Home /News /punjab /

ਮੂਸੇਵਾਲਾ ਕਤਲਕਾਂਡ: ਹਮਲੇ ਦੌਰਾਨ ਥਾਰ 'ਚ ਮੌਜੂਦ ਮੂਸੇਵਾਲਾ ਦੇ ਜ਼ਖ਼ਮੀ ਦੋਸਤ ਗੁਰਵਿੰਦਰ ਦਾ ਵੱਡਾ ਬਿਆਨ

ਮੂਸੇਵਾਲਾ ਕਤਲਕਾਂਡ: ਹਮਲੇ ਦੌਰਾਨ ਥਾਰ 'ਚ ਮੌਜੂਦ ਮੂਸੇਵਾਲਾ ਦੇ ਜ਼ਖ਼ਮੀ ਦੋਸਤ ਗੁਰਵਿੰਦਰ ਦਾ ਵੱਡਾ ਬਿਆਨ

ਮੂਸੇਵਾਲਾ ਕਤਲਕਾਂਡ: ਹਮਲੇ ਦੌਰਾਨ ਮੌਜੂਦ ਮੂਸੇਵਾਲਾ ਦੇ ਜ਼ਖ਼ਮੀ ਦੋਸਤ ਗੁਰਵਿੰਦਰ ਦਾ ਵੱਡਾ ਬਿਆਨ

ਮੂਸੇਵਾਲਾ ਕਤਲਕਾਂਡ: ਹਮਲੇ ਦੌਰਾਨ ਮੌਜੂਦ ਮੂਸੇਵਾਲਾ ਦੇ ਜ਼ਖ਼ਮੀ ਦੋਸਤ ਗੁਰਵਿੰਦਰ ਦਾ ਵੱਡਾ ਬਿਆਨ

Sidhu Moose wala murder case--ਗੁਰਵਿੰਦਰ ਸਿੰਘ ਅਨੁਸਾਰ ਮੂਸੇਵਾਲਾ ਨੇ ਵੀ ਆਪਣੀ ਪਿਸਤੌਲ ਨਾਲ ਜਵਾਬੀ ਕਾਰਵਾਈ ਕਰਦਿਆਂ ਦੋ ਗੋਲੀਆਂ ਚਲਾਈਆਂ ਸਨ ਪਰ ਹਮਲਾਵਰ ਦੇ ਸਾਹਮਣੇ ਆਟੋਮੈਟਿਕ ਬੰਦੂਕ ਹੋਣ ਕਾਰਨ ਉਹ ਲਗਾਤਾਰ ਗੋਲੀਬਾਰੀ ਕਰਕੇ ਫਰਾਰ ਹੋ ਗਏ। ਜਿਵੇਂ ਹੀ ਸਿੱਧੂ ਮੂਸੇਵਾਲਾ ਨੇ ਦੋ ਗੋਲੀਆਂ ਚਲਾਈਆਂ, ਤਿੰਨੋਂ ਪਾਸਿਓਂ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਹੋਰ ਪੜ੍ਹੋ ...
  • Share this:
    ਚੰਡੀਗੜ੍ਹ : ਪਿੰਡ ਮੂਸੇਵਾਲਾ ਨੇੜੇ ਜਵਾਹਰਕੇ 'ਚ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੇ ਕਤਲ ਦੇ ਮਾਮਲੇ 'ਚ ਖੁਲਾਸਾ ਹੋਇਆ ਹੈ ਕਿ ਉਹ ਨਜ਼ਦੀਕੀ ਪਿੰਡ ਬਰਨਾਲਾ ਵਿਖੇ ਆਪਣੀ ਮਾਸੀ ਦਾ ਪਤਾ ਲੈਣ ਲਈ ਜਾ ਰਿਹਾ ਸੀ। ਕਾਰ ਵਿੱਚ ਉਸਦਾ ਦੋਸਤ ਗੁਰਵਿੰਦਰ ਸਿੰਘ ਪਿੱਛੇ ਅਤੇ ਗੁਰਪ੍ਰੀਤ ਸਿੰਘ ਉਸਦੇ ਨਾਲ ਬੈਠਾ ਸੀ। ਗੱਲਬਾਤ ਕਰਦਿਆਂ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਿੱਧੂ ਦੀ ਮਾਸੀ ਬਿਮਾਰ ਸੀ ਅਤੇ ਉਹ ਅਚਾਨਕ ਉਸ ਦਾ ਪਤਾ ਲੈਣ ਲਈ ਜਾਣ ਲਈ ਤਿਆਰ ਹੋ ਗਿਆ। ਕਾਰ 'ਚ 5 ਲੋਕਾਂ ਦੇ ਬੈਠਣ ਲਈ ਜਗ੍ਹਾ ਨਹੀਂ ਸੀ, ਇਸ ਲਈ ਉਸ ਨੇ ਆਪਣੇ ਸੁਰੱਖਿਆ ਕਰਮਚਾਰੀਆਂ ਨੂੰ ਆਪਣੇ ਨਾਲ ਨਹੀਂ ਬਿਠਾਇਆ।

    ਗੁਰਵਿੰਦਰ ਸਿੰਘ ਅਨੁਸਾਰ ਜਿਵੇਂ ਹੀ ਉਹ ਪਿੰਡ ਤੋਂ ਕੁਝ ਦੂਰੀ 'ਤੇ ਪਹੁੰਚਿਆ ਤਾਂ ਸਭ ਤੋਂ ਪਹਿਲਾਂ ਉਸ ਦੇ ਪਿੱਛੇ ਤੋਂ ਫਾਇਰ ਹੋਇਆ ਅਤੇ ਉਸ ਦੀ ਕਾਰ ਦੇ ਅੱਗੇ ਇੱਕ ਕਾਰ ਆ ਕੇ ਰੁਕ ਗਈ ਅਤੇ ਪਿੱਛੇ ਵਾਲਾ ਫਾਇਰ ਉਸਦੀ ਬਾਂਹ ਤੇ ਲੱਗਾ ਅਤੇ ਉਹ ਝੁਕ ਗਿਆ। ਉਦੋਂ ਇਕ ਨੌਜਵਾਨ ਫਾਇਰਿੰਗ ਕਰਦਾ ਹੋਇਆ ਕਾਰ ਦੇ ਅੱਗੇ ਆਇਆ ਅਤੇ ਕਈ ਰਾਊਂਡ ਫਾਇਰ ਕੀਤੇ।

    ਗੁਰਵਿੰਦਰ ਸਿੰਘ ਅਨੁਸਾਰ ਮੂਸੇਵਾਲਾ ਨੇ ਵੀ ਆਪਣੀ ਪਿਸਤੌਲ ਨਾਲ ਜਵਾਬੀ ਕਾਰਵਾਈ ਕਰਦਿਆਂ ਦੋ ਗੋਲੀਆਂ ਚਲਾਈਆਂ ਸਨ ਪਰ ਹਮਲਾਵਰ ਦੇ ਸਾਹਮਣੇ ਆਟੋਮੈਟਿਕ ਬੰਦੂਕ ਹੋਣ ਕਾਰਨ ਉਹ ਲਗਾਤਾਰ ਗੋਲੀਬਾਰੀ ਕਰਕੇ ਫਰਾਰ ਹੋ ਗਏ। ਜਿਵੇਂ ਹੀ ਸਿੱਧੂ ਮੂਸੇਵਾਲਾ ਨੇ ਦੋ ਗੋਲੀਆਂ ਚਲਾਈਆਂ, ਤਿੰਨੋਂ ਪਾਸਿਓਂ ਗੋਲੀਬਾਰੀ ਸ਼ੁਰੂ ਕਰ ਦਿੱਤੀ।

    ਗੁਰਵਿੰਦਰ ਨੇ ਇਹ ਵੀ ਦੱਸਿਆ ਹੈ ਕਿ ਸਿੱਧੂ ਮੂਸੇਵਾਲਾ ਨੇ ਇਕ ਵਾਰ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਦੋਵੇਂ ਪਾਸਿਓਂ ਘਿਰ ਗਿਆ ਸੀ।

    ਗੁਰਵਿੰਦਰ ਨੂੰ ਲੱਗੀ ਗੋਲੀ ਕੱਢੀ ਅਤੇ ਗੁਰਪ੍ਰੀਤ ਦਾ ਇਲਾਜ ਜਾਰੀ ਹੈ

    ਦਯਾ ਨੰਦ ਮੈਡੀਕਲ ਕਾਲਜ ਦੇ ਡਾਕਟਰਾਂ ਨੇ ਗੁਰਵਿੰਦਰ ਦੇ ਮੋਢੇ 'ਤੇ ਲੱਗੀ ਗੋਲੀ ਨੂੰ ਕੱਢ ਦਿੱਤਾ ਹੈ ਅਤੇ ਉਸ ਨੂੰ ਪਲਾਸਟਰ ਕਰ ਦਿੱਤਾ ਗਿਆ ਹੈ। ਜਦੋਂ ਕਿ ਡਾਕਟਰਾਂ ਦੀ ਟੀਮ ਗੁਰਪ੍ਰੀਤ ਦੇ ਸਰੀਰ 'ਚ ਲੱਗੀਆਂ ਤਿੰਨ ਗੋਲੀਆਂ ਨੂੰ ਕੱਢਣ 'ਚ ਲੱਗੀ ਹੋਈ ਹੈ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।



    ਡੀਐਮਸੀ ਦੇ ਐਮਰਜੈਂਸੀ ਵਿਭਾਗ ਵਿੱਚ ਪੁਲੀਸ ਦਾ ਸਖ਼ਤ ਪਹਿਰਾ

    ਦਯਾਨੰਦ ਮੈਡੀਕਲ ਕਾਲਜ ਵਿੱਚ ਸਖ਼ਤ ਪੁਲਿਸ ਪਹਿਰਾ ਲਾਇਆ ਗਿਆ ਹੈ। ਰਿਸ਼ਤੇਦਾਰਾਂ ਤੋਂ ਇਲਾਵਾ ਕਿਸੇ ਨੂੰ ਜ਼ਖਮੀਆਂ ਦੇ ਨੇੜੇ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਪੁਲਿਸ ਦੇ ਉੱਚ ਅਧਿਕਾਰੀ ਦੋਵੇਂ ਜ਼ਖਮੀਆਂ ਦਾ ਹਾਲ-ਚਾਲ ਪੁੱਛਣ ਲਈ ਪਹੁੰਚ ਜਾਂਦੇ ਹਨ ਅਤੇ ਕੁਝ ਦੇਰ ਬਾਅਦ ਵਾਪਸ ਆ ਜਾਂਦੇ ਹਨ। ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਰਿਹਾ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਡਾ.ਕੌਸਤੁਭ ਸ਼ਰਮਾ ਅਤੇ ਫਿਰ ਮਾਨਸਾ ਦੇ ਐਸਐਸਪੀ ਅਤੇ ਹੁਣ ਲੁਧਿਆਣਾ ਦੇ ਸੰਯੁਕਤ ਪੁਲਿਸ ਕਮਿਸ਼ਨਰ ਨਰਿੰਦਰ ਭਾਰਗਵ ਪੀਡੀਐਮਸੀ ਪਹੁੰਚੇ ਅਤੇ ਜ਼ਖਮੀਆਂ ਨਾਲ ਗੱਲਬਾਤ ਕੀਤੀ।
    Published by:Sukhwinder Singh
    First published:

    Tags: Punjabi singer, Sidhu Moosewala

    ਅਗਲੀ ਖਬਰ