ਕਾਂਗਰਸ ਦੇ 62 ਵਿਧਾਇਕ ਸਿੱਧੂ ਦੇ ਨਾਲ ਖੜ੍ਹੇ, ਘਰ ਪੁੱਜ ਕੇ ਦਿੱਤਾ ਨਵੇਂ ਪ੍ਰਧਾਨ ਨੂੰ ਸਮਰਥਨ

News18 Punjabi | News18 Punjab
Updated: July 21, 2021, 1:03 PM IST
share image
ਕਾਂਗਰਸ ਦੇ 62 ਵਿਧਾਇਕ ਸਿੱਧੂ ਦੇ ਨਾਲ ਖੜ੍ਹੇ, ਘਰ ਪੁੱਜ ਕੇ ਦਿੱਤਾ ਨਵੇਂ ਪ੍ਰਧਾਨ ਨੂੰ ਸਮਰਥਨ
ਕਾਂਗਰਸ ਦੇ 62 ਵਿਧਾਇਕ ਸਿੱਧੂ ਦੇ ਨਾਲ ਖੜ੍ਹੇ, ਘਰ ਪੁੱਜ ਕੇ ਦਿੱਤਾ ਨਵੇਂ ਪ੍ਰਧਾਨ ਨੂੰ ਸਮਰਥਨ

  • Share this:
  • Facebook share img
  • Twitter share img
  • Linkedin share img
ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਮਗਰੋਂ ਨਵਜੋਤ ਸਿੰਘ ਸਿੱਧੂ ਨੇ ਅੱਜ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਣ ਸਮੇਂ ਕਾਂਗਰਸ ਦੇ 62 ਵਿਧਾਇਕ ਉਨ੍ਹਾਂ ਦੇ ਘਰ ਪੁੱਜੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲ ਰਹੇ ਇਸ ਵਿਵਾਦ ਦੌਰਾਨ ਲਗਭਗ 62 ਕਾਂਗਰਸੀ ਵਿਧਾਇਕਾਂ ਦਾ ਸ੍ਰੀ ਸਿੱਧੂ ਦੇ ਨਾਲ ਖੜ੍ਹੇ ਹੋਣਾ ਉਨ੍ਹਾਂ ਲਈ ਵੱਡੀ ਤਾਕਤ ਅਤੇ ਸਮਰਥਨ ਦਾ ਪ੍ਰਗਟਾਵਾ ਹੈ।

ਸ੍ਰੀ ਸਿੱਧੂ ਸਮੇਤ ਕਾਂਗਰਸੀ ਵਿਧਾਇਕਾਂ ਅਤੇ ਹੋਰ ਕਾਂਗਰਸੀ ਆਗੂਆਂ ਦਾ ਇਹ ਕਾਫਲਾ ਹਰਿਮੰਦਰ ਸਾਹਿਬ ਤੋਂ ਇਲਾਵਾ ਦੁਰਗਿਆਨਾ ਮੰਦਰ ਅਤੇ ਰਾਮ ਤੀਰਥ ਵਿਖੇ ਵੀ ਮੱਥਾ ਟੇਕਣ ਲਈ ਜਾਵੇਗਾ। ਇਸ ਤੋਂ ਪਹਿਲਾਂ  ਅੰਮ੍ਰਿਤਸਰ ਪੁੱਜੇ ਨਵਜੋਤ ਸਿੱਧੂ ਦਾ ਕਾਂਗਰਸੀ ਸਮਰਥਕਾਂ ਨੇ ਪਟਾਕੇ ਚਲਾ, ਢੋਲ ਵਜਾ ਤੇ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ।
ਇਸ ਭਰਵੇਂ ਸਵਾਗਤ ਤੋਂ ਸ੍ਰੀ ਸਿੱਧੂ ਖੁਸ਼ ਨਜ਼ਰ ਆਏ। ਸ੍ਰੀ ਸਿੱਧੂ ਦੇ ਸਵਾਗਤ ਲਈ ਵੱਡੀ ਗਿਣਤੀ ਵਿੱਚ ਸਵਾਗਤੀ ਬੋਰਡ ਵੀ ਲਾਏ ਗਏ ਸਨ।  ਉਧਰ, ਕੈਪਟਨ ਖੇਮੇ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੱਧੂ ਨੂੰ ਲੈ ਕੇ ਮੂੰਹ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈ। ਨਵਜੋਤ ਸਿੱਧੂ ’ਤੇ ਪਹਿਲਾ ਨਿਸ਼ਾਨਾ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਸਿੰਘ ਨੇ ਲਾਇਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਦੀ ਪ੍ਰਧਾਨਗੀ ਨੂੰ ਲੈ ਕੇ ਜ਼ੁਬਾਨਬੰਦੀ ਕੀਤੀ ਹੋਈ ਹੈ।
Published by: Gurwinder Singh
First published: July 21, 2021, 12:57 PM IST
ਹੋਰ ਪੜ੍ਹੋ
ਅਗਲੀ ਖ਼ਬਰ