਪਾਰੀ ਦੇ ਕੇ ਕਰਾਉਣਾ ਪਾਇਆ ਗਿਆ ਹੈ।

  ਪਲਿਸ ਨੇ ਦੱਸੀ ਵਾਰਦਾਤ ਦੀ ਪੂੂਰੀ ਕਹਾਣੀ-

  ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਜਾਣਕਾਰੀ ਦਿੰਦੇ ਹੋੋਏ ਦੱਸਿਆ ਗਿਆ ਕਿ ਮਿਤੀ 06-01-2022 ਨੂੰ ਮੁਦਈ  ਬੂਟਾ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਮੂਸਾ ਨੇ ਥਾਣਾ ਸਦਰ ਮਾਨਸਾ ਦੀ ਪੁਲਿਸ ਪਾਸ ਆਪਣਾ ਬਿਆਨ ਲਿਖਾਇਆ ਕਿ ਮੁਦੱਈ ਦੇ ਘਰਵਾਲੀ ਦੀ ਮਾਸੀ ਜਸਵਿੰਦਰ ਕੌੌਰ (65 ਸਾਲ) ਪਤਨੀ ਜਰਨੈਲ ਸਿੰਘ ਵਾਸੀ ਮੂਸਾ, ਜਿਸਨੇ 3 ਲੜਕੇ ਜਗਸੀਰ ਸਿੰਘ ਉਰਫ ਬੂਟਾ, ਗੁਰਦਰਸ਼ਨ ਸਿੰਘ ਉਰਫ ਦਰਸ਼ੀ ਅਤੇ ਕੁਲਵਿੰਦਰ ਸਿੰਘ ਉਰਫ ਕਾਕਾ ਸਨ। ਜਸਵਿੰਦਰ ਕੌੌਰ ਦੇ ਘਰਵਾਲੇ ਜਰਨੈਲ ਸਿੰਘ ਅਤੇ ਇੱਕ ਲੜਕੇ ਗੁਰਦਰਸ਼ਨ ਸਿੰਘ ਉਰਫ ਦਰਸ਼ੀ ਦੀ ਪਹਿਲਾਂ ਹੀ ਮੌੌਤ ਹੋੋ ਚੁੱਕੀ ਹੈ।

  ਇੱਕ ਲੜਕਾ ਕੁਲਵਿੰਦਰ ਸਿੰਘ ਉਰਫ ਕਾਕਾ ਕਰੀਬ 7/8 ਸਾਲ ਤੋੋ ਮਾਨਸਾ ਵਿਖੇ ਆਪਣਾ ਮਕਾਨ ਬਣਾ ਕੇ ਰਹਿ ਰਿਹਾ ਹੈ। ਜਗਸੀਰ ਸਿੰਘ ਉਰਫ ਬੂਟਾ (ਉਮਰ 40 ਸਾਲ) ਜੋੋ ਵਿਆਹਿਆ ਨਹੀ ਸੀ ਤੇ ਆਪਣੀ ਮਾਤਾ ਜਸਵਿੰਦਰ ਕੌੌਰ ਸਮੇਤ ਦੋੋਨੋ ਮਾਂ/ਪੁੱਤ ਪਿੰਡ ਮੂਸਾ ਵਿਖੇ ਖੇਤਾਂ ਵਿੱਚ ਬਣੇ ਆਪਣੇ ਰਿਹਾਇਸ਼ੀ ਮਕਾਨ ਵਿੱਚ ਰਹਿੰਦੇ ਸਨ। ਜਿਹਨਾਂ ਦਾ ਘਰ ਦਾ ਗੇਟ ਬੰਦ ਹੋੋਣ, ਮੋੋਬਾਇਲ ਫੋੋਨ  ਕਾਲਾਂ ਨਾ ਚੁੱਕਣ, ਅਵਾਜਾਂ ਮਾਰਨ ਅਤੇ ਗੇਟ ਖੜਕਾਉਣ ਤੇ ਨਾ ਖੋੋਲਣ ਕਰਕੇ ਮਿਤੀ 06-01-2022 ਨੂੰ ਕੰਧ ਟੱਪ ਕੇ ਅੰਦਰ ਦੇਖਿਆ ਤਾਂ ਦੋੋਨੋੋ ਮਾਂ/ਪੁੱਤ ਜਸਵਿੰਦਰ ਕੌੌਰ ਅਤੇ ਜਗਸੀਰ ਸਿੰਘ ਘਰ ਦੇ ਵਰਾਂਡੇ ਵਿੱਚ ਆਪਣੇ ਮੰਜਿਆਂ ਤੇ ਖੂਨ ਨਾਲ ਲੱਥਪੱਥ ਮਰੇ ਪਏ ਸਨ, ਜਿਹਨਾਂ ਦਾ ਨਾਮਲੂਮ ਵਿਅਕਤੀਆਂ ਵੱਲੋੋਂ ਬਹੁਤ ਹੀ ਬੇ-ਰਹਿੰਮੀ ਨਾਲ ਵੱਢ-ਟੁੱਕ ਕਰਕੇ ਕਤਲ ਕੀਤਾ ਗਿਆ ਸੀ। ਮੁਦਈ ਦੇ ਬਿਆਨ ਪਰ ਇੰਸਪੈਕਟਰ ਬਲਵੰਤ ਸਿੰਘ ਮੁੱਖ ਅਫਸਰ ਥਾਣਾ ਸਦਰ ਮਾਨਸਾ ਵੱਲੋੋਂ ਮੁਕੱਦਮਾਂ ਨੰ:3 ਮਿਤੀ 06-01-2022 ਅ/ਧ 302,34 ਹਿੰ:ਦੰ: ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ।

  ਮੁਕੱਦਮਾ ਦੀ ਅਹਿਮੀਅਤ ਨੂੰ ਵੇਖਦੇ ਹੋੋਏ ਦੂਹਰੇ ਅੰਨੇ ਕਤਲ ਕੇਸ ਨੂੰ ਟਰੇਸ ਕਰਨ ਲਈ ਵੱਖ ਵੱਖ ਐਂਗਲਾਂ ਤੋੋਂ ਕੰਮ ਕਰਦੇ ਹੋੋਏ ਵੱਖ ਟੀਮਾਂ ਬਣਾਈਆ ਗਈਆ। ਇਹਨਾਂ ਪੁਲਿਸ ਪਾਰਟੀਆਂ ਵੱਲੋੋਂ ਵੱਖ ਵੱਖ ਐਗਲਾਂ ਤੋੋਂ ਕੰਮ ਕਰਦੇ ਹੋੋਏ ਮੁਕੱਦਮਾ ਦੀ ਵਿਗਿਆਨਕ ਢੰਗ ਤਰੀਕਿਆ ਨਾਲ ਤਫਤੀਸ ਅਮਲ ਵਿੱਚ ਲਿਆ ਕੇ ਕੜੀ ਨਾਲ ਕੜੀ ਜੋੋੜਦੇ ਹੋੋਏ ਮੁਕੱਦਮਾ ਨੂੰ ਟਰੇਸ ਕੀਤਾ ਗਿਆ। ਮੁਕੱਦਮਾ ਵਿੱਚ 5 ਮੁਲਜਿਮਾਂ ਕੁਲਵਿੰਦਰ ਸਿੰਘ ਉਰਫ ਕਾਕਾ ਪੁੱਤਰ ਜਰਨੈਲ ਸਿੰਘ ਵਾਸੀ ਮੂਸਾ ਹਾਲ ਮਾਨਸਾ, ਅਕਬਰ ਖਾਨ ਉਰਫ ਆਕੂ ਪੁੱਤਰ ਦਾਰਾ ਸਿੰਘ ਵਾਸੀ ਮਾਨਸਾ, ਜਗਸੀਰ ਸਿੰਘ ਉਰਫ ਜੱਗਾ ਪੁੱਤਰ ਗੁਰਚਰਨ ਸਿੰਘ ਵਾਸੀ ਹੀਰੇਵਾਲਾ, ਜਸਕਰਨ ਉਰਫ ਜੱਸੀ ਪੁੱਤਰ ਸੋੋਹਣ ਸਿੰਘ ਅਤੇ ਰਸਨਦੀਪ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਉਰਫ ਬੂਟਾ ਵਾਸੀਅਨ ਨੰਦਗੜ ਹਾਲ ਮਾਨਸਾ ਨੂੰ ਨਾਮਜਦ ਕਰਕੇ ਅੱਜ ਗਿ੍ਰਫਤਾਰ ਕੀਤਾ ਗਿਆ ਹੈ।

  ਮੁਲਜ਼ਮਾਂ ਦੀ ਮੁਢਲੀ ਪੁੱਛਗਿੱਛ ਉਪਰੰਤ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਪਰਿਵਾਰ ਪਾਸ ਕੁੱਲ ਸਾਢੇ ਸੱਤ ਕਿੱਲੇ ਜ਼ਮੀਨ ਹੈ। ਮਾਨਸਾ ਵਿਖੇ ਰਹਿੰਦੇ ਕੁਲਵਿੰਦਰ ਸਿੰਘ ਉਰਫ ਕਾਕਾ ਜੋੋ ਟੈਕਸੀ ਚਲਾਉਦਾ ਹੈ, ਦਾ ਟੈਕਸੀ ਯੂਨੀਅਨ ਵਿੱਚ ਉਕਤ ਮੁਲਜਿਮਾਂ ਅਕਬਰ ਖਾਨ ਉਰਫ ਆਕੂ, ਜਗਸੀਰ ਸਿੰਘ ਜੱਗਾ, ਜਸਕਰਨ ਸਿੰਘ ਜੱਸੀ ਅਤੇ ਰਸਨਦੀਪ ਸਿੰਘ ਨਾਲ ਤਾਲਮੇਲ ਹੋੋਇਆ ਸਜੋੋ ਵੀ ਟੈਕਸੀ ਚਲਾਉਦੇ ਸਨ, ਜਿਹਨਾਂ ਦੀ ਆਰਥਿਕ ਹਾਲਤ ਤੰਗ ਹੋਣ ਕਰਕੇ ਮੁਦਈ ਨੂੰ ਪਤਾ ਲੱਗਣ ਤੇ ਮੁਦਈ ਨੇੇ ਜ਼ਮੀਨ/ਜਾਇਦਾਦ ਦੇ ਲਾਲਚ ਵਿੱਚ ਆਪਣੀ ਮਾਤਾ ਅਤੇ ਭਰਾ ਨੂੰ ਕਤਲ ਕਰਨ ਲਈ ਇਹਨਾਂ ਮੁਲਜਿਮਾਂ ਨਾਲ ਗੰਢਤੁੱਪ ਕਰਕੇ ਹਮ-ਮਸਵਰਾ ਹੋੋ ਕੇ ਉਹਨਾਂ ਨੂੰ ਆਪਣੀ ਕਾਰ, ਘਰ ਅਤੇ ਉਸਦੇ ਹਿੱਸੇ ਦੀ ਸਵਾ ਕਿੱਲਾ ਜਮੀਨ ਵੇਚ ਕੇ ਸਾਰੇ ਪੈਸੇ ਸੁਪਾਰੀ ਵਜੋੋ ਦੇਣ ਦੀ ਗੱਲ ਕੀਤੀ ਪਰ ਜੋੋ ਮੌੌਕਾ ਤੇ ਨਹੀ ਵਿਕ ਸਕੇ। ਫਿਰ ਮੁਦਈ ਨੇ ਕੰਮ ਹੋੋਣ ਤੋੋਂ ਬਾਅਦ ਉਹਨਾਂ ਨੂੰ 2 ਕਿਲੇ ਜਮੀਨ ਉਹਨਾਂ ਦੇ ਨਾਮ ਕਰਵਾਉਣ ਦਾ ਜੁਬਾਨੀ ਇਕਰਾਰ ਕੀਤਾ ਅਤੇ ਉਸ ਪਾਸ ਪਈ ਨਗਦੀ 20 ਹਜਾਰ ਰੁਪਏ ਉਹਨਾਂ ਨੂੰ ਦੇ ਦਿੱਤੀ।

  ਮੁਲਜ਼ਮਾਂ ਨੇ ਸਪਾਰੀ ਦੇ ਲਾਲਚ ਵਿੱਚ ਮਿਤੀ 4,5-1-2022 ਦੀ ਦਰਮਿਆਨੀ ਰਾਤ ਨੂੰ ਘਰ ਦੀ ਕੰਧ ਟੱਪ ਕੇ ਗੰਡਾਸੇ ਅਤੇ ਛੁਰੀਆ ਨਾਲ ਜਸਵਿੰਦਰ ਕੌੌਰ ਅਤੇ ਜਗਸੀਰ ਸਿੰਘ ਉਰਫ ਬੂਟਾ ਦਾ ਬੜੀ ਬੇਰਹਿੰਮੀ ਨਾਲ ਕਤਲ ਕਰਕੇ ਮੌੌਕਾ ਤੋੋ ਭੱਜ ਕੇ ਗ੍ਰਿਫ਼ਤਾਰੀ ਦੇ ਡਰੋੋ ਕਿੱਧਰੇ ਛੁਪ ਗਏ।

  ਪੰਜੇ ਮੁਲਜ਼ਮਾਂ ਨੂੰ ਅੱਜ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਹਨਾਂ ਪਾਸੋੋਂ ਪੁੱਛਗਿੱਛ ਕਰਕੇ ਮੌੌਕਾ ਪਰ ਵਰਤੀ ਕਾਰ ਅਤੇ ਬਾਕੀ ਰਹਿੰਦੇ ਆਲਾਜਰਬ ਹਥਿਆਰ ਬਰਾਮਦ ਕਰਵਾਏ ਜਾਣਗੇ ਅਤੇ ਇਹਨਾਂ ਵੱਲੋੋਂ ਪਹਿਲਾਂ ਕੀਤੀਆ ਅਜਿਹੀਆ ਹੋੋਰ ਵਾਰਦਾਤਾਂ ਆਦਿ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਮੁਕੱਦਮਾ ਦੀ ਤਫਤੀਸ ਜਾਰੀ ਹੈ।
  Published by:Sukhwinder Singh
  First published: