Home /News /punjab /

Punjab Election 2022 : ਕਾਂਗਰਸ ਤੇ ਆਪ ਨੂੰ ਝਟਕਾ ! 61 ਪਰਿਵਾਰਾਂ ਨੇ ਫੜ੍ਹਿਆ ਅਕਾਲੀ ਦਲ ਦਾ ਪੱਲਾ 

Punjab Election 2022 : ਕਾਂਗਰਸ ਤੇ ਆਪ ਨੂੰ ਝਟਕਾ ! 61 ਪਰਿਵਾਰਾਂ ਨੇ ਫੜ੍ਹਿਆ ਅਕਾਲੀ ਦਲ ਦਾ ਪੱਲਾ 

ਸਲਾਬਤਪੁਰਾ ਦੇ 61 ਪਰਿਵਾਰਾਂ ਨੇ ਫੜ੍ਹਿਆ ਅਕਾਲੀ ਦਲ ਦਾ ਪੱਲਾ।

ਸਲਾਬਤਪੁਰਾ ਦੇ 61 ਪਰਿਵਾਰਾਂ ਨੇ ਫੜ੍ਹਿਆ ਅਕਾਲੀ ਦਲ ਦਾ ਪੱਲਾ।

61 families from Salabatpura joined the Akali Dal : ਮਲੂਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ 10 ਸਾਲਾਂ ਦੇ ਕਾਰਜਕਾਲ ਦੌਰਾਨ ਸੂਬੇ ਦਾ ਇਤਿਹਾਸਕ ਵਿਕਾਸ ਕਰਵਾਇਆ ਸੀ l ਸੱਤਾ ਪਰਿਵਰਤਨ ਤੋਂ ਬਾਅਦ ਕਾਂਗਰਸ ਸਰਕਾਰ ਨੇ ਸੂਬੇ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ l 

 • Share this:
  ਰਾਮਪੁਰਾ ਫੂਲ : ਹਲਕਾ ਰਾਮਪੁਰਾ ਫੂਲ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਵੱਡਾ ਸਿਆਸੀ ਝਟਕਾ ਲੱਗਿਆ। ਉਕਤ ਦੋਨੋਂ ਪਾਰਟੀਆਂ ਨਾਲ ਸੰਬੰਧਤ ਤਕਰੀਬਨ  61 ਪਰਿਵਾਰਾਂ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਵਿੱਚ ਅਕਾਲੀ ਦਲ ਦੇ ਕਾਫਲੇ ਵਿੱਚ ਸ਼ਾਮਲ ਹੋਣ ਵਾਲੇ ਕੁਲਬੀਰ ਸਿੰਘ ਗੁਰਮੀਤ ਸਿੰਘ ਪਵਨ ਕੁਮਾਰ ਲਾਭ ਸਿੰਘ ਭੋਲਾ ਸਿੰਘ ਬਹਾਦਰ ਸਿੰਘ ਨਿੱਕਾ ਸਿੰਘ ਬੇਅੰਤ ਸਿੰਘ ਰਛਪਾਲ ਸਿੰਘ ਪਰਮਜੀਤ ਸਿੰਘ ਗੁਰਪ੍ਰੀਤ ਸਿੰਘ ਬਲਦੇਵ ਸਿੰਘ ਇਕਬਾਲ ਸਿੰਘ ਪੱਪੀ ਸਿੰਘ ਗੋਪੀ ਸਿੰਘ ਬਲਵੀਰ ਸਿੰਘ ਸਤਪਾਲ ਸਿੰਘ ਜਗਸੀਰ ਸਿੰਘ  ਗਗਨਦੀਪ ਸਿੰਘ ਜਸਵੰਤ ਸਿੰਘ ਜਗਵੀਰ ਸਿੰਘ ਰਣਜੋਧ ਸਿੰਘ ਰਾਜੂ ਸਿੰਘ ਸੁਰਜੀਤ ਸਿੰਘ ਕਰਮਜੀਤ ਕੌਰ ਸਰਬਜੀਤ ਕੌਰ ਬਲਵਿੰਦਰ ਕੌਰ ਜਸਵਿੰਦਰ ਕੌਰ  ਰਾਜਵਿੰਦਰ ਕੌਰ ਪਰਮਜੀਤ ਕੌਰ ਪ੍ਰੀਤੀ ਕੌਰ  ਸਮੇਤ ਤਕਰੀਬਨ 61ਪਰਿਵਾਰਾਂ ਨੂੰ ਮਲੂਕਾ ਨੇ ਪਾਰਟੀ ਵਿੱਚ ਜੀ ਆਇਆਂ ਕਿਹਾ ਹੈ।

  ਮਲੂਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ 10 ਸਾਲਾਂ ਦੇ ਕਾਰਜਕਾਲ ਦੌਰਾਨ ਸੂਬੇ ਦਾ ਇਤਿਹਾਸਕ ਵਿਕਾਸ ਕਰਵਾਇਆ ਸੀ। ਸੱਤਾ ਪਰਿਵਰਤਨ ਤੋਂ ਬਾਅਦ ਕਾਂਗਰਸ ਸਰਕਾਰ ਨੇ ਸੂਬੇ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ। ਕਾਂਗਰਸ ਦੇ ਮੰਤਰੀ ਤੇ ਵਿਧਾਇਕ ਦਾ ਇੱਕ ਨੁਕਾਤੀ ਪ੍ਰੋਗਰਾਮ ਸਿਰਫ ਲੁੱਟ ਖਸੁੱਟ ਕਰਨਾ ਹੀ ਸੀ। ਹਰ ਵਰਗ ਦੇ ਵਿਕਾਸ ਤੇ ਖੁਸ਼ਹਾਲੀ ਲਈ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ।

  ਸਲਾਬਤਪੁਰਾ ਦੇ ਇਨ੍ਹਾਂ ਪਰਿਵਾਰਾਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਵਾਲੇ ਅਮਨਦੀਪ ਸਿੰਘ ਧਾਲੀਵਾਲ ਗੁਰਮੀਤ ਸਿੰਘ ਪੱਪੀ' ਗੁਰਲਾਲ ਸਿੰਘ ਕਨੇਡਾ, ਰਮਨਦੀਪ ਸਿੰਘ ਕਨੇਡਾ' ਸਤਵਿੰਦਰ ਸਿੰਘ ਕਨੇਡਾ ' ਮੈਂਬਰ ਗੁਰਤੇਜ ਸਿੰਘ' ਮੈਂਬਰ ਜੀਤ ਸਿੰਘ, ਮੈਂਬਰ ਰਾਜ ਸਿੰਘ, ਅਤੇ ਸਿਮਰਜੀਤ ਕੌਰ ਤੋਂ ਇਲਾਵਾ ਸਮੁੱਚੀ ਅਕਾਲੀ ਬਸਪਾ ਜਥੇਬੰਦੀ ਦਾ ਮਲੂਕਾ ਨੇ ਧੰਨਵਾਦ ਕੀਤਾ।
  Published by:Sukhwinder Singh
  First published:

  Tags: AAP Punjab, Punjab Assembly Polls 2022, Punjab Congress, Punjab Election 2022, Shiromani Akali Dal

  ਅਗਲੀ ਖਬਰ