Home /News /punjab /

ਸੜਕ ਹਾਦਸੇ 'ਚ 22 ਸਾਲਾ ਕੁੜੀ ਦੀ ਮੌਤ,ਪਿਤਾ ਅਤੇ ਚਚੇਰੀ ਭੈਣ ਗੰਭੀਰ ਜ਼ਖਮੀ

ਸੜਕ ਹਾਦਸੇ 'ਚ 22 ਸਾਲਾ ਕੁੜੀ ਦੀ ਮੌਤ,ਪਿਤਾ ਅਤੇ ਚਚੇਰੀ ਭੈਣ ਗੰਭੀਰ ਜ਼ਖਮੀ

ਸੜਕ ਹਾਦਸੇ 'ਚ ਕੁੜੀ ਦੀ ਮੌਤ,ਪਿਤਾ ਅਤੇ ਭੈਣ ਜ਼ਖਮੀ

ਸੜਕ ਹਾਦਸੇ 'ਚ ਕੁੜੀ ਦੀ ਮੌਤ,ਪਿਤਾ ਅਤੇ ਭੈਣ ਜ਼ਖਮੀ

ਸੜਕ ਹਾਦਸੇ 'ਚ ਮ੍ਰਿਤਕ ਕੁੜੀ ਦੇ ਪਿਤਾ ਅਤੇ ਚਚੇਰੀ ਭੈਣ ਗੰਭੀਰ ਜ਼ਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇਨੋਵਾ ਸਵਾਰ ਦੀ ਗਲਤੀ ਕਾਰਨ ਵਾਪਰਿਆ, ਦਰਅਸਲ ਅਚਾਨਕ ਇਨੋਵਾ ਗੱਡੀ ਵਿੱਚ ਬੈਠੇ ਸ਼ਖਸ ਨੇ ਗੱਡੀ ਦਾ ਦਾ ਦਰਵਾਜ਼ਾ ਖੋਲ੍ਹ ਦਿੱਤਾ, ਜਿਸ ਕਾਰਨ ਪਿੱਛੇ ਤੋਂ ਆ ਰਹੇ ਮੋਟਰਸਾਈਕਲ ਸਵਾਰ ਇਸ ਨਾਲ ਟਕਰਾ ਕੇ ਸੜਕ 'ਤੇ ਡਿੱਗ ਗਏ।

ਹੋਰ ਪੜ੍ਹੋ ...
  • Last Updated :
  • Share this:

ਬਠਿੰਡਾ ਦੇ ਪਰਸਰਾਮ ਨਗਰ 'ਚ ਸ਼ਨੀਵਾਰ ਸਵੇਰੇ ਇੱਕ ਸੜਕ ਹਾਦਸੇ 'ਚ 22 ਸਾਲਾ ਕੁੜੀ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋਣ ਦਾ ਮਾਮਲਾ ਸਾਹਮਣੇ ਅਇਆ ਹੈ। ਹਾਲਾਂਕਿ ਸੜਕ ਹਾਦਸੇ 'ਚ ਮ੍ਰਿਤਕ ਕੁੜੀ ਦੇ ਪਿਤਾ ਅਤੇ ਚਚੇਰੀ ਭੈਣ ਗੰਭੀਰ ਜ਼ਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇਨੋਵਾ ਸਵਾਰ ਦੀ ਗਲਤੀ ਕਾਰਨ ਵਾਪਰਿਆ, ਦਰਅਸਲ ਅਚਾਨਕ ਇਨੋਵਾ ਗੱਡੀ ਵਿੱਚ ਬੈਠੇ ਸ਼ਖਸ ਨੇ ਗੱਡੀ ਦਾ ਦਾ ਦਰਵਾਜ਼ਾ ਖੋਲ੍ਹ ਦਿੱਤਾ, ਜਿਸ ਕਾਰਨ ਪਿੱਛੇ ਤੋਂ ਆ ਰਹੇ ਮੋਟਰਸਾਈਕਲ ਸਵਾਰ ਇਸ ਨਾਲ ਟਕਰਾ ਕੇ ਸੜਕ 'ਤੇ ਡਿੱਗ ਗਏ।

ਜਦੋਂ ਉਹ ਸੜਕ ਉੱਤੇ ਡਿੱਗੇ ਤਾਂ ਇਸ ਦੌਰਾਨ ਸੜਕ ਤੋਂ ਲੰਘ ਰਹੇ ਇੱਕ ਟਰੈਕਟਰ ਨੇ 22 ਸਾਲਾ ਜੋਤੀ ਮਿਸ਼ਰਾ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਪਿਤਾ ਸ਼ਾਮ ਦੱਤ ਮਿਸ਼ਰਾ ਤੇ ਚਚੇਰੀ ਭੈਣ ਨਿਸ਼ਾ ਮਿਸ਼ਰਾ ਵਾਸੀ ਜੇਗੀ ਨਗਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਦੋਵਾਂ ਜ਼ਖ਼ਮੀਆਂ ਨੂੰ ਸਹਾਰਾ ਜਨਸੇਵਾ ਟੀਮ ਦੀ ਮਦਦ ਨਾਲ ਇਲਾਜ ਲਈ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਦੂਜੇ ਪਾਸੇ ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਿਸ ਥਾਣਾ ਕੈਨਾਲ ਕਾਲੋਨੀ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਤੇ ਮ੍ਰਿਤਕ ਲੜਕੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਕੈਨਾਲ ਕਾਲੋਨੀ ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਇਨੋਵਾ ਚਾਲਕ ਨੂੰ ਨਾਮਜ਼ਦ ਕਰਦਿਆਂ ਅਣਪਛਾਤੇ ਟਰੈਕਟਰ ਚਾਲਕ ਸਮੇਤ ਕੁੱਲ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਮਿਲੀ ਜਾਣਕਾਰੀ ਦੇ ਮੁਤਾਬਕ ਮ੍ਰਿਤਕ ਕੁੜੀ ਦੀ ਨਵੀਂ ਨੌਕਰੀ ਲੱਗੀ ਸੀ ਅਤੇ ਉਹ ਆਪਣੇ ਕੰਮ 'ਤੇ ਪਹਿਲੇ ਹੀ ਦਿਨ ਜਾ ਰਹੀ ਸੀ ਪਰ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਉਸ ਦੀ ਮੌਤ ਹੋ ਗਈ ।

Published by:Shiv Kumar
First published:

Tags: Bathinda news, Death, Police, Road accident