Home /News /punjab /

ਪੰਜਾਬ ਵਿਚ 18 ਸਾਲਾਂ ਵਿਚ 7,300 ਖੇਤ ਮਜ਼ਦੂਰਾਂ ਨੇ ਕੀਤੀ ਆਤਮ-ਹੱਤਿਆ: ਅਧਿਐਨ

ਪੰਜਾਬ ਵਿਚ 18 ਸਾਲਾਂ ਵਿਚ 7,300 ਖੇਤ ਮਜ਼ਦੂਰਾਂ ਨੇ ਕੀਤੀ ਆਤਮ-ਹੱਤਿਆ: ਅਧਿਐਨ

ਪੰਜਾਬ ਵਿਚ 18 ਸਾਲਾਂ ਵਿਚ 7,300 ਖੇਤ ਮਜ਼ਦੂਰਾਂ ਨੇ ਕੀਤੀ ਆਤਮ-ਹੱਤਿਆ: ਅਧਿਐਨ (ਸੰਕੇਤਕ ਫੋਟੋ)

ਪੰਜਾਬ ਵਿਚ 18 ਸਾਲਾਂ ਵਿਚ 7,300 ਖੇਤ ਮਜ਼ਦੂਰਾਂ ਨੇ ਕੀਤੀ ਆਤਮ-ਹੱਤਿਆ: ਅਧਿਐਨ (ਸੰਕੇਤਕ ਫੋਟੋ)

 • Share this:

  2000 ਤੋਂ 2018 ਦੇ ਵਿਚਕਾਰ ਪੰਜਾਬ ਵਿੱਚ 7,300 ਤੋਂ ਵੱਧ ਖੇਤ ਮਜ਼ਦੂਰਾਂ ਨੇ ਆਤਮ-ਹੱਤਿਆ ਕਰ ਲਈ। ਇਨ੍ਹਾਂ ਵਿਚੋਂ 5,765 (ਖੇਤ ਮਜ਼ਦੂਰਾਂ ਦੁਆਰਾ ਕੀਤੀਆਂ ਕੁੱਲ ਖੁਦਕੁਸ਼ੀਆਂ ਦਾ 79 ਪ੍ਰਤੀਸ਼ਤ) ਵੱਧ ਕਰਜ਼ਾ ਅਤੇ ਕਰਜ਼ਾ ਮੋੜਨ ਵਿੱਚ ਅਸਮਰਥਾ ਕਾਰਨ ਮੌਤ ਗਲੇ ਲਾ ਗਏ।


  ਰਾਜ ਵਿੱਚ ਔਸਤ ਖੇਤੀ ਕਿਰਤ ਪਰਿਵਾਰ ਦਾ 76,017 ਰੁਪਏ ਦਾ ਕਰਜ਼ਾ ਹੈ, ਜਦੋਂ ਕਿ ਖੇਤੀ ਮਜ਼ਦੂਰ ਖ਼ੁਦਕੁਸ਼ੀ ਪੀੜਤ ਪਰਿਵਾਰ ਦਾ ਔਸਤ 94,579 ਰੁਪਏ ਦਾ ਕਰਜ਼ ਸੀ। ਇਸ ਦਾ 92 ਫ਼ੀਸਦੀ ਕਰਜ਼ਾ ਗੈਰ-ਸੰਸਥਾਗਤ ਸਰੋਤਾ ਤੋਂ ਲਿਆ ਗਿਆ ਸੀ, ਜਿਸ ਕਾਰਨ ਉਹ ਰਾਜ ਸਰਕਾਰ ਦੀ ਕਰਜ਼ਾ ਰਾਹਤ ਸਕੀਮ ਦੇ ਅਯੋਗ ਸਨ।


  ਸਭ ਤੋਂ ਦੁਖ ਵਾਲੀ ਗੱਲ ਇਹ ਹੈ ਕਿ ਖੇਤੀ ਮਜ਼ਦੂਰ ਪਰਿਵਾਰਾਂ ਵਿੱਚ ਆਤਮ-ਹੱਤਿਆ ਇੱਕ ਮੈਂਬਰ ਤਕ ਹੀ ਸੀਮਤ ਨਹੀਂ ਸੀ। 238 ਪਰਿਵਾਰਾਂ ਦੇ ਦੋ ਮੈਂਬਰਾਂ ਨੇ ਆਤਮ-ਹੱਤਿਆ ਕੀਤੀ, 30 ਦੇ ਤਿੰਨ ਮੈਂਬਰਾਂ ਆਤਮ-ਹੱਤਿਆਵ ਅਤੇ ਤਿੰਨ ਪਰਿਵਾਰਾਂ ਨੇ ਚਾਰ ਜਾਂ ਵੱਧ ਮੈਂਬਰਾਂ ਨੇ ਖੁਦਕੁਸ਼ੀ ਕੀਤੀ। ਭਾਵੇਂ ਕਿ ਖੁਦਕੁਸ਼ੀਆਂ ਦੀ ਦਰ- ਪ੍ਰਤੀ ਲੱਖ ਖੇਤ ਮਜ਼ਦੂਰਾਂ ਦੀ ਗਿਣਤੀ - ਸੰਗਰੂਰ (20.80) ਵਿੱਚ ਸਭ ਤੋਂ ਵੱਧ ਸੀ, ਉਸ ਤੋਂ ਬਾਅਦ ਬਰਨਾਲਾ (19.05) ਅਤੇ ਮਾਨਸਾ (18.62) ਵਿੱਚ ਕਰਜ਼ੇ ਨਾਲ ਸਬੰਧਿਤ ਖੁਦਕੁਸ਼ੀਆਂ ਦਾ ਅਨੁਪਾਤ ਸਭ ਤੋਂ ਵੱਧ ਸੀ।


  ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉੱਘੇ ਅਰਥਸ਼ਾਸਤਰੀ ਸੁਖਪਾਲ ਸਿੰਘ ਵੱਲੋਂ 'ਖੇਤੀਬਾੜੀ ਸੰਕਟ ਅਤੇ ਖੇਤੀ ਮਜ਼ਦੂਰ ਖੁਦਕੁਸ਼ੀਆਂ' ਬਾਰੇ ਇੱਕ ਅਧਿਐਨ ਨਤੀਜੇ ਹਨ। ਅਧਿਐਨ ਦੀ ਮਹੱਤਤਾ ਇਸ ਲਈ ਵਧ ਦੀ ਹੈ ਕਿਉਂਕਿ ਹੁਣ ਤੱਕ ਲੋਕ-ਚਰਚਾ ਕੇਵਲ ਕਿਸਾਨਾਂ ਦੀਆਂ ਖੁਦਕੁਸ਼ੀਆਂ 'ਤੇ ਹੀ ਰਹੀ ਹੈ। ਸੁਖਪਾਲ ਸਿੰਘ ਨੇ ਦਿ ਟ੍ਰਿਬਿਊਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਦੋਂ ਤਿੰਨ ਖੇਤੀ ਕਾਨੂੰਨ ਬਣਾਏ ਗਏ ਹਨ, ਅਧਿਐਨ ਸੰਕੇਤ ਦਿੰਦਾ ਹੈ ਕਿ ਕਾਰਪੋਰੇਟ ਖੇਤੀ ਸ਼ੁਰੂ ਹੋਣ ਤੋਂ ਬਾਅਦ ਆਰਥਿਕ ਸੰਕਟ ਕਿਵੇਂ ਹੋਰ ਡੂੰਘਾ ਹੋ ਜਾਵੇਗਾ। ਉਹ ਕਹਿੰਦੇ ਹਨ, "ਨਵੇਂ ਕਾਨੂੰਨ ਕਿਸਾਨਾਂ ਅਤੇ ਮਜ਼ਦੂਰਾਂ ਦੀ ਆਰਥਿਕ ਹਾਲਤ ਨੂੰ ਖ਼ਰਾਬ ਕਰ ਦੇਣਗੇ।  Published by:Gurwinder Singh
  First published:

  Tags: Farmer suicide, Kisan andolan

  ਅਗਲੀ ਖਬਰ