ਆਰਮੀ ਦੇ ਟਰੱਕ ਨੇ 20 ਸਾਲਾ ਨੌਜਵਾਨ ਨੂੰ ਬੁਰੀ ਤਰ੍ਹਾਂ ਬੁਰੀ ਤਰ੍ਹਾਂ ਦਰੜਿਆ, ਮੌਕੇ 'ਤੇ ਹੋਈ ਮੌਤ

News18 Punjabi | News18 Punjab
Updated: October 14, 2020, 12:27 PM IST
share image
ਆਰਮੀ ਦੇ ਟਰੱਕ ਨੇ 20 ਸਾਲਾ ਨੌਜਵਾਨ ਨੂੰ ਬੁਰੀ ਤਰ੍ਹਾਂ ਬੁਰੀ ਤਰ੍ਹਾਂ ਦਰੜਿਆ, ਮੌਕੇ 'ਤੇ ਹੋਈ ਮੌਤ
ਆਰਮੀ ਦੇ ਟਰੱਕ ਨੇ 20 ਸਾਲਾ ਯੁਵਕ ਨੂੰ ਬੁਰੀ ਤਰ੍ਹਾਂ ਬੁਰੀ ਤਰ੍ਹਾਂ ਦਰੜਿਆ, ਮੌਕੇ 'ਤੇ ਹੋਈ ਮੌਤ

ਅੰਮ੍ਰਿਤਸਰ ਦੇ ਖੰਡਵਾਲਾ ਸਥਿਤ ਡੇਅਰੀ ਦੇ ਸਾਹਮਣੇ ਛੇਹਰਟਾ ਵਾਲੀ ਸਾਈਡ ਤੋਂ ਆ ਰਹੇ ਇਕ ਤੇਜ਼ ਰਫ਼ਤਾਰ ਟਰੱਕ ਵੱਲੋਂ 21 ਸਾਲਾ ਨੌਜਵਾਨ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਗਿਆ।

  • Share this:
  • Facebook share img
  • Twitter share img
  • Linkedin share img
ਅੰਮ੍ਰਿਤਸਰ(ਅਮਿਤ ਸ਼ਰਮਾ) : ਥਾਣਾ ਝਬਾਲ ਦੇ ਅਧੀਨ ਆਉਦੇ ਪਿੰਡ ਕੋਟ ਧਰਮ ਚੰਦ ਦੇ ਰਹਿਣ ਵਾਲੇ 20 ਸਾਲਾ ਨੌਜਵਾਨ ਦੀ ਅੰਮ੍ਰਿਤਸਰ ਦੇ ਖੰਡਵਾਲਾ ਇਲਾਕੇ ਵਿਚ ਸੜਕ ਹਾਦਸੇ ਦੌਰਾਨ ਆਰਮੀ ਦੇ ਟਰੱਕ ਨਾਲ ਟੱਕਰ ਹੋਣ ਕਾਰਨ ਮੌਤ ਹੋ ਗਈ ਹੈ। ਇਹ ਨੌਜਵਾਨ "ਸਵੀਗੀ" ਕੰਪਨੀ ਵਿਚ ਕੰਮ ਕਰਦਾ ਸੀ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਹਿਚਾਣ ਪ੍ਰਭਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਧਰਮਕੋਟ ਝਬਾਲ ਵਜੋਂ ਹੋਈ ਹੈ। ਜੋ ਕਿ ਸਵਿਗੀ ਕੰਪਨੀ 'ਚ ਬਤੌਰ ਡਲਿਵਰੀ ਮੈਨ ਵਜੋਂ ਕੰਮ ਕਰਦਾ ਸੀ ਅਤੇ ਉਹ ਆਪਣੇ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਛੇਹਰਟਾ ਤੋਂ ਖੰਡਵਾਲਾ ਸਥਿਤ ਢਾਬੇ ਨੂੰ ਜਾ ਰਿਹਾ ਸੀ ਕਿ ਪਿੱਛੋਂ ਆਉਂਦੇ ਹੋਏ ਇਕ ਤੇਜ਼ ਰਫ਼ਤਾਰ ਟਰੱਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ।

ਇਸ ਸੰਬੰਧੀ ਜਾਣਕਾਰੀ  ਦਿੰਦਿਆ ਥਾਣਾ ਛੇਹਰਟਾ ਦੀ ਐਸ ਐਚ ਉ ਰਾਜਵਿੰਦਰ ਕੋਰ ਨੇ ਦਸਿਆ ਕਿ ਇਸ ਸੰਬਧੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ ਇਸ ਦੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰ ਕੇ ਇਤਲਾਹ ਕਰ ਦਿਤੀ ਗਈ ਹੈ। ਜੋ ਵੀ ਬਣਦੀ ਕਾਰਵਾਈ ਹੈ ਕੀਤੀ ਜਾਵੇਗੀ ।
Published by: Sukhwinder Singh
First published: October 14, 2020, 8:13 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading