ਤਰਨ ਤਾਰਨ(Sidharth Arora): ਜ਼ਿਲ੍ਹੇ ਦੇ ਪਿੰਡ ਗੰਡੀਵਿੰਡ ਵਿਖੇ 7 ਸਾਲ ਦੀ ਬੱਚੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਬੱਚੀ ਦੀ ਪਹਿਚਾਨ ਨਵਜੀਤ ਕੌਰ ਦੇ ਰੂਪ ਵਿਚ ਹੋਈ ਹੈ੍। ਨਵਜੀਤ ਅਪਣੇ ਘਰ ਦੇ ਲਾਗੇ ਹੀ ਹਵੇਲੀ ਦੇ ਵਿਚ ਨਹਾਉਣ ਲਈ ਜਾ ਰਹੀ ਸੀ ਤੇ ਰਸਤੇ ਦੇ ਵਿਚ ਹੀ ਦੋਸ਼ੀ ਨੇ ਬੱਚੀ ਨੂੰ ਅਗਵਾ ਕਰ ਲਿਆ ਤੇ ਪਿੰਡ ਦੇ ਵਿੱਚ ਕਈ ਸਾਲਾਂ ਤੋਂ ਬੰਦ ਪਏ ਘਰ ਦੇ ਵਿੱਚ ਲਿਜਾ ਕੇ ਉਸ ਨਾਲ ਦੁਸ਼ਕਰਮ ਕਰਨ ਦੀ ਕੋਸ਼ਿਸ਼ ਕੀਤੀ. ਪਰ ਬੱਚੀ ਨੇ ਵਿਰੋਧ ਜਤਾਇਆ ਤੇ ਉਸ ਨੇ ਬੱਚੀ ਦੇ ਗਲੇ ਵਿਚ ਕੱਪੜਾ ਪਾ ਕੇ ਗਲਾ ਘੁੱਟ ਦਿੱਤਾ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ।
ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮਾਮਲੇ ਦਰਜ ਕਰ ਦਿੱਤਾ ਹੈ। ਦੋਸ਼ੀ ਦੀ ਪਹਿਚਾਣ ਸਵਿੰਦਰ ਸਿੰਘ ਉਰਫ਼ ਕਾਲੀ ਦੇ ਰੂਪ ਵਿਚ ਹੋਈ ਹੈ। ਬੱਚੀ ਦੇ ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ ਹਵੇਲੀ ਦੇ ਵਿਚ ਨਹਾਉਣ ਲਈ ਗਈ ਲੇਕਿਨ ਘਰ ਵਾਪਸ ਨਾ ਆਏ ਤਾਂ ਪਿੰਡ ਵਿੱਚ ਕਾਫੀ ਭਾਲ ਕੀਤੀ ਲੇਕਿਨ ਬੱਚੀ ਨਹੀਂ ਲੱਭੀ ਦੇਰ ਰਾਤ ਹੋਰ ਭਾਲ ਕਰਨ ਲੱਗੇ ਤਾਂ ਕਈ ਸਾਲਾਂ ਤੋਂ ਬੰਦ ਪਏ ਘਰ ਵਿਚ ਦੇਖਿਆ ਤਾਂ ਬੱਚੀ ਦੀ ਲਾਸ਼ ਪਈ ਹੋਈ ਸੀ। ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ।ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ।
ਪੁਲਿਸ ਨੂੰ ਚਰਨਜੀਤ ਸਿੰਘ ਨੇ ਦੱਸਿਆ ਕਿ ਉਸਦੇ ਘਰ ਦੇ ਕੋਲ ਰਹਿਣ ਵਾਲੇ ਕਾਲੀ ਨੇ ਇਸ ਘਟਨਾਾ ਨੂੰ ਅਨਜਾਮ ਦਿੱਤਾ ਲਗਦਾ ਹੈ। ਤਰਨ ਤਾਰਨ ਦੇ ਡੀਐਸਪੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਆਰੋਪੀ ਕਾਲੀ ਨੂੰ ਹਿਰਾਸਤ ਵਿੱਚ ਲਿਆ ਸੀ। ਉਸ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਕਿ ਉਸ ਨੇ ਹੀ ਬੱਚੀ ਦਾ ਕਤਲ ਕੀਤਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime, Kidnapping, Murder, Rape, Tarn taran