Home /News /punjab /

ਚੋਣਾਂ ਦੌਰਾਨ 8 ਵਾਰ ਹਮਲੇ ਦੀ ਕੋਸ਼ਿਸ਼, ਹਾਰਨ ਤੋਂ ਬਾਅਦ ਪਿਤਾ ਨਾਲ ਮੂਸੇਵਾਲਾ ਨੇ ਕੀਤੀਆਂ ਸਨ ਇਹ ਗੱਲਾਂ...

ਚੋਣਾਂ ਦੌਰਾਨ 8 ਵਾਰ ਹਮਲੇ ਦੀ ਕੋਸ਼ਿਸ਼, ਹਾਰਨ ਤੋਂ ਬਾਅਦ ਪਿਤਾ ਨਾਲ ਮੂਸੇਵਾਲਾ ਨੇ ਕੀਤੀਆਂ ਸਨ ਇਹ ਗੱਲਾਂ...

ਚੋਣਾਂ ਦੌਰਾਨ 8 ਵਾਰ ਹਮਲੇ ਦੀ ਕੋਸ਼ਿਸ਼, ਹਾਰਨ ਤੋਂ ਬਾਅਦ ਪਿਤਾ ਨਾਲ ਮੂਸੇਵਾਲਾ ਨੇ ਕੀਤੀਆਂ ਸਨ ਇਹ ਗੱਲਾਂ...

ਚੋਣਾਂ ਦੌਰਾਨ 8 ਵਾਰ ਹਮਲੇ ਦੀ ਕੋਸ਼ਿਸ਼, ਹਾਰਨ ਤੋਂ ਬਾਅਦ ਪਿਤਾ ਨਾਲ ਮੂਸੇਵਾਲਾ ਨੇ ਕੀਤੀਆਂ ਸਨ ਇਹ ਗੱਲਾਂ...

Sidhu Moosewala- ਚੋਣ ਹਾਰਨ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਸਿਆਸਤ ਤੋਂ ਕਿਨਾਰਾ ਕਰਨ ਦਾ ਫੈਸਲਾ ਲਿਆ ਸੀ। ਪਿਤਾ ਬਲਕੌਰ ਸਿੰਘ ਕਿਹਾ ਕਿ ਹਾਰ ਤੋਂ ਬਾਅਦ ਸਿੱਧੂ ਹਤਾਸ਼ ਸੀ। ਅੱਗੇ ਤੋਂ ਚੋਣ ਨਾ ਲੜਨ ਦੀ ਗੱਲ ਕਹੀ ਸੀ ਪਰ ਸਮਾਜ ਸੇਵਾ ਜਾਰੀ ਰੱਖਣ ਦਾ ਇਰਾਦਾ ਸੀ।

  • Share this:
    ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿਹਾ ਕਿ ਚੋਣਾਂ ਦੌਰਾਨ ਮੂਸੇਵਾਲਾ 'ਤੇ 8 ਵਾਰ ਹਮਲੇ ਦੀ ਕੋਸ਼ਿਸ਼ ਹੋਈ ਸੀ ਅਤੇ ਖਤਰੇ ਦੇ ਬਾਵਜੂਦ ਸੁਰੱਖਿਆ ਵਾਪਸ ਲਈ ਗਈ। ਉਨ੍ਹਾਂ ਨੇ ਕਿਹਾ ਕਿ 'ਮੇਰੇ ਪੁੱਤ ਨੂੰ 50-60 ਲੋਕ ਮਾਰਨ 'ਚ ਲੱਗੇ ਹੋਏ ਸੀ। ਸਰਕਾਰ ਨੇ ਸੁਰੱਖਿਆ ਵਾਪਸ ਲੈਣ ਦਾ ਪ੍ਰਚਾਰ ਕੀਤਾ। ਸਾਡੇ ਪਰਿਵਾਰ ਦੀ ਬਾਈ ਨੇਮ ਸਕਿਓਰਿਟੀ ਵਾਪਸ ਲਈ ਗਈ। ਉਨ੍ਹਾਂ ਨੇ ਕਿਹਾ ਕਿ ਗੈਂਗਸਟਰ ਬਰਾਬਰ ਸਰਕਾਰ ਚਲਾ ਰਹੇ ਹਨ। ਕੁਝ ਲੋਕ ਮੂਸੇਵਾਲਾ ਦੇ ਕਰੀਅਰ 'ਤੇ ਵੀ ਕਬਜ਼ਾ ਕਰਨਾ ਚਾਹੁੰਦੇ ਸੀ।

    ਮੂਸੇਵਾਲਾ ਛੱਡ ਰਹੇ ਸੀ ਸਿਆਸਤ


    ਚੋਣ ਹਾਰਨ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਸਿਆਸਤ ਤੋਂ ਕਿਨਾਰਾ ਕਰਨ ਦਾ ਫੈਸਲਾ ਲਿਆ ਸੀ। ਪਿਤਾ ਬਲਕੌਰ ਸਿੰਘ ਕਿਹਾ ਕਿ ਹਾਰ ਤੋਂ ਬਾਅਦ ਸਿੱਧੂ ਹਤਾਸ਼ ਸੀ। ਅੱਗੇ ਤੋਂ ਚੋਣ ਨਾ ਲੜਨ ਦੀ ਗੱਲ ਕਹੀ ਸੀ ਪਰ ਸਮਾਜ ਸੇਵਾ ਜਾਰੀ ਰੱਖਣ ਦਾ ਇਰਾਦਾ ਸੀ।

    ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ 'ਮੇਰੇ ਪੁੱਤ ਨੇ  ਸਧਾਰਨ ਪਰਿਵਾਰ 'ਚੋਂ ਉਠ ਕੇ ਇੰਨੀ ਤਰੱਕੀ ਕੀਤੀ ਕਿ ਕੁਝ ਲੋਕਾਂ ਦੀਆਂ ਅੱਖਾਂ 'ਚ ਰੜਕਣ ਲੱਗ ਪਿਆ ਸੀ। ਗੈਂਗਸਟਰ ਪੈਰਲਰ ਸਰਕਾਰ ਚਲਾ ਰਹੇ ਹਨ। ਇੱਕ ਕੋਲ ਚਲੇ ਜਾਓ, ਤਾਂ ਦੂਜਾ ਆ ਜਾਊ। ਦੂਜੇ ਕੋਲ ਚਲੇ ਜਾਓ, ਤੀਜਾ ਆ ਜਾਊ।'

    ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਦੇ ਪਿਤਾ ਨੇ ਪਿੰਡ ਬੁਰਜ ਡਲਵਾ 'ਚ ਸੜਕ ਦਾ ਉਦਘਾਟਨ ਕੀਤਾ। ਇਸ ਸੜਕ ਨੂੰ ਸਿੱਧੂ ਮੂਸੇਵਾਲਾ ਨੇ ਚੋਣਾਂ ਤੋਂ ਪਹਿਲਾਂ ਪਾਸ ਕਰਵਾਇਆ ਸੀ, ਅੱਜ ਉਨ੍ਹਾਂ ਦੇ ਪਿਤਾ ਨੇ ਇਸ ਦਾ ਉਦਘਾਟਨ ਕਰਦਿਆਂ ਕਿਹਾ ਕਿ ਸਿੱਧੂ ਮੂਸਾਵਾਲਾ ਦੇ ਹਲਕੇ ਲਈ ਅਧੂਰੇ ਸੁਪਨਿਆਂ ਨੂੰ ਪੂਰਾ ਕੀਤਾ ਜਾਵੇਗਾ।
    Published by:Sukhwinder Singh
    First published:

    Tags: Sidhu Moosewala

    ਅਗਲੀ ਖਬਰ