ਪਤੀ ਨੇ ਬੱਚਿਆਂ ਸਮੇਤ ਨਿਗਲੀ ਜ਼ਹਿਰੀਲੀ ਚੀਜ਼, 7 ਸਾਲਾ ਧੀ ਦੀ ਮੌਤ

ਤਾਨੀਆ ਦੀ ਫਾਇਲ ਫੋਟੋ
ਪੁਲਿਸ ਵੱਲੋਂ ਪਤਨੀ ਸਮੇਤ ਤਿੰਨ ਖਿਲਾਫ ਮਾਮਲਾ ਦਰਜ
- news18-Punjabi
- Last Updated: February 20, 2021, 2:41 PM IST
ASHPHAQ DHUDDY
ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਪਿਤਾ ਅਤੇ ਉਸਦੇ ਦੋ ਬੱਚਿਆਂ ਨੇ ਜਹਿਰੀਲੀ ਵਸਤੂ ਨਿਗਲ ਲਈ ਹੈ। ਇਸ ਦੌਰਾਨ 7 ਸਾਲ ਧੀ ਦੀ ਮੌਤ ਹੋ ਗਈ ਜਦਕਿ ਪਿਤਾ ਅਤੇ ਪੁੱਤ ਲੁਧਿਆਣਾ ਵਿਖੇ ਇਲਾਜ ਅਧੀਨ ਹਨ। ਸ੍ਰੀ ਮੁਕਤਸਰ ਸਾਹਿਬ ਦੀ ਜੋਧੂ ਕਾਲੋਨੀ ਵਾਸੀ ਇੱਕ ਵਿਅਕਤੀ ਜੋਂ ਕਿ ਇੱਕ ਐਂਬੂਲੈਂਸ ਡਰਾਇਵਰ ਵਜੋਂ ਕੰਮ ਕਰਦਾ ਸੀ, ਨੇ ਬੱਚਿਆਂ ਸਮੇਤ ਜਹਿਰੀਲੀ ਵਸਤੂ ਨਿਗਲ ਲਈ।
ਪ੍ਰਾਪਤ ਜਾਣਕਾਰੀ ਅਨੁਸਾਰ ਜੋਧੂ ਕਾਲੋਨੀ ਵਾਸੀ ਨਵੀਨ ਕੁਮਾਰ ਉਰਫ਼ ਭੋਲਾ (40), ਉਸਦੀ ਬੇਟੀ ਤਾਨੀਆ (7) ਅਤੇ ਬੇਟਾ ਕਬੀਰ (5) ਨੂੰ ਗੰਭੀਰ ਹਾਲਤ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਨਿੱਜੀ ਹਸਪਤਾਲ ਵਿਚ ਲਿਆਂਦਾ ਗਿਆ। ਡਾਕਟਰ ਅਨੁਸਾਰ ਇਹਨਾਂ ਤਿੰਨਾਂ ਨੇ ਹੀ ਕੋਈ ਜਹਿਰੀਲੀ ਵਸਤੂ ਨਿਗਲੀ ਹੋਈ ਸੀ। ਗੰਭੀਰ ਹਾਲਤ ਨੂੰ ਦੇਖਦਿਆ ਤਿੰਨਾਂ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ। ਤਾਨੀਆ ਦੀ ਮੌਤ ਹੋ ਗਈ, ਜਦਕਿ ਭੋਲਾ ਅਤੇ ਉਸਦਾ ਬੇਟਾ ਕਬੀਰ ਗੰਭੀਰ ਹਾਲਤ ਵਿਚ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਚ ਇਲਾਜ ਅਧੀਨ ਹਨ। ਪੁਲਿਸ ਨੇ ਭੋਲਾ ਦੇ ਭਰਾ ਮੁਨੀਸ਼ ਦੇ ਬਿਆਨਾਂ ਤੇ ਅਮਨ ਕੁਮਾਰ, ਉਸਦੀ ਮਾਤਾ ਸੀਤਾ ਰਾਣੀ ਅਤੇ ਭੋਲਾ ਦੀ ਪਤਨੀ ਪ੍ਰਿਯੰਕਾ ਉਤੇ ਆਈ ਪੀ ਸੀ ਦੀ ਧਾਰਾ 306, 511, 506 ਤਹਿਤ ਮਾਮਲਾ ਦਰਜ ਕਰ ਲਿਆ ਹੈ। ਬਿਆਨਾਂ ਵਿਚ ਮੁਨੀਸ਼ ਨੇ ਕਿਹਾ ਕਿ ਕਥਿਤ ਤੌਰ ਤੇ ਭੋਲਾ ਦੀ ਪਤਨੀ ਦੇ ਨਜਾਇਜ ਸਬੰਧ ਅਮਨ ਨਾਲ ਸਨ ਅਤੇ ਇਸ ਵਿਚ ਅਮਨ ਦੇ ਮਾਤਾ ਪਿਤਾ ਭਾਗੀਦਾਰ ਸਨ। ਜਹਿਰੀਲੀ ਚੀਜ ਨਿਗਲਣ ਤੋਂ ਪਹਿਲਾ ਇਸ ਵਿਅਕਤੀ ਨੇ ਆਪਣੇ ਮੋਬਾਇਲ ਤੇ ਇੱਕ ਵੀਡੀਓ ਬਣਾਈ ਜਿਸ ਵਿਚ ਉਸਨੇ ਇੱਕ ਅਮਨ ਅਤੇ ਉਸਦੀ ਮਾਤਾ ਸੀਤਾ ਰਾਣੀ ਤੇ ਦੋਸ਼ ਲਾਏ ਹਨ ਕਿ ਉਹਨਾਂ ਨੇ ਉਸਦੀ ਪਤਨੀ ਦੀ ਪਹਿਲਾ ਇਤਰਾਜਯੋਗ ਵੀਡੀਓ ਬਣਾਈ ਅਤੇ ਫਿਰ ਵੀਡੀਓ ਨੂੰ ਇੰਟਰਨੈਟ ਤੇ ਪਾਉਣ ਦੀ ਧਮਕੀ ਦੇ ਉਸਨੂੰ ਬਲੈਕਮੇਲ ਕਰਦੇ ਸਨ ।
ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਪਿਤਾ ਅਤੇ ਉਸਦੇ ਦੋ ਬੱਚਿਆਂ ਨੇ ਜਹਿਰੀਲੀ ਵਸਤੂ ਨਿਗਲ ਲਈ ਹੈ। ਇਸ ਦੌਰਾਨ 7 ਸਾਲ ਧੀ ਦੀ ਮੌਤ ਹੋ ਗਈ ਜਦਕਿ ਪਿਤਾ ਅਤੇ ਪੁੱਤ ਲੁਧਿਆਣਾ ਵਿਖੇ ਇਲਾਜ ਅਧੀਨ ਹਨ। ਸ੍ਰੀ ਮੁਕਤਸਰ ਸਾਹਿਬ ਦੀ ਜੋਧੂ ਕਾਲੋਨੀ ਵਾਸੀ ਇੱਕ ਵਿਅਕਤੀ ਜੋਂ ਕਿ ਇੱਕ ਐਂਬੂਲੈਂਸ ਡਰਾਇਵਰ ਵਜੋਂ ਕੰਮ ਕਰਦਾ ਸੀ, ਨੇ ਬੱਚਿਆਂ ਸਮੇਤ ਜਹਿਰੀਲੀ ਵਸਤੂ ਨਿਗਲ ਲਈ।
ਪ੍ਰਾਪਤ ਜਾਣਕਾਰੀ ਅਨੁਸਾਰ ਜੋਧੂ ਕਾਲੋਨੀ ਵਾਸੀ ਨਵੀਨ ਕੁਮਾਰ ਉਰਫ਼ ਭੋਲਾ (40), ਉਸਦੀ ਬੇਟੀ ਤਾਨੀਆ (7) ਅਤੇ ਬੇਟਾ ਕਬੀਰ (5) ਨੂੰ ਗੰਭੀਰ ਹਾਲਤ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਨਿੱਜੀ ਹਸਪਤਾਲ ਵਿਚ ਲਿਆਂਦਾ ਗਿਆ। ਡਾਕਟਰ ਅਨੁਸਾਰ ਇਹਨਾਂ ਤਿੰਨਾਂ ਨੇ ਹੀ ਕੋਈ ਜਹਿਰੀਲੀ ਵਸਤੂ ਨਿਗਲੀ ਹੋਈ ਸੀ। ਗੰਭੀਰ ਹਾਲਤ ਨੂੰ ਦੇਖਦਿਆ ਤਿੰਨਾਂ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ। ਤਾਨੀਆ ਦੀ ਮੌਤ ਹੋ ਗਈ, ਜਦਕਿ ਭੋਲਾ ਅਤੇ ਉਸਦਾ ਬੇਟਾ ਕਬੀਰ ਗੰਭੀਰ ਹਾਲਤ ਵਿਚ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਚ ਇਲਾਜ ਅਧੀਨ ਹਨ।