Home /News /punjab /

ਕਰਜ਼ੇ ਦੀ ਪੰਡ ਤੋਂ ਪਰੇਸ਼ਾਨ ਨੌਜਵਾਨ ਕਿਸਾਨ ਨੇ ਸਿਰ ਦੇ ਪਰਨੇ ਨਾਲ ਫਾਹਾ ਲੈ ਕੀਤੀ ਖੁਦਕੁਸ਼ੀ

ਕਰਜ਼ੇ ਦੀ ਪੰਡ ਤੋਂ ਪਰੇਸ਼ਾਨ ਨੌਜਵਾਨ ਕਿਸਾਨ ਨੇ ਸਿਰ ਦੇ ਪਰਨੇ ਨਾਲ ਫਾਹਾ ਲੈ ਕੀਤੀ ਖੁਦਕੁਸ਼ੀ

ਸਿਵਲ ਹਸਪਤਾਲ ਮਲੋਟ ਵਿਖੇ ਪੋਸ ਮਾਰਟਮ ਕਰਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।

ਸਿਵਲ ਹਸਪਤਾਲ ਮਲੋਟ ਵਿਖੇ ਪੋਸ ਮਾਰਟਮ ਕਰਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।

ਅੱਜ ਸਵੇਰੇ ਉਸਨੇ ਖੇਤ ਜਾ ਕੇ ਸਿਰ ’ਤੇ ਬੰਨ੍ਹੇ ਪਰਨੇ ਨਾਲ ਫਾਹਾ ਲੈ ਲਿਆ ਅਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਇਕ 13 ਸਾਲ ਦਾ ਲੜਕਾ ਛੱਡ ਗਿਅ ਹੈ।

 • Share this:
  ਸ੍ਰੀ ਮੁਕਤਸਰ ਸਾਹਿਬ  ਦੇ ਪਿੰਡ ਸੰਮੇਵਾਲੀ ਵਿਖੇ ਇਕ 35 ਸਾਲਾ ਕਿਸਾਨ ਨੇ ਕਰਜ਼ੇ ਤੋਂ ਦੁਖੀ ਹੋ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਕਿਸਾਨ ਗੁਰਜੀਤ ਸਿੰਘ ਦੇ ਪਿੰਡ ਵਾਸੀ ਸਿਮਨਦੀਪ ਸਿੰਘ ਨੇ ਦੱਸਿਆ ਕਿ ਉਸਦੇ  ਕੋਲ ਢਾਈ ਤਿੰਨ ਏਕੜ ਜ਼ਮੀਨ ਸੀ ਅਤੇ 7 ਲੱਖ ਤੋਂ ਵੱਧ ਪੀ. ਐੱਨ. ਬੀ. ਅਤੇ ਐੱਚ. ਡੀ. ਐੱਫ਼. ਸੀ ਬੈਂਕ ਦਾ ਕਰਜ਼ਾ ਸੀ। ਕਰਜ਼ੇ ਦੀਆਂ ਕਿਸ਼ਤਾਂ ਨਾ ਦੇ ਸਕਣ ਕਰਕੇ ਬੈਂਕ ਵਾਲੇ ਉਸਦੇ ਘਰ ਗੇੜੇ ਮਾਰਦੇ ਸਨ ਜਿਸ ਕਰਕੇ ਉਹ ਪ੍ਰੇਸ਼ਾਨ ਰਹਿੰਦਾ ਸੀ।

  ਅੱਜ ਸਵੇਰੇ ਉਸਨੇ ਖੇਤ ਜਾ ਕੇ ਸਿਰ ’ਤੇ ਬੰਨ੍ਹੇ ਪਰਨੇ ਨਾਲ ਫਾਹਾ ਲੈ ਲਿਆ ਅਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਇਕ 13 ਸਾਲ ਦਾ ਲੜਕਾ ਛੱਡ ਗਿਅ ਹੈ। ਲੱਖੇਵਾਲੀ ਥਾਣਾ ਦੀ ਪੁਲਸ ਨੇ ਮ੍ਰਿਤਕ ਦੀ ਪਤਨੀ ਜਸਪ੍ਰੀਤ ਕੌਰ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸਿਵਲ ਹਸਪਤਾਲ ਮਲੋਟ ਵਿਖੇ ਪੋਸ ਮਾਰਟਮ ਕਰਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
  Published by:Sukhwinder Singh
  First published:

  Tags: Farmer suicide

  ਅਗਲੀ ਖਬਰ