ਬਠਿੰਡਾ ’ਚ ਬੱਸ ਤੇ ਕਾਰ ਦੀ ਟੱਕਰ, 5 ਲੋਕਾਂ ਦੀ ਮੌਤ

News18 Punjabi | News18 Punjab
Updated: November 28, 2019, 8:07 PM IST
ਬਠਿੰਡਾ ’ਚ ਬੱਸ ਤੇ ਕਾਰ ਦੀ ਟੱਕਰ, 5 ਲੋਕਾਂ ਦੀ ਮੌਤ
ਬਠਿੰਡਾ ’ਚ ਬੱਸ ਤੇ ਕਾਰ ਦੀ ਟੱਕਰ, 5 ਲੋਕਾਂ ਦੀ ਮੌਤ

  • Share this:
ਬਠਿੰਡਾ ਦੇ ਨੇੜਲੇ ਪਿੰਡ ਹਰਰਾਇਪੁਰ ਕੋਲ ਬੱਸ ਅਤੇ ਕਾਰ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨ ਦੇ ਕਰੀਬ ਸਵਾਰੀਆਂ ਜਖਮੀਆਂ ਹੋ ਗਈਆਂ। ਮੌਕੇ ਉਤੇ ਪੁਜੇ ਏਡੀਸੀ ਸੁਖਪ੍ਰੀਤ ਸਿੱਧੂ ਨੇ ਦੱਸਿਆ ਕਿ ਇਕ ਤੇਜ਼ ਰਫਤਾਰ ਬੇਕਾਬੂ ਹੋ ਕੇ ਕਾਰ ਇਕਦਮ ਬੱਸ ਦੇ ਅੱਗੇ ਆ ਗਈ। ਹਾਦਸੇ ਵਿਚ ਮੌਕੇ ਉਤੇ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਦਸੇ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਹਾਦਸਾਗ੍ਰਸਤ ਬੱਸ ਦੀ ਤਸਵੀਰ


Loading...
ਸਥਾਨਕ ਲੋਕਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਹਾਦਸਾ ਇੰਨਾ ਜਬਰਦਸਤ ਸੀ ਕਿ ਬੱਸ ਕਾਰ ਨਾਲ ਟਕਰਾ ਕੇ ਪਲਟੀ ਖਾ ਗਈ। ਇਹ ਹਾਦਸਾ ਰੋਡ ਉਪਰ ਯੂ ਟਰਨ ਕਾਰਨ ਵਾਪਰਿਆ। ਇਹ ਯੂਟਰਨ ਸਹੀ ਨਹੀਂ ਬਣੇ ਹਨ ਅਤੇ ਨਿੱਤ ਦਿਨ ਇਥੇ ਹਾਦਸੇ ਵਾਪਰਦੇ ਰਹਿੰਦੇ ਹਨ।
First published: November 28, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...