Home /News /punjab /

ਮੋਗਾ ਦੇ 9 ਅਜਾਦ ਕੌਂਸ਼ਲਰ ਕਾਂਗਰਸ ਪਾਰਟੀ ਵਿਚ ਸ਼ਾਮਿਲ

ਮੋਗਾ ਦੇ 9 ਅਜਾਦ ਕੌਂਸ਼ਲਰ ਕਾਂਗਰਸ ਪਾਰਟੀ ਵਿਚ ਸ਼ਾਮਿਲ

ਮੋਗਾ ਦੇ 9 ਅਜਾਦ ਕੌਂਸ਼ਲਰ ਕਾਂਗਰਸ ਪਾਰਟੀ ਵਿਚ ਸ਼ਾਮਿਲ

ਮੋਗਾ ਦੇ 9 ਅਜਾਦ ਕੌਂਸ਼ਲਰ ਕਾਂਗਰਸ ਪਾਰਟੀ ਵਿਚ ਸ਼ਾਮਿਲ

 ਸੂਬਾ ਕਾਂਗਰਸ ਪ੍ਰਧਾਨ ਨੇ ਪਾਰਟੀ ਵਿਚ ਕਿਹਾ ਜੀ ਆਇਆਂ ਨੂੰ

 • Share this:
  ਚੰਡੀਗੜ : ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਹੱਕ ਵਿਚ ਲੋਕਾਂ ਵੱਲੋਂ ਦਿੱਤੇ ਫਤਵੇ ਤੋਂ ਬਾਅਦ ਪਾਰਟੀ ਨਾਲ ਅਜਾਦ ਕੌਂਸਲਰ ਵੀ ਜੁੜਨ ਲੱਗੇ ਹਨ। ਅੱਜ ਇੱਥੇ ਮੋਗਾ ਨਗਰ ਨਿਗਮ ਨਾਲ ਸਬੰਧਤ 9, ਪਠਾਨਕੋਟ ਦਾ ਇਕ  ਅਤੇ ਸੁਜਾਨਪੁਰ ਨਗਰ ਕੌਂਸਲ ਨਾਲ ਸਬੰਧਤ 2 ਅਜਾਦ ਕੌਂਸਲਰ ਸੂਬਾ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਦੀ ਹਾਜਰੀ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ।

  ਇਸ ਮੌਕੇ ਸ੍ਰੀ ਸੁਨੀਲ ਜਾਖੜ ਨੇ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਦਾ ਸਵਾਗਤ ਕੀਤਾ। ਉਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ਦੀਆਂ ਨੀਤੀਆਂ ਦਾ ਵੋਟ ਰਾਹੀਂ ਸਮਰੱਥਨ ਕੀਤਾ ਹੈ ਅਤੇ ਪਾਰਟੀ ਦੀਆਂ ਵਿਕਾਸ ਪੱਖੀ ਅਤੇ ਸੂਬੇ ਦੇ ਅਮਨ ਭਾਈਚਾਰੇ ਲਈ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਹ ਕੌਂਸਲਰ ਪਾਰਟੀ ਵਿਚ ਆਏ ਹਨ।  ਇਸ ਮੌਕੇ ਮੋਗਾ ਨਗਰ ਨਿਗਮ ਦੇ ਜੋ ਕੌਂਸਲਰ ਕਾਂਗਰਸ ਵਿਚ ਸ਼ਾਮਿਲ ਹੋਏ ਹਨ ਉਨਾਂ ਦੇ ਨਾਂਅ ਨਿਮਨ ਅਨੁਸਾਰ ਹਨ: ਜਸਪ੍ਰੀਤ ਸਿੰਘ ਵਿੱਕੀ, ਗੁਰਪ੍ਰੀਤ ਸਿੰਘ ਸੱਚਦੇਵਾ, ਪ੍ਰਵੀਨ ਮੱਕੜ, ਬੂਟਾ ਸਿੰਘ, ਸੁਖਵਿੰਦਰ ਕੌਰ, ਰੀਮਾ ਸੂਦ, ਤੀਰਥ ਰਾਮ, ਪਾਇਲ, ਸੁਰਿੰਦਰ ਸਿੰਘ। ਇਸੇ ਤਰਾਂ ਪਠਾਨਕੋਟ ਜ਼ਿਲੇ ਨਾਲ ਸਬੰਧਤ ਸੁਜਾਨਪੁਰ ਨਗਰ ਕੌਂਸਲ ਦੇ ਜੋ ਕੌਂਸਲਰ ਕਾਂਗਰਸ ਵਿਚ ਸ਼ਾਮਿਲ ਹੋੋਏ ਹਨ ਉਨਾਂ ਦੇ ਨਾਂਅ ਹਨ: ਸੁਰਿੰਦਰ ਮਨਹਾਸ, ਤਰਸੇਮ ਮੱਕੜ। ਇਸ ਤੋਂ ਬਿਨਾਂ ਪਠਾਨਕੋਟ ਨਗਰ ਨਿਗਮ ਦੇ ਕੌਂਸਲਰ ਬਲਜੀਤ ਸਿੰਘ ਟਿੰਕੂ ਵੀ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ।

  ਇਸ ਮੌਕੇ ਫੂਡ ਅਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸੂ, ਮੋਗਾ ਦੇ ਵਿਧਾਇਕ ਸ੍ਰੀ ਹਰਜੋਤ ਕਮਲ, ਪਠਾਨਕੋਟ ਦੇ ਜ਼ਿਲਾ ਪ੍ਰਧਾਨ ਸ੍ਰੀ ਸੰਜੀਵ ਬੈਂਸ ਵੀ ਹਾਜਰ ਸਨ।
  Published by:Ashish Sharma
  First published:

  Tags: Moga, Sunil Jakhar

  ਅਗਲੀ ਖਬਰ