ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਨੇ ਫ੍ਰੀ ਬਿਜਲੀ ਦੇ ਫੈਸਲੇ ਤੇ ਲਾਈ ਮੁਹਰ ਲਗਾ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰ ਵਰਗ ਨੂੰ ਹਰੇਕ ਬਿੱਲ ਤੇ 600 ਯੂਨਿਟ ਮੁਫ਼ਤ ਬਿਜਲੀ. ਮਿਲੇਗੀ ਅਤੇ ਕਿੱਲੋਵਾਟ ਵਾਲੀ ਕੋਈ ਸ਼ਰਤ ਨਹੀਂ ਹੈ। ਕੈਬਨਿਟ ਨੇ 600 ਯੂਨਿਟ ਮੁਆਫੀ 'ਤੇ ਮੋਹਰ ਲਾਈ ਹੈ।
ਮੁਫ਼ਤ ਬਿਜਲੀ 'ਤੇ ਸੀਐਮ ਭਗਵੰਤ ਮਾਨ ਦਾ ਬਿਆਨ ਆਇਆ ਹੈ ਕਿ ਬਗੈਰ ਸ਼ਰਤ ਤੇ 600 ਯੂਨਿਟ ਮੁਫਤ ਬਿਜਲੀ ਮਿਲੇਗੀ। ਕਿੱਲੋਵਾਟ ਵਾਲੀ ਕੋਈ ਵੀ ਸ਼ਰਤ ਨਹੀਂ ਹੋਵੇਗੀ। ਪਹਿਲੀ ਜੁਲਾਈ ਤੋਂ 600 ਯੂਨਿਟ ਮੁਫ਼ਤ ਬਿਜਲੀ ਲਾਗੂ ਹੈ। 600 ਯੂਨਿਟ ਤੇ ਬਿਲ ਨਹੀਂ ਆਵੇਗਾ ਪਰ ਜੇ 601 ਯੂਨਿਟ ਬਿਜਲੀ ਖਪਤ ਹੋਈ ਤਾਂ 601 ਯੂਨਿਟਾਂ ਦਾ ਪੂਰਾ ਬਿਲ ਅਦਾ ਕਰਨਾ ਪਵੇਗਾ। ਓਧਰ SC, BC , BPL (ਗਰੀਬੀ ਰੇਖਾ ਤੋਂ ਹੇਠਾਂ) ਅਤੇ ਫਰੀਡਮ ਫਾਈਟਰ ਲਈ 600 ਯੂਨਿਟ ਮੁਆਫ਼ ਹੋਵੇਗੀ। ਉਸ ਤੋਂ ਉਪਰ ਖਪਤ ਹੋਈ ਬਿਜਲੀ ਦਾ ਬਿਲ ਭਰਨਾ ਪਵੇਗਾ।
CM ਨੇ ਪਟਵਾਰੀਆਂ ਨੂੰ ਦਿੱਤੇ ਨਿਯੁਕਤੀ ਪੱਤਰ
ਮੁੱਖ ਮੰਤਰੀ ਭਗਵੰਤ ਮਾਨ ਨੇ 855 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਹਨ। ਉਨ੍ਹਾਂ ਨੇ ਕਿਹਾ ਕਿ ਟ੍ਰੇਨਿੰਗ ਦਾ ਸਮਾਂ ਘਟਾ ਕੇ ਡੇਢ ਤੋਂ ਇੱਕ ਸਾਲ ਕਰ ਰਹੇ ਹਾਂ। ਪਟਵਾਰੀਆਂ ਨੂੰ ਲੋਕਾਂ ਦੇ ਹਿੱਤ ਵਿੱਚ ਕੰਮ ਕਰਨ ਦੀ ਨਸੀਹਤ ਦਿੱਤੀ ਹੈ।
ਮਾਨ ਸਰਕਾਰ ਦੇ ਨਵੇਂ ਮੰਤਰੀ ਵਿਭਾਗ ਸਾਂਭ ਰਹੇ ਹਨ। ਅਨਮੋਲ ਗਗਨ ਮਾਨ ਅਤੇ ਚੇਤਨ ਜੋੜਾਮਾਜਰਾ ਨੇ ਆਪੋ-ਆਪਣੇ ਮੰਤਰਾਲਿਆਂ ਦਾ ਚਾਰਜ ਲਿਆ ਹੈ।Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bhagwant Mann, Electricity, Punjab Cabinet, Punjab government