Home /News /punjab /

LLB ਕਰ ਰਹੀ ਮੁਟਿਆਰ ਨੂੰ ਹਰਾ 8ਵੀਂ ਪਾਸ ਔਰਤ ਬਣੀ ਸਰਪੰਚ

LLB ਕਰ ਰਹੀ ਮੁਟਿਆਰ ਨੂੰ ਹਰਾ 8ਵੀਂ ਪਾਸ ਔਰਤ ਬਣੀ ਸਰਪੰਚ

LLB ਕਰ ਰਹੀ ਮੁਟਿਆਰ ਨੂੰ ਹਰਾ 8ਵੀਂ ਪਾਸ ਔਰਤ ਬਣੀ ਸਰਪੰਚ

LLB ਕਰ ਰਹੀ ਮੁਟਿਆਰ ਨੂੰ ਹਰਾ 8ਵੀਂ ਪਾਸ ਔਰਤ ਬਣੀ ਸਰਪੰਚ

 • Share this:
  ਮੀਡੀਆ ਦੀ ਸੁਰਖੀਆਂ ਬਣੀ ਜਲੰਧਰ ਦੇ ਪਿੰਡ ਸੱਤੋਵਾਲੀ ਦੀ ਕਾਨੂੰਨ ਦੀ ਪੜਾਈ ਕਰ ਰਹੀ ਇੰਦਰਪ੍ਰੀਤ ਕੌਰ ਆਖਿਰ ਪੰਚਾਇਤੀ ਚੋਣਾਂ ਵਿੱਚ ਹਾਰ ਗਈ। ਸਰਪੰਚੀ ਲਈ ਉਸਦਾ ਮੁਕਾਬਲਾ ਅੱਠਵੀ ਪਾਸ ਜੋਤੀ ਨਾਲ ਸੀ। ਐੱਲ. ਐੱਲ. ਬੀ. ਕਰ ਰਹੀ 21 ਸਾਲਾ ਕੁੜੀ ਇੰਦਰਪ੍ਰੀਤ ਕੌਰ ਨੂੰ 8ਵੀਂ ਪਾਸ ਬੀਬੀ ਜੋਤੀ ਨੇ  ਹਰਾ ਦਿੱਤਾ ਹੈ।

  ਸੱਤੋਵਾਲੀ ਛੋਟਾ ਜਿਹਾ ਪਿੰਡ ਹੈ, ਜਿਸ 'ਚ 60 ਘਰ ਤੇ 253 ਵੋਟਾਂ ਹਨ। ਇਹ ਪਿੰਡ ਚਰਚਾ ਪੰਚਾਇਤੀ ਚੋਣਾਂ ਦੌਰਾਨ ਇਸ ਕਰਕੇ ਰਿਹਾ ਕਿਉਂਕਿ ਫੌਜੀਆਂ ਦੇ ਘਰ ਦੀ ਐੱਲ. ਐੱਲ. ਬੀ. ਕਰ ਰਹੀ ਕੁੜੀ ਸਰਪੰਚ ਬਣ ਕੇ ਭ੍ਰਿਸ਼ਟਾਚਾਰ ਖਿਲਾਫ ਆਵਾਜ਼ ਬੁਲੰਦ ਕਰਨਾ ਚਾਹੁੰਦੀ ਸੀ।

  ਇੰਦਰਪ੍ਰੀਤ ਐੱਲ. ਐੱਲ. ਬੀ. ਦੇ ਆਖਰੀ ਸਾਲ ਦੀ ਪੜਾਈ ਕਰ ਰਹੀ ਹੈ। ਇੰਦਰਪ੍ਰੀਤ ਆਪਣੇ ਪਿੰਡ ਦੀ ਸਰਪੰਚ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ ਪਰ 8ਵੀਂ ਪਾਸ ਮਹਿਲਾ ਜੋਤੀ ਉਸ ਨੂੰ ਹਰਾ ਕੇ ਪਿੰਡ ਦੀ ਸਰਪੰਚ ਬਣ ਗਈ।

  ਜਿੱਤ ਤੋਂ ਬਾਅਦ ਜੋਤੀ ਦੇ ਪਤੀ ਹਰਜਿੰਦਰਪਾਲ ਦਾ ਕਹਿਣਾ ਹੈ ਕਿ ਸਾਰਾ ਪਿੰਡ ਉਨ੍ਹਾਂ ਦੇ ਨਾਲ ਹੈ। ਇਸ ਲਈ ਉਨ੍ਹਾਂ ਨੇ ਇਹ ਚੋਣ ਜਿੱਤੀ। ਉਨ੍ਹਾਂ ਕਿਹਾ ਕਿ ਪਿੰਡ ਦੇ  ਜਿਹੜੇ ਵੀ ਕੰਮ ਬਾਕੀ ਹਨ, ਉਨ੍ਹਾਂ ਨੂੰ ਉਹ ਪੂਰਾ ਕਰਵਾਉਣਗੇ।
  First published:

  Tags: Panchayat polls, Student

  ਅਗਲੀ ਖਬਰ