
ਰਾਜਪੁਰਾ: ਨਕਲੀ ਸ਼ਰਾਬ ਤਿਆਰ ਕਰਕੇ ਵੇਚਣ ਵਾਲਿਆਂ ਦਾ 8 ਦਿਨ ਦਾ ਪੁਲਿਸ ਰਿਮਾਂਡ
ਅਮਰਜੀਤ ਸਿੰਘ ਪੰਨੂ
ਰਾਜਪੁਰਾ ਪਟਿਆਲਾ ਬਾਈਪਾਸ ਤੇ ਆਬਕਾਰੀ ਵਿਭਾਗ ਵੱਲੋ ਛਾਪੇਮਾਰੀ ਇਕ ਗੋਦਾਮ ਤੇ ਕੀਤੀ ਗਈ ਸੀ ਜਿਸ ਵਿੱਚੋਂ ਨਜਾਇਜ ਤਿਆਰ ਕਰਨ ਵਾਲੀ ਮਸ਼ੀਨ ਖਾਲੀ ਬੋਤਲਾਂ 44 ਪੇਟੀਆਂ ਦੇਸੀ ਸ਼ਰਾਬ ਰੈਪਰ ,20 ਹਜਾਰ ਲਿਟਰ ਈ.ਐਨ.ਏ( ਐਕਸਟਰਾ ਨਿਊਟਰਲ ਏਥਾਨੋਲ) ਅਤੇ ਦੋ ਦੋਸ਼ੀਆ ਨੂੰ ਮੌਕੇ ਤੇ ਕਾਬੂ ਕਰ ਲਿਆ ਸੀ ਆਬਕਾਰੀ ਵਿਭਾਗ ਥਾਣਾ ਸਿਟੀ ਰਾਜਪੁਰਾ ਵਿਖੇ ਦੋਸੀਆ ਖਿਲਾਫ ਧਾਰਾ 420,465,468,471,61,78,2,1 ਅਤੇ 14 ਐਕਸਾਇਜ ਐਕਟ ਤਹਿਤ ਮੁਕਦਮਾ ਦਰਜ ਕਰਕੇ ਦੋਸ਼ੀ ਦੀਪੇਸ਼ ਗਰੋਵਰ ,ਕਾਰਜ ਸਿੰਘ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਦੋਸ਼ੀਆ ਤੋ ਹੋਰ ਪੁੱਛਗਿੱਛ ਕਰਨ ਲਈ 8 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਿੰਦਰਪਾਲ ਸਿੰਘ ਏ.ਐੱਸ ਆਈ ਨੇ ਦਸਿਆ ਕਿ ਆਬਕਾਰੀ ਵਿਭਾਗ ਵੱਲੋ ਰਾਜਪੁਰਾ ਪਟਿਆਲਾ ਬਾਈਪਾਸ ਤੇ ਇਕ ਗੋਦਾਮ ਵਿੱਚੋ ਨਕਲੀ ਸ਼ਰਾਬ ਵੇਚਣ ਵਾਲੇ ਨੂੰ ਕਾਬੂ ਕੀਤਾ ਸੀ ਜਿਨਾ ਦੋ ਦੋਸ਼ੀਆਂ ਨੂੰ ਤਾਂ ਮੌਕੇ ਤੇ ਕਾਬੂ ਕਰਲਾਏ ਗਏ ਸੀ ਪਰ ਦੋ ਦੋਸ਼ੀ ਫਰਾਰ ਹੋ ਗਏ ਸਨ ਤੇ ਦੋ ਦੋਸ਼ੀਆ ਨੂੰ ਮਾਣਯੋਗ ਅਦਾਲਤ ਪੇਸ਼ ਕਰਕੇ 8 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਦੋਸ਼ੀ ਪਹਿਲਾ ਵੀ 14 ਮਈ ਨੂੰ ਨਕਲੀ ਸ਼ਰਾਬ ਵੇਚਣ ਦਾ ਥਾਣਾ ਸ਼ੰਭੂ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਸੀ ਹੁਣ ਦੋਸ਼ੀ ਦੀ ਕੋਰਟ ਵੱਲੋ ਜਮਾਨਤ ਮਿਲੀ ਹੋਈ ਸੀ ਰਾਜਪੁਰਾ ਦੇ ਨਾਲ ਲਗਦੇ ਇਕ ਕੋਲਡ ਸਟੋਰ ਵਿਚ ਸ਼ਰਾਬ ਫੈਕਟਰੀ ਦਾ ਵੀ ਆਬਕਾਰੀ ਵਿਭਾਗ ਵੱਲੋ ਪਰਦਾਫਾਸ਼ ਕੀਤੀ ਗਿਆ ਸੀ ਉਸ ਵਿੱਚ ਵੀ ਦੀਪੇਸ ਮੁੱਖ ਦੋਸ਼ੀ ਸੀ
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।