ਅੰਮ੍ਰਿਤਸਰ 'ਚ 7 ਸਾਲ ਦੀ ਬੱਚੀ ਨਾਲ 45 ਸਾਲ ਦੇ ਵਿਅਕਤੀ ਨੇ ਕੀਤਾ ਕੁਕਰਮ, ਮੁਲਜ਼ਮ ਗ੍ਰਿਫ਼ਤਾਰ

rape case-ਪੁਲਿਸ ਅਨੁਸਾਰ ਪੀੜਤ ਲੜਕੀ ਦਾ ਪਰਿਵਾਰ ਮੁਜ਼ੱਫਰਨਗਰ ਦਾ ਵਸਨੀਕ ਹੈ ਅਤੇ ਅੰਮ੍ਰਿਤਸਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਪੁਲਿਸ ਨੇ ਦੱਸਿਆ ਕਿ ਬੱਚੀ ਨਾਲ ਗੁਆਂਢ 'ਚ ਰਹਿਣ ਵਾਲੇ ਇਕ ਵਿਅਕਤੀ ਨੇ ਬਲਾਤਕਾਰ ਕੀਤਾ ਸੀ, ਜਿਸ ਤੋਂ ਬਾਅਦ ਲੜਕੀ ਨੂੰ ਮੈਡੀਕਲ ਲਈ ਭੇਜ ਦਿੱਤਾ ਗਿਆ ਹੈ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਅੰਮ੍ਰਿਤਸਰ 'ਚ 7 ਸਾਲ ਦੀ ਬੱਚੀ ਨਾਲ 45 ਸਾਲ ਦੇ ਵਿਅਕਤੀ ਨੇ ਕੀਤਾ ਕੁਕਰਮ, ਮੁਲਜ਼ਮ ਗ੍ਰਿਫ਼ਤਾਰ

  • Share this:
    ਅੰਮ੍ਰਿਤਸਰ 'ਚ 7 ਸਾਲ ਦੀ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਗੁਆਂਢ 'ਚ ਰਹਿਣ ਵਾਲੇ 45 ਸਾਲਾ ਵਿਅਕਤੀ ਨੇ ਇਸ ਕੁਕਰਮ ਨੂੰ ਅੰਜਾਮ ਦਿੱਤਾ। ਬੱਚੀ ਦੀ ਮਾਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ। ਇਹ ਘਟਨਾ ਅੰਮ੍ਰਿਤਸਰ ਦੇ 88 ਫੁੱਟ ਰੋਡ ਇਲਾਕੇ ਦੀ ਹੈ। ਮਾਂ ਨੇ ਮੌਕੇ 'ਤੇ ਹੀ ਲੜਕੀ ਨਾਲ ਜ਼ਬਰ ਜਨਹਾ ਕਰਦੇ ਹੋਏ ਵਿਅਕਤੀ ਨੂੰ ਫੜ ਲਿਆ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।

    ਪੁਲਿਸ ਅਨੁਸਾਰ ਪੀੜਤ ਲੜਕੀ ਦਾ ਪਰਿਵਾਰ ਮੁਜ਼ੱਫਰਨਗਰ ਦਾ ਵਸਨੀਕ ਹੈ ਅਤੇ ਅੰਮ੍ਰਿਤਸਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਪੁਲਿਸ ਨੇ ਦੱਸਿਆ ਕਿ ਬੱਚੀ ਨਾਲ ਗੁਆਂਢ 'ਚ ਰਹਿਣ ਵਾਲੇ ਇਕ ਵਿਅਕਤੀ ਨੇ ਬਲਾਤਕਾਰ ਕੀਤਾ ਸੀ, ਜਿਸ ਤੋਂ ਬਾਅਦ ਲੜਕੀ ਨੂੰ ਮੈਡੀਕਲ ਲਈ ਭੇਜ ਦਿੱਤਾ ਗਿਆ ਹੈ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
    Published by:Sukhwinder Singh
    First published: