ਪਿਆਜ਼ ਦੀਆਂ ਵਧਦੀਆਂ ਕੀਮਤਾਂ ਦੀ ਹੁਣ ਰੁਕਣ ਦੀ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਪਿਆਜ਼ ਦੇ 85 ਟਰੱਕ ਅਫਗਾਨਿਸਤਾਨ ਤੋਂ ਭਾਰਤ ਪਹੁੰਚੇ ਹਨ। ਇਹ ਪਿਆਜ਼ ਅੰਮ੍ਰਿਤਸਰ ਦੀ ਪਿਆਜ਼ ਮੰਡੀ ਤੋਂ ਇਲਾਵਾ ਦਿੱਲੀ ਲਈ ਵੀ ਰਵਾਨਾ ਹੋ ਗਏ ਹਨ। ਵਪਾਰੀਆਂ ਦਾ ਮੰਨਣਾ ਹੈ ਕਿ ਐਮਪੀ ਅਤੇ ਨਾਸਿਕ ਵਿੱਚ ਭਾਰੀ ਬਾਰਸ਼ ਕਾਰਨ ਪਿਆਜ਼ ਖਰਾਬ ਹੋਇਆ ਹੈ, ਜਿਸ ਕਾਰਨ ਇਹ ਮਹਿੰਗਾ ਹੋ ਗਿਆ ਹੈ।
85 ਟਰੱਕ ਅਫਗਾਨਿਸਤਾਨ ਤੋਂ ਭਾਰਤ ਆਏ ਹਨ, ਜਿਨ੍ਹਾਂ ਵਿੱਚੋਂ 15 ਟਰੱਕ ਅੰਮ੍ਰਿਤਸਰ ਅਤੇ ਹੋਰ ਟਰੱਕ ਦਿੱਲੀ ਅਤੇ ਹੋਰ ਮੰਡੀਆਂ ਵਿਚ ਪਹੁੰਚੇਗਾ। ਪਿਆਜ਼ ਦੇ 200 ਟਰੱਕ ਅਜੇ ਹੋਰ ਅਫਗਾਨਿਸਤਾਨ ਤੋਂ ਭਾਰਤ ਪਹੁੰਚਣਗੇ। ਅਫਗਾਨਿਸਤਾਨ ਤੋਂ ਪਿਆਜ਼ ਪਹੁੰਚਣ ਨਾਲ ਪਿਆਜ਼ ਦੀ ਕੀਮਤ ਵਿਚ ਵਾਧਾ ਰੁਕੇਗਾ। ਲੋਕ ਦਾ ਕਹਿਣਾ ਹੈ ਕਿ ਜਦੋਂ ਤੋਂ ਪਿਆਜ਼ ਮਹਿੰਗਾ ਹੋਇਆ ਹੈ, ਉਦੋਂ ਤੋਂ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਗੁਆਂਢੀ ਦੇਸ਼ਾਂ ਨਾਲ ਚੰਗੇ ਸਬੰਧਾਂ ਨਾਲ ਅਜਿਹੀ ਸਮੱਸਿਆ ਤੋਂ ਪੱਕੇ ਤੌਰ ਉਤੇ ਨਿਜਾਤ ਪਾਈ ਜਾ ਸਕਦੀ ਹੈ।
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Onion, Onion price