
Murder in sangrur-ਮ੍ਰਿਤਕ ਦੇ ਪਰਿਵਾਰ ਮੈਂਬਰ।
ਸੰਗਰੂਰ : ਸ਼ਹਿਰ ਦੀ ਘੁਮਿਆਰ ਬਸਤੀ ਵਿਖੇ ਬੀਤੀ ਰਾਤ 22 ਸਾਲਾ ਕਮਲਦੀਪ ਕੁਮਾਰ ਨੌਜਵਾਨ ਦਾ ਉਸ ਦੇ ਘਰ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ 'ਚ ਕਾਨੂੰਨ ਵਿਵਸਥਾ 'ਤੇ ਸਵਾਲ ਉੱਠਣ ਲੱਗੇ ਹਨ।
ਕਮਲਦੀਪ ਬੀਤੀ ਰਾਤ ਘਰ ਦੇ ਬਾਹਰ ਸੈਰ ਕਰਨ ਗਿਆ ਸੀ। ਨੌਜਵਾਨ ਹਮਲਾਵਰਾਂ ਨੇ ਖੁਦ ਹੀ ਉਸ ਨੂੰ ਆਪਣੇ ਘਰ ਬੁਲਾਇਆ ਸੀ ਅਤੇ ਸਿਰ 'ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ | ਉਸਨੂੰ ਨਾਲ ਲੱਗਦੇ ਮਕਾਨ ਦੀ ਛੱਤ ਤੋਂ ਚਾਰ ਹਮਲਾਵਰਾਂ ਨੇ ਸਿਰ 'ਤੇ ਮਾਰੀ ਗੋਲੀ ਮਾਰੀ।
ਰਾਤ ਕਰੀਬ 2 ਵਜੇ ਹਮਲਾਵਰਾਂ ਵੱਲੋਂ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਕਿ ਤੁਹਾਡੇ ਲੜਕੇ ਦੀ ਘਰ ਦੀ ਛੱਤ ਉੱਤੇ ਗੋਲੀ ਲੱਗਣ ਨਾਲ ਮੌਤ ਹੋ ਸਕਦੀ ਹੈ। ਚਾਰ ਹਮਲਾਵਰਾਂ ਵਿੱਚੋਂ ਇੱਕ ਨੂੰ ਪੁਲਿਸ ਨੇ ਫੜ ਲਿਆ ਹੈ ਅਤੇ ਤਿੰਨ ਹਮਲਾਵਰ ਅਜੇ ਵੀ ਹਥਿਆਰਾਂ ਸਮੇਤ ਫਰਾਰ ਹਨ।
ਪੁਲਿਸ ਮੁਤਾਬਕ ਇਹ ਹਥਿਆਰ ਨਜਾਇਜ਼ ਹੋ ਸਕਦਾ ਹੈ, ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਸੰਗਰੂਰ ਦੇ ਘੁਮਿਆਰ ਬਸਤੀ ਦੀ 11 ਮਈ ਨੂੰ ਵਾਪਰੀ ਘਟਨਾ ਨਾਲ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਅਜੇ ਤੱਕ ਕਿਸੇ ਨੂੰ ਕਤਲ ਕਰਨ ਦੀ ਰੰਜਿਸ਼ ਦਾ ਪਤਾ ਨਹੀਂ ਲੱਗਾ, ਮ੍ਰਿਤਕਾ ਦੇ ਪਿਤਾ ਇਨਸਾਫ ਦੀ ਮੰਗ ਕਰ ਰਹੇ ਹਨ। ਪੁਲਿਸ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।