ਬਠਿੰਡਾ ਦੇ ਗੋਨਿਆਣਾ ਫਾਇਨਾਸ਼ ਕੰਪਨੀ ਦੇ ਮੁਲਾਜ਼ਮ ਤੋਂ 9 ਲੱਖ 82 ਹਜ਼ਾਰ ਰੁਪਏ ਖੋਹੇ

News18 Punjabi | News18 Punjab
Updated: July 5, 2021, 7:16 PM IST
share image
ਬਠਿੰਡਾ ਦੇ ਗੋਨਿਆਣਾ ਫਾਇਨਾਸ਼ ਕੰਪਨੀ ਦੇ ਮੁਲਾਜ਼ਮ ਤੋਂ 9 ਲੱਖ 82 ਹਜ਼ਾਰ ਰੁਪਏ ਖੋਹੇ
ਬਠਿੰਡਾ ਦੇ ਗੋਨਿਆਣਾ ਫਾਇਨਾਸ਼ ਕੰਪਨੀ ਦੇ ਮੁਲਾਜ਼ਮ ਤੋਂ 9 ਲੱਖ 82 ਹਜ਼ਾਰ ਰੁਪਏ ਖੋਹੇ

  • Share this:
  • Facebook share img
  • Twitter share img
  • Linkedin share img
Suraj Bhan

ਬਠਿੰਡਾ ਵਿਚ ਇਨ੍ਹੀਂ ਦਿਨੀਂ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਹਨ। ਬਠਿੰਡਾ ਦੇ ਗੋਨਿਆਣਾ ਬੱਸ ਅੱਡੇ ਦੇ ਨਜਦੀਕ ਗੁਰਾ ਹੱਡੀਆਂ ਦੇ ਹਸਪਤਾਲ ਉੱਤੇ ਦੂਸਰੀ ਮੰਜ਼ਿਲ ’ਤੇ ਬਣੀ ਇਕ ਫਾਇਨਾਸ ਕੰਪਨੀ ਦੇ ਮੁਲਾਜ਼ਮ ਤੋਂ ਦਿਨ ਦਿਹਾੜੇ 9 ਲੱਖ 82 ਹਜ਼ਾਰ ਰੁਪਏ ਖੋਹੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਅਨੁਸਾਰ ਉਕਤ  ਫਾਇਨਾਸ਼ ਕੰਪਨੀ ਦਾ ਮੁਲਾਜ਼ਮ ਕੁਲਵਿੰਦਰ ਸਿੰਘ ਪੁੱਤਰ ਜਗਦੇਵ ਸਿੰਘ ਪੈਸਿਆਂ ਵਾਲਾ ਬੈਗ ਲੈ ਕੇ ਅਰਬਨ ਫਾਇਨਾਸ ਕੰਪਨੀ (ਗੁਰਾ ਹੱਡੀਆਂ ਵਾਲੇ ਦਾ ਹਸਪਤਾਲ ਦੀ ਦੂਸਰੀ ਮੰਜ਼ਿਲ) ਵਿਚੋਂ ਜਾ ਰਿਹਾ ਸੀ।
ਫਾਇਨਾਸ਼ ਕੰਪਨੀ ਤੋਂ ਕੁਝ ਹੀ ਦੂਰੀ ’ਤੇ ਪਹਿਲਾਂ ਤੋਂ ਹੀ ਤਾਕ ਵਿਚ ਖੜ੍ਹੇ ਮੋਟਰਸਾਇਕਲ ਸਵਾਰ ਦੋ ਅਣਪਛਾਤੇ ਨੌਜਵਾਨ ਜਿਨ੍ਹਾਂ ਕੋਲ ਮਾਰੂ ਹਥਿਆਰ ਵੀ ਸਨ, ਉਕਤ  ਮੁਲਾਜ਼ਮ ਤੋਂ 9 ਲੱਖ 82 ਹਜ਼ਾਰ ਰੁਪਏ ਦੀ ਨਗਦੀ ਵਾਲਾ ਬੈਗ ਖੋਹ ਕੇ ਮੋਟਰਸਾਇਕਲ ’ਤੇ ਫਰਾਰ ਹੋ ਗਏ।

ਸੂਚਨਾ ਮਿਲਣ ’ਤੇ ਥਾਣਾ ਨੇਹੀਆਂ ਵਾਲਾ ਦੀ ਪੁਲਿਸ ਦੇ ਮੁਖੀ ਬੂਟਾ ਸਿੰਘ ਅਤੇ ਹਲਕਾ ਭੁੱਚੋ ਦੇ ਡੀ.ਐਸ.ਪੀ ਅਸ਼ੋਕ ਸ਼ਰਮਾ ਵੀ ਪਹੁੰਚ ਗਏ। ਪੁਲਿਸ ਦੁਆਰਾ ਨਜਦੀਕੀ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਬਰੀਕੀ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰ ਅਜੇ ਤੱਕ ਪੁਲਿਸ ਦੇ ਹੱਥ ਖਾਲੀ ਹਨ।
Published by: Gurwinder Singh
First published: July 5, 2021, 7:15 PM IST
ਹੋਰ ਪੜ੍ਹੋ
ਅਗਲੀ ਖ਼ਬਰ