ਬਿਜਲੀ ਦੀਆਂ ਤਾਰਾਂ ’ਚ ਸਪਾਰਕ ਹੋਣ ਨਾਲ 8 ਏਕੜ ਕਣਕ ਨੂੰ ਲੱਗੀ ਅੱਗ

News18 Punjabi | News18 Punjab
Updated: April 25, 2021, 4:33 PM IST
share image
ਬਿਜਲੀ ਦੀਆਂ ਤਾਰਾਂ ’ਚ ਸਪਾਰਕ ਹੋਣ ਨਾਲ 8 ਏਕੜ ਕਣਕ ਨੂੰ ਲੱਗੀ ਅੱਗ
ਬਿਜਲੀ ਦੀਆਂ ਤਾਰਾਂ ’ਚ ਸਪਾਰਕ ਹੋਣ ਨਾਲ 8 ਏਕੜ ਕਣਕ ਨੂੰ ਲੱਗੀ ਅੱਗ

  • Share this:
  • Facebook share img
  • Twitter share img
  • Linkedin share img
Munish Garg

ਸਿੱਧੂਰਾਮਾਂ ਮੰਡੀ: ਸਥਾਨਕ ਰਾਮਾਂ-ਤਲਵੰਡੀ ਰੋਡ ਉਤੇ ਬਿਜਲੀ ਦੀਆਂ ਤਾਰਾਂ ਵਿੱਚ ਅਚਾਨਕ ਸਪਾਰਕ ਹੋਣ ਨਾਲ ਖੇਤਾਂ ਵਿੱਚ ਕਣਕ ਦੀ ਖੜੀ ਫਸਲ ਨੂੰ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਪਿੰਡ ਵਾਸੀਆਂ ਅਤੇ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਤੇ ਪੰਜਾਬ ਮੰਡੀ ਬੋਰਡ ਦੀਆਂ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਨੇ ਮੌਕੇ ਉਤੇ ਪਹੁੰਚ ਕੇ ਅੱਗ ਉਤੇ ਕਾਬੂੂ ਪਾਇਆ।

ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਜਰਨਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਮੌਕੇ ਉਤੇ ਪਹੁੰਚ ਕੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ ਉਤੇ ਬੁਲਾ ਕੇ ਕਣਕ ਨੂੰ ਅੱਗ ਲੱਗਣ ਦਾ ਬਣਦਾ ਮੁਆਵਜ਼ਾ ਦੇਣ ਨੂੰ ਕਿਹਾ। ਕਿਸਾਨ ਆਗੂ ਸਰੂਪ ਸਿੰਘ ਸਿੱਧੂ ਨੇ ਦੱਸਿਆ ਕਿ ਪੀੜਤ ਕਿਸਾਨ ਜਗਸੀਰ ਸਿੰਘ ਸ਼ੀਰਾ, ਗੁਰਮੀਤ ਸਿੰਘ, ਕੁਲਵੰਤ ਸਿੰਘ, ਬਾਹਲਾ ਸਿੰਘ ਆਦਿ ਕਿਸਾਨਾਂ ਦੀ 8 ਏਕੜ ਦੇ ਕਰੀਬ ਖੜ੍ਹੀ ਕਣਕ ਨੂੰ ਅੱਗ ਲਈ ਅਤੇ ਕਿਸਾਨ ਹਰਦਮ ਸਿੰਘ, ਬਸੰਤ  ਸਿੰਘ ਦਾ 10 ਏਕੜ ਦੇ ਕਰੀਬ ਟਾਂਗਰ ਮੱਚ ਗਿਆ।
ਉਨ੍ਹਾਂ ਨੇ ਦੱਸਿਆ ਕਿ ਤਾਰਾਂ ਢਿੱਲੀਆਂ ਹੋਣ ਕਾਰਨ ਜਦੋਂ ਅਚਾਨਕ ਲਾਇਟ ਛੱਡੀ ਗਈ ਤਾਂ ਬਿਜਲੀ ਤਾਰਾਂ ਭਿੜਨ ਕਾਰਨ ਖੇਤ ਵਿੱਚ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਕਣਕ ਅਤੇ ਟਾਂਗਰ ਮੱਚਣ ਨਾਲ ਕਿਸਾਨਾਂ ਦਾ ਲੱਖਾਂ ਰੁਪਏ ਨੁਕਸਾਨ ਹੋ ਗਿਆ ਹੈ।

ਇਸ ਮੌਕੇ ਕਾਂਗਰਸੀ ਆਗੂ ਨਾਜ਼ਰ ਸਿੰਘ ਬਹਿਣੀਵਾਲ ਅਤੇ ਸ਼ੀਰਾ ਪ੍ਰਧਾਨ ਨੇ ਦੱਸਿਆ ਕਿ ਜੇਕਰ ਪਿੰਡ ਵਾਸੀ ਅਤੇ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਮੌਕੇ ਉਤੇ ਨਾ ਪਹੁੰਚਦੀਆਂ ਆਸ ਪਾਸ ਖੇਤਾਂ ਵਿੱਚ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਰਾਮਾਂ ਮੰਡੀ ਵਿੱਚ ਫਾਇਰ ਬਿ੍ਰਗੇਡ ਦੀ ਸਹੂਲਤ ਦੇ ਕੇ ਅੱਗ ਦੇ ਪੀੜਤ ਕਿਸਾਨਾਂ ਨੂੰ 60 ਹਜ਼ਾਰ ਰੁਪਏ ਏਕੜ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ।
Published by: Gurwinder Singh
First published: April 25, 2021, 4:33 PM IST
ਹੋਰ ਪੜ੍ਹੋ
ਅਗਲੀ ਖ਼ਬਰ