Home /News /punjab /

ਲੁਧਿਆਣਾ 'ਚ 8 ਸਾਲਾ ਬੱਚੀ ਦੇ ਨਾਲ ਦਰਿੰਦਗੀ, ਮਹੁੱਲਾ ਵਾਸੀਆਂ ਨੇ ਮੁਲਜ਼ਮ ਨੂੰ ਫੜ ਕੀਤਾ ਪੁਲਿਸ ਦੇ ਹਵਾਲੇ

ਘਟਨਾ ਦਾ ਪੀੜਤ ਪਰਿਵਾਰ ਨੂੰ ਉਸ ਵੇਲੇ ਪਤਾ ਲੱਗਾ ਜਦੋਂ ਬੱਚੀ ਦੇ ਰੋਣ ਦੀਆਂ ਆਵਾਜ਼ ਆਈਆਂ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਸ ਨੇ ਪੀੜਤ ਬੱਚੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਅਤੇ ਪੀੜਤ ਦਾ ਮੈਡੀਕਲ ਕਰਵਾਇਆ ਗਿਆ।

 • Share this:
  ਜਸਵੀਰ ਬਰਾੜ

  ਲੁਧਿਆਣਾ ਉੱਤਰ ਪ੍ਰਦੇਸ਼ ਦੇ ਹਾਥਰਸ ਦੀ ਘਟਨਾ ਨੂੰ ਲੈ ਕੇ ਹਾਲੇ ਦੇਸ਼ ਭਰ ਵਿਚ ਮੁਜ਼ਾਹਰੇ ਚਲ ਰਹੇ ਨੇ ਕਿ ਲੁਧਿਆਣਾ ਦੇ ਵਿੱਚ ਵੀ ਅਜਿਹੀ ਦਰਿੰਦਗੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਰਵਾਸੀ ਵੱਲੋਂ ਗੁਆਂਢ ਚ ਹੀ ਰਹਿਣ ਵਾਲੀ 8 ਸਾਲ ਦੀ ਬੱਚੀ ਦੇ ਨਾਲ ਜਬਰ ਜਿਨਾਹ ਕੀਤਾ ਗਿਆ। ਜਾਣਕਾਰੀ ਮੁਤਾਬਕ ਬੱਚੀ ਨੂੰ ਚਾਕਲੇਟ ਦਾ ਲਾਲਚ ਦੇ ਕੇ ਮੁਲਜ਼ਮ ਨੇ ਇਸ ਪੂਰੀ ਦਰਿੰਦਗੀ ਨੂੰ ਅੰਜਾਮ ਦਿੱਤਾ। ਘਟਨਾ ਦਾ ਪੀੜਤ ਪਰਿਵਾਰ ਨੂੰ ਉਸ ਵੇਲੇ ਪਤਾ ਲੱਗਾ ਜਦੋਂ ਬੱਚੀ ਦੇ ਰੋਣ ਦੀਆਂ ਆਵਾਜ਼ ਆਈਆਂ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਸ ਨੇ ਪੀੜਤ ਬੱਚੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਅਤੇ ਪੀੜਤ ਦਾ ਮੈਡੀਕਲ ਕਰਵਾਇਆ ਗਿਆ।

  ਉਧਰ ਇਲਾਕਾ ਵਾਸੀਆਂ ਨੇ ਆਪ ਹੀ ਮੁਲਜ਼ਮ ਨੂੰ ਲੱਭ ਕੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਏਸੀਪੀ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਲੁਧਿਆਣਾ ਦੀ ਪੁਰਾਣੀ ਸਬਜ਼ੀ ਮੰਡੀ ਇਲਾਕੇ ਦੀ ਹੈ ਜਿੱਥੇ 25 ਸਾਲ ਦੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਇਕ ਪਰਵਾਸੀ ਵੱਲੋਂ ਗੁਆਂਢ ਦੀ ਹੀ 8 ਸਾਲ ਦੀ ਪਰਵਾਸੀ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਅਤੇ ਉਸ ਨਾਲ ਬਲਾਤਕਾਰ ਕੀਤਾ, ਪੁਲੀਸ ਵੱਲੋਂ ਐਫ ਆਈ ਆਰ ਨੰਬਰ 143 ਦੇ ਅਧੀਨ ਮੁਲਜ਼ਮ ਤੇ 342, 376 ਅਤੇ ਆਈ ਪੀ ਸੀ ਪੋਸਕੋ ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
  Published by:Sukhwinder Singh
  First published:

  Tags: Ludhiana, Minor, Punjab Police, Rape

  ਅਗਲੀ ਖਬਰ