ਮੋਹਾਲੀ: ਦਿਨ ਦਿਹਾੜੇ ਪਿਸਟਲ ਦੀ ਨੋਕ ‘ਤੇ ਵਿਅਕਤੀ ਤੋਂ 8 ਲੱਖ ਲੁੱਟੇ

News18 Punjabi | News18 Punjab
Updated: December 2, 2019, 6:48 PM IST
ਮੋਹਾਲੀ: ਦਿਨ ਦਿਹਾੜੇ ਪਿਸਟਲ ਦੀ ਨੋਕ ‘ਤੇ ਵਿਅਕਤੀ ਤੋਂ 8 ਲੱਖ ਲੁੱਟੇ
ਮੋਹਾਲੀ: ਦਿਨ ਦਿਹਾੜੇ ਪਿਸਟਲ ਦੀ ਨੋਕ ‘ਤੇ ਵਿਅਕਤੀ ਤੋਂ 8 ਲੱਖ ਲੁੱਟੇ

ਦਿਨ ਦਿਹਾੜੇ ਪਿਸਟਲ ਦੀ ਨੋਕ ਉਤੇ ਵਿਅਕਤੀ ਤੋਂ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਵੀਆਰ ਪੰਜਾਬ ਮਾਲ ਦੀਆਂ ਦੁਕਾਨਾਂ ਵਿਚ ਕੈਸ਼ ਕੁਲੈਕਸ਼ਨ ਦਾ ਕੰਮ ਕਰਨ ਵਾਲੇ ਰੋਹਿਤ ਤੋਂ ਚਾਰ ਅਣਪਛਾਤੇ ਪਿਸਟਲ ਦੀ ਨੋਕ ਉਤੇ ਇਕੱਠੀ ਕੀਤੀ ਨਕਦੀ ਖੋਹ ਕੇ ਲੈ ਗਏ।

  • Share this:
ਮੋਹਾਲੀ ਵਿਚ ਦਿਨ ਦਿਹਾੜੇ ਪਿਸਟਲ ਦੀ ਨੋਕ ਉਤੇ ਵਿਅਕਤੀ ਤੋਂ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਹੱਦ ਵਿਚ ਪੈਂਦਾ ਵੀਆਰ ਪੰਜਾਬ ਮਾਲ ਦੀਆਂ ਦੁਕਾਨਾਂ ਵਿਚ ਕੈਸ਼ ਕੁਲੈਕਸ਼ਨ ਦਾ ਕੰਮ ਕਰਨ ਵਾਲੇ ਰੋਹਿਤ ਤੋਂ ਚਾਰ ਅਣਪਛਾਤੇ ਪਿਸਟਲ ਦੀ ਨੋਕ ਉਤੇ ਇਕੱਠੀ ਕੀਤੀ ਨਕਦੀ ਖੋਹ ਕੇ ਲੈ ਗਏ।

ਸੀਸੀਟੀਵੀ ਦੀ ਤਸਵੀਰ


Loading...
ਰੋਹਿਤ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਵੀਆਰ ਪੰਜਾਬ ਦੀਆਂ ਦੁਕਾਨਾਂ ਕੈਸ਼ ਲੈਕੇ ਬੈਂਕ ਵਿਚ ਜਮ੍ਹਾਂ ਕਰਵਾਉਣ ਜਾ ਰਿਹਾ ਸੀ। ਰੋਹਿਤ ਅਨੁਸਾਰ ਉਹ ਜਿਵੇਂ ਹੀ ਟੀਡੀਆਈ ਸਿਟੀ ਦਫਤਰ ਕੋਲ ਪੁੱਜਾ ਤਾਂ ਦੋ ਬਾਈਕਾਂ ਉਤੇ ਸਵਾਰ ਚਾਰ ਵਿਅਕਤੀਆਂ ਨੇ ਉਸ ਨੂੰ ਘੇਰਾ ਪਾ ਲਿਆ। ਉਨ੍ਹਾਂ ਵਿਚੋ ਦੋ ਵਿਅਕਤੀਆਂ ਨੇ ਬਾਈਕ ਤੋਂ ਹੇਠਾਂ ਉਤਰ ਕੇ ਉਸ ਦੇ ਸਿਰ ਉਤੇ ਪਿਸਟਲ ਰੱਖ ਕੇ ਨਕਦੀ ਵਾਲਾ ਬੈਗ ਲੈ ਕੇ ਭੱਜ ਗਏ। ਸੂਚਨਾ ਮਿਲਣ ਉਤੇ ਬਲੌਂਗੀ ਥਾਣੇ ਦੇ ਐਸਐਚਓ ਨੇ ਮੌਕੇ ਉਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਛੇਤੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
First published: December 2, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...