ਨਸ਼ਾ ਤਸਕਰਾਂ ਵੱਲੋਂ ਪੁਲਿਸ ਪਾਰਟੀ ‘ਤੇ ਹਮਲਾ, 6 ਵਿਅਕਤੀ ਕਾਬੂ

News18 Punjabi | News18 Punjab
Updated: December 12, 2019, 6:01 PM IST
share image
ਨਸ਼ਾ ਤਸਕਰਾਂ ਵੱਲੋਂ ਪੁਲਿਸ ਪਾਰਟੀ ‘ਤੇ ਹਮਲਾ, 6 ਵਿਅਕਤੀ ਕਾਬੂ
ਨਸ਼ਾ ਤਸਕਰਾਂ ਵੱਲੋਂ ਪੁਲਿਸ ਪਾਰਟੀ ‘ਤੇ ਹਮਲਾ, 6 ਵਿਅਕਤੀ ਕਾਬੂ

ਨਸ਼ਾ ਤਸਕਰਾਂ ਨੇ ਐਸਟੀਐਫ ਟੀਮ ਉਤੇ ਹਮਲਾ ਕਰ ਦਿੱਤਾ, ਜਿਸ ਵਿਚ 6 ਪੁਲਿਸ ਕਰਮਚਾਰੀ ਵੀ ਜ਼ਖਮੀ ਹੋਏ ਹਨ।

  • Share this:
  • Facebook share img
  • Twitter share img
  • Linkedin share img
 

ਪੰਜਾਬ ਵਿਚ ਚਲਾਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਕਾਰਵਾਈ ਕਰਨ ਗਈ ਪੁਲਿਸ ਟੀਮ ਉਤੇ ਨਸ਼ਾ ਤਸਕਰਾਂ ਨੇ ਹਮਲਾ ਕਰ ਦਿੱਤਾ। ਅੱਜ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਹਮੀਰਾ ਵਿਚ ਪੁਲਿਸ ਪਾਰਟੀ ਰੇਡ ਕਰਨ ਗਈ ਸੀ। ਨਸ਼ਾ ਤਸਕਰਾਂ ਨੇ ਐਸਟੀਐਫ ਟੀਮ ਉਤੇ ਹਮਲਾ ਕਰ ਦਿੱਤਾ। ਹੈ। ਇਸ ਹਮਲੇ ਵਿਚ 6 ਪੁਲਿਸ ਕਰਮਚਾਰੀ ਵੀ ਜ਼ਖਮੀ ਹੋਏ ਹਨ।

ਪੁਲਿਸ ਵੱਲੋਂ ਫੜੇ ਗਏ ਨਸ਼ਾ ਤਸਕਰ
ਇਸ ਬਾਰੇ ਜਾਣਕਾਰੀ ਦਿੰਦਿਆ ਐੱਸ. ਪੀ. (ਡੀ.) ਮਨਪ੍ਰੀਤ ਸਿੰਘ ਢਿੱਲੋਂ ਅਤੇ ਏ. ਐੱਸ. ਪੀ. ਭੁਲੱਥ ਸਿਮਰਤ ਕੌਰ ਨੇ ਦੱਸਿਆ ਕਿ ਹਮਲਾਵਰਾਂ ਵਿਰੁਧ ਥਾਣਾ ਸੁਭਾਨਪੁਰ ਵਿਖੇ ਇਰਾਦਾ ਕਤਲ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਪਾਰਟੀ ਉਤੇ ਹਮਲਾ ਕਰਨ ਵਾਲੇ 18 ਵਿਅਕਤੀਆਂ ਵਿਚੋਂ 6 ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਨਸ਼ਾ ਤਸਕਰਾਂ ਵੱਲੋਂ ਏਐਸਆਈ ਤੋਂ ਖੋਹੀ ਸਰਵਿਸ ਰਿਵਾਲਵਰ 9 ਐਮਐਮ ਨੂੰ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਤਸਕਰਾਂ ਕੋਲੋਂ ਇਕ ਕਿਲੋ ਨਸ਼ੀਲਾ ਪਾਊਡਰ ਅਤੇ 13 ਲੱਖ 50 ਹਜ਼ਾਰ 260 ਰੁਪਏ ਦੀ ਨਕਦੀ ਅਤੇ ਵਾਰਦਾਤ ਵਿਚ ਵਰਤਿਆ ਮੋਟਰ ਸਾਈਕਲ ਵੀ ਬਰਾਮਦ ਕੀਤੀ ਹੈ। ਪੁਲਿਸ ਨੇ ਉਕਤ ਦੋਸ਼ੀਆਂ ਵਿਰੁਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Published by: Ashish Sharma
First published: December 12, 2019, 6:01 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading